The Khalas Tv Blog Punjab ਮੋਗਾ ਪਤੀ-ਪਤਨੀ ਕਾਰ ‘ਤੇ ਜਾ ਰਹੇ ਸਨ ! ਕੁਝ ਲੋਕਾਂ ਨੇ ਕਾਰ ਰੋਕੀ,ਫਿਰ ਪਤੀ ਖੇਡ ਗਿਆ ਚਾਲ ! ਪੁਲਿਸ ਦੇ ਹੋਸ਼ ਉਡਾਉਣ ਵਾਲਾ ਖੁਲਾਸਾ
Punjab

ਮੋਗਾ ਪਤੀ-ਪਤਨੀ ਕਾਰ ‘ਤੇ ਜਾ ਰਹੇ ਸਨ ! ਕੁਝ ਲੋਕਾਂ ਨੇ ਕਾਰ ਰੋਕੀ,ਫਿਰ ਪਤੀ ਖੇਡ ਗਿਆ ਚਾਲ ! ਪੁਲਿਸ ਦੇ ਹੋਸ਼ ਉਡਾਉਣ ਵਾਲਾ ਖੁਲਾਸਾ

ਬਿਊਰੋ ਰਿਪੋਰਟ : ਮੋਗਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੁਲਿਸ ਦੇ ਵੀ ਹੋਸ਼ ਉੱਡਾ ਦਿੱਤੇ ਸਨ । ਪਤੀ ਜਿਸ ‘ਤੇ ਪਤਨੀ ਨੂੰ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ ਅਤੇ ਉਸ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਪਤੀ ਨੂੰ ਰਾਸ ਨਹੀਂ ਆਈ । ਪਤੀ ਨੇ ਪਤਨੀ ਦੇ ਮਰਡਰ ਦਾ ਅਜਿਹਾ ਪਲਾਨ ਤਿਆਰ ਕੀਤਾ ਜਿਸ ਨੇ ਪੁਲਿਸ ਨੂੰ ਵਾਰਦਾਤ ਤੋਂ ਬਾਅਦ ਚਕਮੇ ਵਿੱਚ ਪਾ ਦਿੱਤਾ ਹੈ। ਮਾਮਲਾ ਮੋਗਾ ਦੇ ਪਿੰਡ ਧੋਲੇਵਾਲ ਦਾ ਹੈ । ਜਿੱਥੇ ਪਤੀ ਡਰੱਗ ਸਮਗਲਰ ਸੀ ਉਸ ਦੀ ਪਤਨੀ ਉਸ ਦੇ ਇਸ ਧੰਦੇ ਤੋਂ ਕਾਫੀ ਪਰੇਸ਼ਾਨ ਸੀ ਉਸ ਨੇ ਕਈ ਵਾਰ ਪਤੀ ਨੂੰ ਸਮਝਾਇਆ ਪਰ ਉਹ ਨਹੀਂ ਸਮਝਿਆ ਆਪਣੇ ਗੈਰ ਕਾਨੂੰਨੀ ਕੰਮ ‘ਤੇ ਸਵਾਲ ਚੁੱਕਣਾ ਉਸ ਪਸੰਦ ਨਹੀਂ ਸੀ ਇਸ ਲਈ ਉਸ ਨੇ ਪਤਨੀ ਦੇ ਕਤਲ ਦੀ ਅਜਿਹੀ ਚਾਲ ਖੇਡੀ ਜਿਸ ਨੇ ਪੁਲਿਸ ਨੂੰ ਦੁਵਿੱਧਾ ਵਿੱਚ ਪਾ ਦਿੱਤਾ ਸੀ।

