ਬਿਊਰੋ ਰਿਪੋਰਟ : ਮੋਗਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਨਸ਼ੇ ਵਿੱਚ ਚੂਰ ਇੱਕ ਔਰਤ ਨੇ ਆਪਣੇ ਪੁਰਸ਼ ਸਾਥੀਆਂ ਦੇ ਨਾਲ ਮਿਲਕੇ ਇੱਕ ਬਜ਼ੁਰਗ ਸ਼ਖ਼ਸ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਹਮਲੇ ਤੋਂ ਬਚਣ ਦੇ ਲਈ ਗੁਰਦੁਆਰੇ ਦੇ ਅੰਦਰ ਸ਼ਰਨ ਲਈ ਤਾਂ ਹਮਲਾਵਰ ਮਹਿਲਾ ਆਪਣੇ ਸਾਥੀਆਂ ਦੇ ਨਾਲ ਗੁਰਦੁਆਰੇ ਵਿੱਚ ਵੜ ਗਈ,ਲੱਤ ਮਾਰ ਕੇ ਕਮਰੇ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ,ਬਹੁਤ ਦੀ ਮੁਸ਼ਕਿਲ ਨਾਲ ਮਹਿਲਾ ਨੂੰ ਉਸ ਦੇ ਸਾਥੀਆਂ ਦੇ ਨਾਲ ਵਾਪਸ ਭੇਜਿਆ।
ਸਿਰਫ਼ ਇੰਨਾਂ ਹੀ ਨਹੀਂ ਗੁਰਦੁਆਰੇ ਤੋਂ ਬਾਹਰ ਆਉਣ ਤੋਂ ਬਾਅਦ ਵੀ ਔਰਤ ਨੇ ਫਿਰ ਹੰਗਾਮਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਸੜਕ ਤੇ ਇੱਟਾਂ ਸੁੱਟਿਆਂ ਅਤੇ ਗਾਲਾਂ ਕੱਢਿਆ। ਮੌਕੇ ‘ਤੇ ਪਹੁੰਚੇ 3 ਪੁਲਿਸ ਮੁਲਾਜ਼ਮ ਹਮਲਾਵਰਾਂ ਨੂੰ ਵੇਖ ਕੇ ਵਾਪਸ ਚੱਲੇ ਗਏ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਹੁਚੇ ਅਤੇ ਉਨ੍ਹਾਂ ਨੇ ਨਸ਼ੇ ਦੀ ਵਿੱਚ ਧੁੱਤ ਔਰਤ ਰਾਜਦੀਪ ਅਤੇ ਉਸ ਦੇ 2 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ । ਜਿਸ ਸ਼ਖਸ ‘ਤੇ ਮਹਿਲਾ ਨੇ ਹਮਲਾ ਕੀਤਾ ਸੀ ਉਸ ਦਾ ਨਾਂ ਨਿਰੰਜਨ ਸਿੰਘ ਦੱਸਿਆ ਜਾ ਰਿਹਾ ਹੈ,ਰਾਜਦੀਪ ਦੀ ਬਜ਼ੁਰਗ ਦੇ ਨਾਲ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ ਜਿਸ ਦਾ ਬਦਲਾ ਲੈਣ ਲਈ ਉਸ ਨੇ ਹਮਲਾ ਕੀਤਾ ਸੀ ।
3 ਮਹੀਨੇ ਪਹਿਲਾਂ ਵੀ ਕੀਤਾ ਸੀ ਹਮਲਾ
ਦੱਸਿਆ ਜਾ ਰਿਹਾ ਹੈ ਕਿ 3 ਮਹੀਨੇ ਪਹਿਲਾਂ ਰਾਜਦੀਪ ਨੇ ਆਪਣੇ ਸਾਥੀਆਂ ਦੇ ਨਾਲ ਮੁਹੱਲੇ ਦੇ ਇੱਕ ਸ਼ਖਸ ਨਾਲ ਕੁੱਟਮਾਰ ਕੀਤੀ ਸੀ। ਉਸ ਮਾਮਲੇ ਵਿੱਚ ਮਹਿਲਾ ਸਮੇਤ ਉਸ ਦੇ ਸਾਥੀਆਂ ਦੇ ਖਿਲਾਫ਼ ਪਰਚਾ ਦਰਜ ਹੋਇਆ ਸੀ । ਉਸ ਰੰਜਿਸ਼ ਦੇ ਚੱਲ ਦੇ ਹੋਏ ਹੀ ਬਜ਼ੁਰਗ ਨਿਰੰਜਨ ਸਿੰਘ ਸ਼ੇਰਾ ‘ਤੇ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਸੀ । ਉਧਰ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।