The Khalas Tv Blog International ਮੋਦੀ ਦੇ ਖ਼ਾਸ ਮਿੱਤਰ ਟਰੰਪ ਨੇ ਭਾਰਤ ਨੂੰ ਨਸ਼ੇ ਦਾ ਵੱਡਾ ਉਤਪਾਦਕ ਦੱਸਿਆ
International

ਮੋਦੀ ਦੇ ਖ਼ਾਸ ਮਿੱਤਰ ਟਰੰਪ ਨੇ ਭਾਰਤ ਨੂੰ ਨਸ਼ੇ ਦਾ ਵੱਡਾ ਉਤਪਾਦਕ ਦੱਸਿਆ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਦੁਨੀਆ ‘ਚ ਨਸ਼ੀਲੇ ਪਦਾਰਥਾਂ ਦੇ ਮੁੱਖ ਲਾਂਘੇ ਤੇ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 20 ਹੋਰਨਾਂ ਮੁਲਕਾਂ ਦੇ ਨਾਲ-ਨਾਲ ਭਾਰਤ ਦੀ ਵੀ ਸ਼ਨਾਖਤ ਕੀਤੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਨਾਲ ਜੁੜੀਆਂ ਅਪਰਾਧਿਕ ਜਥੇਬੰਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਲੜਾਈ ਲੜ ਰਿਹਾ ਹੈ। ਟਰੰਪ ਨੇ ਨਾਲ ਹੀ ਕਿਹਾ ਕਿ ਬੋਲੀਵੀਆ ਤੇ ਵੈਨੇਜ਼ੁਏਲਾ ਲੰਘੇ 12 ਮਹੀਨੇ ਦੌਰਾਨ ਕੌਮਾਂਤਰੀ ਨਸ਼ਾ ਰੋਕੂ ਸਮਝੌਤਿਆਂ ਨੂੰ ਅਮਲ ’ਚ ਲਿਆਉਣ ਤੋਂ ਨਾਕਾਮ ਰਿਹਾ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਫਗਾਨਿਸਤਾਨ, ਭਾਰਤ, ਬੈਲੀਜ਼, ਬਰਮਾ, ਕੋਲੰਬੀਆ, ਕੋਸਟਾ ਰੀਕਾ ਤੇ ਡੋਮੀਨੀਕਨ ਰਿਪਬਲਿਕ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹਨ ਜੋ ਨਸ਼ਿਆਂ ਦੇ ਵੱਡੇ ਲਾਂਘੇ ਹਨ ਤੇ ਇੱਥੇ ਵੱਡੇ ਪੱਧਰ ’ਤੇ ਗ਼ੈਰ-ਕਾਨੂੰਨੀ ਦਵਾਈਆਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਗੜਬੜ ਵੈਨੇਜ਼ੁਏਲਾ ਦੇ ਤਾਨਾਸ਼ਾਹ ਨਿਕੋਲਸ ਮਾਦੁਰੋ ਦੇ ਰਾਜ ’ਚ ਹੋ ਰਹੀ ਹੈ। ਉਨ੍ਹਾਂ ਕਿਹਾ, ‘ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡਿਊਕ ਤੇ ਉਨ੍ਹਾਂ ਦੀ ਸਰਕਾਰ ਅਮਰੀਕਾ ਦਾ ਪੂਰਾ ਸਾਥ ਦੇ ਰਹੀ ਹੈ। ਪੇਰੂ ਜੋ ਅਮਰੀਕਾ ਦਾ ਪੱਕਾ ਭਾਈਵਾਲ ਹੈ, ਨੇ ਵੀ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਲੜਾਈ ਵਿੱਢੀ ਹੋਈ ਹੈ।

Exit mobile version