ਪਤੀ ਨੇ ਇਸ ਪਲਾਨ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ

ਡਰੱਗ ਸਮਗਲਰ ਬਲਜਿੰਦਰ ਸਿੰਘ ਆਪਣੀ ਕਾਰ ‘ਤੇ ਪਤਨੀ ਅਮਰਜੀਤ ਕੌਰ ਨਾਲ ਆਪਣੇ ਪਿੰਡ ਸ਼ੇਰਪੁਰ ਤੈਬਾ ਪਿੰਡ ਆ ਰਿਹਾ ਸੀ । ਰਾਤ 11 ਵਜੇ ਕੁਝ ਲੋਕਾਂ ਨੇ ਉਸ ਦੀ ਕਾਰ ਰੋਕੀ ਅਤੇ ਬਲਜਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ, ਬਲਜਿੰਦਰ ਨੇ ਉਨ੍ਹਾਂ ਬਦਮਾਸ਼ਾਂ ਨਾਲ ਹੱਥੋਪਾਈ ਕੀਤੀ ਅਤੇ ਫਿਰ ਜਾਨ ਬਚਾਉਣ ਦੇ ਚੱਕਰ ਵਿੱਚ ਮੌਕੇ ਤੋਂ ਭੱਜ ਗਿਆ । ਉਸ ਤੋਂ ਬਾਅਦ ਬਲਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਜਿਹੜੀ ਕਾਰ ਵਿੱਚ ਬੈਠੀ ਸੀ ਉਸ ਨੂੰ ਬਦਮਾਸ਼ਾਂ ਨੇ ਬਾਹਰ ਕੱਢਿਆ ।ਪਤਨੀ ਨੇ ਬਦਮਾਸ਼ਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ਧਾਰ ਹਥਿਆਰ ਨਾਲ ਮੁਲਜ਼ਮ ਉਸ ਦਾ ਕਤਲ ਕਰਕੇ ਫਰਾਰ ਹੋ ਗਏ । ਜ਼ਖਮੀ ਹਾਲਤ ਵਿੱਚ ਬਲਜਿੰਦਰ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਹਸਤਪਾਲ ਭਰਤੀ ਕਰਵਾਇਆ ਅਤੇ ਜਦੋਂ ਮੌਕੇ ‘ਤੇ ਪੁਲਿਸ ਪਹੁੰਚੀ ਤਾਂ ਅਮਰਜੀਤ ਕੌਰ ਦੀ ਲਾਸ਼ ਪਈ ਸੀ । ਜਿਸ ਹਿਸਾਬ ਨਾਲ ਬਲਵਿੰਦਰ ਨੇ ਪੁਲਿਸ ਨੂੰ ਪੂਰੀ ਵਾਰਦਾਤ ਬਾਰੇ ਦੱਸਿਆ ਪੁਲਿਸ ਨੂੰ ਬਲਜਿੰਦਰ ‘ਤੇ ਸ਼ੱਕ ਹੋਇਆ।

ਮ੍ਰਿਤਕ ਅਮਰਜੀਤ ਕੌਰ

ਬਲਜਿੰਦਰ ‘ਤੇ ਇਸ ਵਜ੍ਹਾ ਨਾਲ ਪੁਲਿਸ ਨੂੰ ਸ਼ੱਕ

ਬਲਜਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੁਲਜ਼ਮਾਂ ਦੇ ਡਰ ਤੋਂ ਉੱਥੋ ਭੱਜ ਗਿਆ ਸੀ । ਪੁਲਿਸ ਨੂੰ ਸ਼ੱਕ ਹੋਇਆ ਕਿ ਉਹ ਆਖਿਰ ਆਪਣੀ ਪਤਨੀ ਨੂੰ ਬਦਮਾਸ਼ਾਂ ਕੋਲ ਕਿਵੇਂ ਛੱਡ ਕੇ ਫਰਾਰ ਹੋ ਸਕਦਾ ਸੀ । ਇਸ ਤੋਂ ਇਲਾਵਾ ਬਲਜਿੰਦਰ ਸਿੰਘ ਦੇ ਖਿਲਾਫ਼ ਨਸ਼ੇ ਦੇ ਪਹਿਲਾਂ ਵੀ ਕੇਸ ਸਨ । ਪੁਲਿਸ ਦਾ ਡੰਡਾ ਚੱਲਿਆ ਤਾਂ ਸਾਰਾ ਕੁਝ ਬਲਜਿੰਦਰ ਨੇ ਉਗਲ ਦਿੱਤਾ। ਉਸ ਨੇ ਦੱਸਿਆ ਕਿ ਉਹ ਨਸ਼ੇ ਦੀ ਸਮਗਲਿੰਗ ਕਰਦਾ ਸੀ ਪਰ ਪਤਨੀ ਉਸ ਦੇ ਨਾਲ ਲੜ ਦੀ ਸੀ ਇਸੇ ਲਈ ਉਸ ਨੇ ਪਤਨੀ ਨੂੰ ਮਾਰਨ ਦੇ ਲਈ ਨਕਲੀ ਬਦਮਾਸ਼ਾਂ ਨੂੰ ਪੈਸਾ ਦੇ ਕੇ ਬੁਲਾਇਆ ਅਤੇ ਮਾਮਲੇ ਨੂੰ ਲੁੱਟ ਐਂਗਲ ਦੇਣ ਦੇ ਮਕਸਦ ਨਾਲ ਉਸ ਨੇ ਆਪਣੇ ‘ਤੇ ਵੀ ਹਮਲਾ ਕਰਵਾਇਆ ਸੀ ।

Exit mobile version