The Khalas Tv Blog Punjab ਗੁਰੂ ਘਰ ਅੰਦਰ ਚੋਰੀ ਦੇ ਸ਼ੱਕ ‘ਚ ਇੱਕ ਸ਼ਖਸ ਦਾ ਕਤਲ ! 6 ਲੋਕਾਂ ਖਿਲਾਫ FIR ! CCTV ਵਿੱਚ ਕੈਦ ਵਾਰਦਾਤ
Punjab

ਗੁਰੂ ਘਰ ਅੰਦਰ ਚੋਰੀ ਦੇ ਸ਼ੱਕ ‘ਚ ਇੱਕ ਸ਼ਖਸ ਦਾ ਕਤਲ ! 6 ਲੋਕਾਂ ਖਿਲਾਫ FIR ! CCTV ਵਿੱਚ ਕੈਦ ਵਾਰਦਾਤ

ਬਿਉਰੋ ਰਿਪੋਰਟ : ਮੋਗਾ ਦੇ ਪਿੰਡ ਮਾੜੀ ਮੁਸਤਫਾ ਦੇ ਇੱਕ ਨੌਜਵਾਨ ਦੀ ਕੁੱਟਮਾਰ ਦੀ ਵਜ੍ਹਾ ਕਰਕੇ ਮੌਤ ਹੋ ਗਈ ਹੈ। ਨੌਜਵਾਨ ‘ਤੇ ਗੁਰੂ ਘਰ ਵਿੱਚ ਚੋਰੀ ਦਾ ਇਲਜ਼ਾਮ ਸੀ । ਪਿੰਡ ਵਾਲਿਆਂ ਨੇ ਉਸ ਨੂੰ ਕੁੱਟਿਆ । ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਮਾਮਲੇ ਵਿੱਚ SSP ਨੇ ਐਕਸ਼ਨ ਲੈਂਦੇ ਹੋਏ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਪਿੰਡ ਮਾੜੀ ਮੁਸਤਫਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ । ਉਸ ਨੌਜਵਾਨ ‘ਤੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦਾ ਇਲਜ਼ਾਮ ਲੱਗਿਆ ਸੀ। ਪੇਂਡੂਆਂ ਦੀ ਕੁੱਟਮਾਰ ਤੋਂ ਬਾਅਦ ਉਹ ਗੰਭੀਰ ਜਖ਼ਮੀ ਹੋ ਗਿਆ ਸੀ।

ਪਿੰਡ ਵਾਲਿਆਂ ਦੀ ਕੁੱਟਮਾਰ ਦੇ ਬਾਅਦ ਦਮ ਤੋੜਿਆ

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਨੌਜਵਾਨ ਨਾਲ ਕੁੱਟਮਾਰ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਤੇ ਕਾਰਵਾਈ ਕਰਦੇ ਹੋਏ ਐੱਸਐੱਸਪੀ ਜੇ ਐਲਨ ਚੈਲੀਯਨ ਨੇ ਨਿਰਦੇਸ਼ ਦੇ ਬਾਅਦ ਬਾਘਾ ਪੁਰਾਣਾ ਥਾਣੇ ਦੇ ਮਾਦੀ ਮੁਸਤਫਾ ਪਿੰਡ ਦੇ 6 ਲੋਕਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ । ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

Exit mobile version