The Khalas Tv Blog Punjab ਮੋਦੀ ਦੀ ਰੈਲੀ,ਕਿਸਾਨ ਜਥੇਬੰਦੀਆਂ ਦਾ ਵਿਰੋ ਧ
Punjab

ਮੋਦੀ ਦੀ ਰੈਲੀ,ਕਿਸਾਨ ਜਥੇਬੰਦੀਆਂ ਦਾ ਵਿਰੋ ਧ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੌਰਚੇ ਅਤੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਠਾਨਕੋਟ ਵਿੱਚ ਰੈਲੀ ਕਰਨ ਖ਼ਿਲਾਫ਼ ਪੰਜਾਬ ਭਰ ਦੇ 13 ਜ਼ਿਲ੍ਹਿਆਂ 79 ਸ਼ਹਿਰਾਂ ਤੇ ਕਸਬਿਆਂ ਵਿੱਚ ਵਿਸ਼ਾਲ ਰੋ ਸ ਮਾਰਚ ਕੱਢਣ ਦੇ ਨਾਲ-ਨਾਲ ਸੜਕਾਂ ਜਾਮ ਕਰਕੇ ਪ੍ਰਧਾਨ ਮੰਤਰੀ ਦੇ ਪੁਤਲੇ ਫੂ ਕੇ। ਸੰਯੁਕਤ ਕਿਸਾਨ ਮੌਰਚੇ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਭਾਜਪਾ ਉਮੀਦਵਾਰਾਂ ਦੇ ਪਿੰਡਾਂ ਵਿੱਚ ਆਉਣ ਉੱਤੇ ਕਾਲੀਆਂ ਝੰਡੀਆਂ ਵਿਖਾ ਕੇ ਵਿ ਰੋਧ ਕੀਤਾ ਜਾਵੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਉੱਤੇ ਟੈਕਸ ਵਧਾ ਕੇ ਮਹਿੰਗਾਈ ਦੀ ਮਾਰ ਹੇਠ ਦੱਬਣ, ਲਖੀਮ ਖੀਰੀ ਕਾਂ ਡ ਤੇ ਕਿਸਾਨ ਮੰਗਾਂ ਲਾਗੂ ਨਾ ਕਰਨ, ਕਾਰਪੋਰੇਟਰਾਂ ਉਤੇ ਟੈਕਸ ਘਟਾ ਕੇ ਉਹਨਾਂ ਨੂੰ ਕੋਰੋਨਾ ਕਾਲ ਵਿੱਚ ਕਰੋੜਾਂ ਦਾ ਮੁਨਾਫਾ ਦੇਣ ਵਾਲੇ ਭਾਜਪਈ ਪ੍ਰਧਾਨ ਮੰਤਰੀ ਵੱਲੋਂ ਪਠਾਨਕੋਟ ਵਿੱਚ ਕੀਤੀ ਗਈ ਰੈਲੀ ਦਾ ਪੰਜਾਬ ਭਰ ਵਿੱਚ ਵਿਰੋ ਧ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਲਖ਼ੀਮਪੁਰ ਖੀਰੀ ਕਾਂਡ ਦੇ ਦੋ ਸ਼ੀ ਅਸ਼ੀਸ਼ ਮਿਸ਼ਰਾ ਨੂੰ ਜ਼ਮਾ ਨਤ ਦੇ ਕੇ ਰਿਹਾਅ ਕਰ ਦੇਣ ਨਾਲ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਦੇ ਹਿਰਦੇ ਵਲੂੰ ਧਰੇ ਗਏ ਹਨ। ਜਦੋਂ ਕਿ ਹਾਈ ਕੋਰਟ ਦੇ ਰਿਟਾਇਰਡ ਜੱਜ ਰਾਕੇਸ਼ ਕੁਮਾਰ ਦੀ ਨਿਗਰਾਨੀ ਵਿੱਚ ਐਸਆਈਟੀ ਨੇ ਆਸ਼ਿਸ਼ ਮਿਸ਼ਰਾ ਨੂੰ ਦੋਸ਼ੀ ਕਰਾਰ ਕਰ ਦਿਤਾ ਸੀ ਤੇ ਵੀਡੀਓ ਵਿਚ ਵੀ ਅਸ਼ੀਸ਼ ਮਿਸ਼ਰਾ ਗੱਡੀ ਆਪ ਚਲਾ ਰਿਹਾ ਸਪੱਸ਼ਟ ਦਿਖ ਰਿਹਾ ਸੀ।ਉਸ ਮੌਕੇ ਗੋ ਲੀ ਚੱਲਣ ਦੀ ਵੀ ਪੁਸ਼ਟੀ ਹੋਈ ਹੈ। ਜਿਸ ਕਰਕੇ 4 ਕਿਸਾਨਾਂ ਤੇ ਇਕ ਪੱਤਰਕਾਰ ਨੂੰ ਆਪਣੀ ਜਾਨ ਗੁਆਉਣੀ ਪਈ ਸੀ।

ਅਦਾਲਤ ਨੇ ਕੇਂਦਰ ਸਰਕਾਰ ਦੇ ਦਬਾਅ ਹੇਠ ਸਾਰੇ ਸਬੂਤਾਂ ਦੀ ਅਣਦੇਖੀ ਕਰਦਿਆਂ ਇਸ ਕੇਸ ਨੂੰ ਹਾਦਸਾ ਬਣਾ ਦਿੱਤਾ ਹੈ ਤੇ ਦੋਸ਼ੀ ਨੂੰ ਬਚਾ ਲਿਆ ਹੈ। ਜਿਸ ਕਾਰਣ ਹੁਣ ਦੇਸ਼ ਦੀ ਘਟੀਆ ਹਕੂਮਤ ਵੱਲੋਂ ਬਣਾਏ ਅੰਨੇ ਕਾਨੂੰ ਨ ਖ਼ਿਲਾ ਫ਼ ਸੰਘ ਰਸ਼ ਨੂੰ ਤੇਜ਼ ਕਰਨ ਲਈ ਦੇਸ਼ ਵਾਸੀਆਂ ਨੂੰ ਜਥੇਬੰਦ ਹੋ ਕੇ ਮਸਲੇ ਹੱਲ ਕਰਾਉਣ ਲਈ ਏਕਤਾ ਅਤੇ ਸੰਘਰਸ਼ ਦੇ ਰਾਹ ਪੈਣਾ ਪਏਗਾ।

Exit mobile version