ਬਿਉਰੋ ਰਿਪੋਰਟ : ਮੋਗਾ ਦਾ ਇੱਕ ਪਰਿਵਾਰ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਹੈ । ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਖਮੀ ਔਰਤ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਹ ਹਾਦਸਾ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਵਿੱਚ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੇ ਲੋਕ ਕਾਰ ਵਿੱਚ ਸਵਾਰ ਹੋਕੇ ਵਾਪਸ ਆਪਣੇ ਘਰ ਪਰਤ ਰਹੇ ਸੀ । ਕਾਰ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋਈ । ਟਕੱਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ । ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋਈ,ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ । ਮ੍ਰਿਤਕਾਂ ਵਿੱਚੋ 2 ਕੈਨੇਡਾ ਦੇ ਨਾਗਰਿਕ ਸਨ ।
ਜਾਨਕਾਰੀ ਦੇ ਮੁਤਾਬਿਕ ਮੋਗਾ ਦੇ ਪਿੰਡ ਨੱਥੂਵਾਲਾ ਗਰਵਾ ਦੇ ਸੂਰਜਵੀਰ ਸਿੰਘ ਪਤਨੀ ਮਨਦੀਪ ਕੌਰ,55 ਸਾਲ ਦੀ ਮਾਂ ਕੁਲਦੀਪ ਕੌਰ,ਭੈਣ ਮਨਵੀਰ ਕੌਰ ਅਤੇ ਧੀ ਵਾਣੀ ਨਾਲ ਸ੍ਰੀ ਗੰਗਾਨਗਰ ਗਏ ਸਨ । ਰਿਸ਼ਤੇਦਾਰ ਨੂੰ ਮਿਲਣ ਦੇ ਬਾਅਦ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਘੜਸਾਨਾ ਵਿੱਚ ਸ੍ਰੀਗੰਗਾ ਨਗਰ ਦੇ ਵੱਲੋਂ ਆ ਰਹੀ ਰੋਡਵੇਜ ਦੀ ਬੱਸ ਦੇ ਨਾਲ ਕਾਰ ਦੀ ਟੱਕਰ ਹੋ ਗਈ । ਜਿਸ ਵਿੱਚ ਸੂਰਜਵੀਰ ਸਿੰਘ ਉਨ੍ਹਾਂ ਦੀ ਪਤਨੀ ਮਨਦੀਪ ਕੌਰ,ਮਾਂ ਕੁਲਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਧਰ ਹਸਪਤਾਲ ਵਿੱਚ ਜਾਂਦੇ ਸਮੇਂ ਸੂਰਜਵੀਰ ਦੀ 1 ਸਾਲ ਦੀ ਭਾਂਜੀ ਨੇ ਵੀ ਦਮ ਤੋੜ ਦਿੱਤਾ । ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਿਸ ਨੂੰ ਸ੍ਰੀ ਗੰਗਾਨਗਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕੈਨੇਡਾ ਤੋਂ ਆਈ ਸੀ ਭੈਣ ਤੇ ਭਾਂਜੀ
ਮ੍ਰਿਤਕ 1 ਸਾਲ ਦੀ ਵਾਣੀ ਕੈਨੇਡਾ ਦੀ ਰਹਿਣ ਵਾਲੀ ਸੀ । ਸੜਕੀ ਹਾਦਸੇ ਦੀ ਜਾਣਕਾਰੀ ਮਿਲਣ ਦੇ ਬਾਅਦ ਚਾਚਾ ਸੁਖਵਿੰਦਰ ਸਿੰਘ ਸ੍ਰੀਗੰਗਾ ਨਗਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਸੂਰਜਵੀਰ,ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਂ ਕੁਲਦੀਪ ਕੌਰ ਪੰਜਾਬ ਵਿੱਚ ਹੀ ਰਹਿੰਦੇ ਸਨ । ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਰਹਿੰਦੀ ਸੀ । ਉਸ ਦੇ ਨਾਲ 1 ਸਾਲ ਦੀ ਧੀ ਵੀ ਸੀ । ਜਿਸ ਦੀ ਹਾਦਸੇ ਦੌਰਾਨ ਮੌਤ ਹੋ ਗਈ । ਉਧਰ ਜਿਸ ਬੱਸ ਨਾਲ ਗੱਡੀ ਟਕਰਾਈ ਹੈ ਉਸ ਵਿੱਚ 5 ਯਾਤਰੀਆਂ ਨੂੰ ਮਾਮੂਲੀ ਸੱਟਾਂ ਆਇਆ ਹਨ ਜਦਕਿ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਹੈ ।