The Khalas Tv Blog Punjab ਮੋਗਾ : ਚਾਰ ਲੋਕਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਬਲਾਤਕਾਰ, ਬੇਹੋਸ਼ ਹੋਣ ‘ਤੇ ਸੁੱਟਿਆ ਘਰ ਦੇ ਬਾਹਰ
Punjab

ਮੋਗਾ : ਚਾਰ ਲੋਕਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਬਲਾਤਕਾਰ, ਬੇਹੋਸ਼ ਹੋਣ ‘ਤੇ ਸੁੱਟਿਆ ਘਰ ਦੇ ਬਾਹਰ

Moga: Four people gang-raped a minor girl, threw her unconscious outside the house

Moga: Four people gang-raped a minor girl, threw her unconscious outside the house

ਮੋਗਾ ਜ਼ਿਲ੍ਹੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪਿੰਡ ਦੀ ਰਹਿਣ ਵਾਲੀ 17 ਸਾਲਾ ਲੜਕੀ ਨੂੰ ਉਸੇ ਪਿੰਡ ਦੇ ਹੀ ਇਕ ਲੜਕੇ ਨੇ ਤਿੰਨ ਦੋਸਤਾਂ ਨਾਲ ਮਿਲ ਕੇ ਕਾਰ ਵਿਚ ਬਿਠਾ ਲਿਆ ਅਤੇ ਖੇਤ ਵਿਚ ਸਥਿਤ ਟਿਊਬਵੈੱਲ ‘ਤੇ ਲੈ ਗਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਇੱਕ ਵਿਅਕਤੀ ਲੜਕੀ ਨੂੰ ਉਸਦੇ ਘਰ ਦੇ ਸਾਹਮਣੇ ਸੁੱਟ ਕੇ ਚਲਾ ਗਿਆ।

ਪਰਿਵਾਰ ਨੇ ਲੜਕੀ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਇਹ ਘਟਨਾ 27 ਜਨਵਰੀ ਦੀ ਸ਼ਾਮ ਨੂੰ ਵਾਪਰੀ ਅਤੇ ਅਗਲੇ ਦਿਨ ਸਵੇਰੇ 4 ਵਜੇ ਦੇ ਕਰੀਬ ਲੜਕੀ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ ‘ਚ ਮਿਲੀ।

ਇਸ ਮਾਮਲੇ ਵਿੱਚ ਮੋਗਾ ਬਾਘਾਪੁਰਾਣਾ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਬਾਘਾਪੁਰਾਣਾ ਵਿਖੇ 30 ਜਨਵਰੀ 2024 ਨੂੰ ਚਾਰ ਵਿਅਕਤੀਆਂ ਖ਼ਿਲਾਫ਼ ਧਾਰਾ 363, 366-ਏ 323, 376-ਡੀ, 06 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।

Exit mobile version