The Khalas Tv Blog Punjab ਮੋਗਾ ‘ਚ ਟੈਂਪੂ ਤੇ ਟਰਾਲੀ ਵਿੱਚ ਜ਼ਬਰਦਸਤ ਟੱਕਰ ! ਗੂਰ ਘਰਾਂ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਸ਼ਰਧਾਲੂ
Punjab

ਮੋਗਾ ‘ਚ ਟੈਂਪੂ ਤੇ ਟਰਾਲੀ ਵਿੱਚ ਜ਼ਬਰਦਸਤ ਟੱਕਰ ! ਗੂਰ ਘਰਾਂ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਸ਼ਰਧਾਲੂ

ਬਿਉਰੋ ਰਿਪੋਰਟ : ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਵੱਡਾ ਹਾਦਸਾ ਹੋਇਆ ਹੈ । ਸ਼ਰਧਾਲੂਆਂ ਨਾਲ ਭਰਿਆ ਟੈਂਪੂ ਦੀ ਟਰੈਕਟਰ ਦੇ ਨਾਲ ਟੱਕਰ ਹੋ ਗਈ ਹੈ । ਹਾਦਸੇ ਵਿੱਚ ਤਕਰੀਬਨ 8 ਸ਼ਰਧਾਲੂ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ । ਜਿੰਨਾਂ ਨੂੰ ਸੜਕ ਸੁਰੱਖਿਆ ਪੁਲਿਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ,ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ । ਸਥਾਨਕ ਪੁਲਿਸ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ।

ਜਾਣਕਾਰੀ ਦੇ ਮੁਤਾਬਿਕ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲ ਨਵਾਂ ਸ਼ਹਿਰ ਦੇ ਗੁਰੂਘਰਾਂ ਦੇ ਦਰਸ਼ਨਾਂ ਦੇ ਲਈ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਫਿਰ ਮੁਕਤਸਰ ਅਤੇ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਤੋਂ ਵਾਪਸ ਹੁੰਦੇ ਹੋ ਨਵਾਂ ਸ਼ਹਿਰ ਜਾ ਰਿਹਾ ਸੀ । ਮੋਗਾ ਦੇ
ਕੋਟਕਪੂਰਾ ਬਾਈਪਾਸ ਅਤੇ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਵਿੱਚ ਟੱਕਰ ਹੋ ਗਈ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਬਿਆਨ ਦਰਜ ਕਰਕੇ ਜਾਂਚ ਕਰ ਰਹੇ ਹਾਂ । ਹੁਣ ਤੱਕ ਹਾਦਸੇ ਵਿੱਚ 4 ਤੋਂ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ।

Exit mobile version