The Khalas Tv Blog Punjab ਮੋਗਾ ਵਿੱਚ ਇਸ ਸ਼ਖਸ ਦੇ ਘਰ NIA ਦੀ ਰੇਡ ! ਗਰਮਖਿਆਲੀਆਂ ਦੇ ਹੱਕ ‘ਚ ਪੋਸਟਾਂ ਪਾਈਆਂ ਸਨ
Punjab

ਮੋਗਾ ਵਿੱਚ ਇਸ ਸ਼ਖਸ ਦੇ ਘਰ NIA ਦੀ ਰੇਡ ! ਗਰਮਖਿਆਲੀਆਂ ਦੇ ਹੱਕ ‘ਚ ਪੋਸਟਾਂ ਪਾਈਆਂ ਸਨ

ਬਿਉਰੋ ਰਿਪੋਰਟ – ਮੋਗਾ (MOGA) ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿੱਚ NIA ਨੇ ਰੇਡ ਮਾਰੀ ਹੈ । ਕੁਲਵੰਤ ਸਿੰਘ ਨਾਂ ਦੇ ਸ਼ਖਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ । ਰਾਮੁਪਰਾ ਦੀ ਇੱਕ ਸੀਮੇਂਟ ਫੈਕਟਰੀ ਵਿੱਚ ਕੰਮ ਕਰਦਾ ਹੈ ਕੁਲਵੰਤ ਸਿੰਘ । ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਉਸ ਵੱਲੋਂ ਇੱਕ ਵਿਵਾਦਿਤ ਪੋਸਟ ਪਾਈ ਗਈ ਸੀ।

ਕੁਲਵੰਤ ਸਿੰਘ ‘ਤੇ ਇਲਜ਼ਾਮ ਹੈ ਕਿ ਉਸ ਨੇ ਕੁਝ ਗਰਮਖਿਆਲੀਆਂ ਨੂੰ ਲੈਕੇ ਪੋਸਟਾਂ ਸ਼ੇਅਰ ਕੀਤੀਆਂ ਸਨ ਜਿਸ ‘ਤੇ NIA ਦੀ ਨਜ਼ਰ ਪਈ ਅਤੇ ਰੇਡ ਮਾਰੀ ਗਈ ਹੈ । ਕੁਲਵੰਤ ਸਿੰਘ ਦੇ ਫੋਨ ਤੋਂ ਲੈਕੇ ਘਰ ਦੀ ਹਰ ਇੱਕ ਚੀਜ਼ ਨੂੰ ਖੰਗਾਲਿਆ ਗਿਆ । ਉਸ ਦੇ ਕਿਸ-ਕਿਸ ਨਾਲ ਲਿੰਕ ਸਨ ਉਸ ਦੀ ਵੀ ਜਾਂਚ ਹੋ ਰਹੀ ਹੈ।

ਇਸ ਤੋਂ ਪਹਿਲਾਂ ਇਸੇ ਹਫਤੇ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੇ ਪਰਿਵਾਰ ਅਤੇ ਨਜ਼ਦੀਕੀਆਂ ਦੇ ਘਰਾਂ ਵਿੱਚ NIA ਦੀ ਰੇਡ ਹੋਈ ਸੀ । ਅੰਮ੍ਰਿਤਪਾਲ ਸਿੰਘ ਦੇ ਚਾਚਾ ਜਿੰਨਾਂ ਦਾ ਫਰਨੀਚਰ ਦਾ ਕੰਮ ਸੀ ਉਨ੍ਹਾਂ ਦੇ ਘਰ ਜਦੋਂ NIA ਦੀ ਟੀਮ ਪਹੁੰਚੀ ਤਾਂ ਉਹ ਘਰ ਨਹੀਂ ਸਨ ਤਾਂ ਉਨ੍ਹਾਂ ਦੀ ਪਤਨੀ ਨੂੰ ਪੁੱਛ-ਗਿੱਛ ਦੇ ਲਈ ਨਾਲ ਲੈ ਗਈ ।

ਬਹਿਬਲਕਲਾਂ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੂੰ ਵੀ ਕੌਮੀ ਸੁਰੱਖਿਆ ਏਜੰਸੀ (NIA) ਨੇ ਤਲਬ ਕੀਤਾ ਸੀ । ਉਨ੍ਹਾਂ ਨੂੰ 19 ਸਤੰਬਰ ਨੂੰ ਦਿੱਲੀ ਹੈੱਡਕੁਆਰਟਰ ‘ਤੇ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।

Exit mobile version