The Khalas Tv Blog India ਮੋਦੀ ਨੂੰ ਚੁਣਿਆ NDA ਦਾ ਨੇਤਾ, ਤੀਜੀ ਵਾਰ ਬਣੇਗੀ ਮੋਦੀ ਸਰਕਾਰ
India Lok Sabha Election 2024

ਮੋਦੀ ਨੂੰ ਚੁਣਿਆ NDA ਦਾ ਨੇਤਾ, ਤੀਜੀ ਵਾਰ ਬਣੇਗੀ ਮੋਦੀ ਸਰਕਾਰ

ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ‘ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ NDA ਦੀ ਪਹਿਲੀ ਬੈਠਕ ਹੋਈ। ਇੱਕ ਘੰਟੇ ਤੱਕ ਚੱਲੀ ਬੈਠਕ ਵਿੱਚ ਮੋਦੀ ਨੂੰ ਐਨਡੀਏ ਦਾ ਨੇਤਾ ਚੁਣ ਲਿਆ ਗਿਆ।

ਮੀਟਿੰਗ ਵਿੱਚ 16 ਪਾਰਟੀਆਂ ਦੇ 21 ਆਗੂ ਸ਼ਾਮਲ ਹੋਏ। ਸੂਤਰਾਂ ਮੁਤਾਬਕ 7 ਜੂਨ ਨੂੰ ਐਨਡੀਏ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਸਾਰੇ ਸਹਿਯੋਗੀਆਂ ਨਾਲ ਇਕ-ਦੂਜੇ ਨਾਲ ਗੱਲਬਾਤ ਕਰਨ ਅਤੇ ਨਵੀਂ ਸਰਕਾਰ ਦੇ ਰੂਪ ‘ਤੇ ਚਰਚਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਐਨਡੀਏ ਸਹਿਯੋਗੀਆਂ ਨੇ ਮੰਤਰਾਲਿਆਂ ਦੀ ਸੂਚੀ ਸੌਂਪੀ, ਟੀਡੀਪੀ ਨੇ 6 ਮੰਤਰਾਲੇ ਅਤੇ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ

ਸੂਤਰਾਂ ਮੁਤਾਬਕ ਟੀਡੀਪੀ ਨੇ 6 ਮੰਤਰਾਲਿਆਂ ਦੇ ਨਾਲ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਜੇਡੀਯੂ ਨੇ 3 ਮੰਤਰਾਲਿਆਂ ਦੀ ਮੰਗ ਕੀਤੀ ਹੈ, ਚਿਰਾਗ ਨੇ 2 (ਇਕ ਕੈਬਨਿਟ, ਇਕ ਸੁਤੰਤਰ ਚਾਰਜ), ਮਾਂਝੀ ਨੇ ਇਕ, ਸ਼ਿੰਦੇ ਨੇ 2 (ਇਕ ਕੈਬਨਿਟ, ਇਕ ਸੁਤੰਤਰ ਚਾਰਜ) ਮੰਤਰਾਲਿਆਂ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਜਯੰਤ ਨੇ ਕਿਹਾ ਹੈ ਕਿ ਸਾਨੂੰ ਚੋਣਾਂ ਤੋਂ ਪਹਿਲਾਂ ਮੰਤਰੀ ਅਹੁਦੇ ਦਾ ਵਾਅਦਾ ਕੀਤਾ ਗਿਆ ਸੀ। ਇਸੇ ਤਰ੍ਹਾਂ ਅਨੁਪ੍ਰਿਆ ਪਟੇਲ ਵੀ ਮੰਤਰੀ ਦਾ ਅਹੁਦਾ ਚਾਹੁੰਦੀ ਹੈ।

ਇਹ ਵੀ ਪੜ੍ਹੋ –   ਪੰਜਾਬ ਅੱਜ ਵਿਧਾਨ ਸਭਾ ਚੋਣਾਂ ਹੋਇਆ ਤਾਂ ਕਿਸੇ ਦੀ ਨਹੀਂ ਬਣੇਗੀ ਸਰਕਾਰ! ਕਾਂਗਰਸ ਸਭ ਤੋਂ ਵੱਡੀ ਪਾਰਟੀ, ਆਪ ਦੀ 3 ਗੁਣਾ ਘੱਟ ਸੀਟਾਂ! ਬੀਜੇਪੀ ਕਿੰਗਮੇਕਰ!

 

Exit mobile version