The Khalas Tv Blog Punjab ਬਿਜਲੀ ਘਰ ‘ਚ ਜ਼ਬਰਦਸਤ ਅੱਗ ! ਪੂਰਾ ਇਲਾਕਾ ਬਲੈਕ ਆਊਟ !
Punjab

ਬਿਜਲੀ ਘਰ ‘ਚ ਜ਼ਬਰਦਸਤ ਅੱਗ ! ਪੂਰਾ ਇਲਾਕਾ ਬਲੈਕ ਆਊਟ !

ਬਿਉਰੋ ਰਿਪੋਰਟ – ਮੋਗਾ ਦੇ ਬਾਘਾਪੁਰਾਣਾ ਦੇ ਬਿਜਲੀ ਘਰ ਦੇ 220 K.V ਗਰਿੱਡ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਲੱਗ ਗਈ । ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਦੀਆਂ ਲਪਟਾਂ 30 ਫੁੱਟ ਉਚੀਆਂ ਪਹੁੰਚ ਗਈਆਂ,ਅਸਮਾਨ ਅਤੇ ਪੂਰਾ ਇਲਾਕਾ ਧੂੰਏਂ ਦੇ ਗੁਬਾਰ ਨਾਲ ਭਰ ਗਿਆ । ਅੱਗ ਨੂੰ ਵੇਖ ਕੇ ਅਫਸਰਾ-ਤਫਰੀ ਦਾ ਮਾਹੌਲ ਬਣ ਗਿਆ ।

ਫੌਰਨ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ ਗਈ । ਜਿਵੇਂ ਹੀ ਅੱਗ ਦੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅੱਗ ਦਾ ਹੋਰ ਭਾਂਬੜ ਮੱਚ ਗਿਆ । ਸ਼ਾਮ 4 ਵਜੇ ਅੱਗ ਲੱਗੀ ਸੀ ਅਤੇ ਖ਼ਬਰ ਲਿਖਣ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ । ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗਰਿੱਡ ਅੰਦਰ ਸਥਿਤ 20 M.V.A ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ, ਜਿਸ ਦੀ ਵਜ੍ਹਾ ਕਰਕੇ ਅਚਾਨਕ ਇਸ ਟਰਾਂਸਫਾਰਮ ਨੇ ਅੱਗ ਫੜ ਲਈ। ਜਿਸ ਕਾਰਣ ਇਸ 220 KV ਬਿਜਲੀ ਗਰਿੱਡ ਤੋਂ ਚੱਲਣ ਵਾਲੀ ਸਾਰੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਿਸ ਨਾਲ ਅੱਧੇ ਮੋਗਾ ਜ਼ਿਲ੍ਹੇ ਵਿਚ ਬਲੈਕ ਆਊਟ ਵਰਗਾ ਮਾਹੌਲ ਹੋ ਗਿਆ ਹੈ।

Exit mobile version