The Khalas Tv Blog India ਵਿਵਾਦਤ ਬਿਆਨ ਨੂੰ ਲੈ ਕੇ ਮੋਦੀ ਨੇ ਦਾਗੇ ਪ੍ਰਿਅੰਕਾ ਅਤੇ ਚੰਨੀ ‘ਤੇ ਸਵਾਲ
India

ਵਿਵਾਦਤ ਬਿਆਨ ਨੂੰ ਲੈ ਕੇ ਮੋਦੀ ਨੇ ਦਾਗੇ ਪ੍ਰਿਅੰਕਾ ਅਤੇ ਚੰਨੀ ‘ਤੇ ਸਵਾਲ

‘ਦ ਖ਼ਾਲਸ ਬਿਊਰੋ :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਹਾਰ ਅਤੇ ਯੂਪੀ ਦੇ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਕਾਂਗਰਸ ਹਮੇਸ਼ਾ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੀ ਹੈ। । ਉਹ ਅਬੋਹਰ ,ਪੰਜਾਬ ‘ਚ ਇੱਕ ਚੋਣ ਰੈਲੀ ਦੌਰਾਨ ਵਿੱਖੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ।

ਉਹਨਾਂ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਹੈ ਕਿ ਕਿਵੇਂ ਸੂਬੇ ‘ਚ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਤੇ ਦਿੱਲੀ ਦਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਸੀ ਅਤੇ ਤਾੜੀਆਂ ਵਜਾ ਰਿਹਾ ਸੀ। ਇੱਥੇ ਪੰਜਾਬ ਵਿੱਚ ਕੋਈ ਅਜਿਹਾ ਪਿੰਡ ਨਹੀਂ ਹੋਵੇਗਾ, ਜਿੱਥੇ ਸਾਡੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਭੈਣ-ਭਰਾ ਮਿਹਨਤ ਨਾ ਕਰਦੇ ਹੋਣ। ਜਿਹੜੇ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਦਿੱਲੀ ਵਿੱਚ ਦਾਖਲ ਹੋਵੋ, ਉਹ ਤੁਹਾਡੇ ਤੋਂ ਵੋਟਾਂ ਮੰਗ ਰਹੇ ਹਨ। ਕੀ ਅਜਿਹੇ ਲੋਕਾਂ ਨੂੰ ਪੰਜਾਬ ਵਿੱਚ ਕੁਝ ਕਰਨ ਦਾ ਹੱਕ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਵਿਦਾਸ ਜਯੰਤੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਲੋਕ ਆਪਣੇ ਬਿਆਨਾਂ ਨਾਲ ਕਿਸ ਦਾ ਅਪਮਾਨ ਕਰ ਰਹੇ ਹਨ। ਅਸੀਂ ਕੱਲ੍ਹ ਹੀ ਸੰਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਉਹ ਕਿੱਥੇ ਪੈਦਾ ਹੋਏ ਸੀ? , ਬਨਾਰਸ,ਉੱਤਰ ਪ੍ਰਦੇਸ਼ ਵਿੱਚ ਤੇ ਕੀ ਤੁਸੀਂ ਸੰਤ ਰਵਿਦਾਸ ਜੀ ਨੂੰ ਵੀ ਪੰਜਾਬ ਵਿਚੋਂ ਕੱਢ ਦਿਓਗੇ? ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਪਟਨਾ ਸਾਹਿਬ, ਬਿਹਾਰ ਵਿੱਚ ਕੀ ਤੁਸੀਂ ਗੁਰੂ ਗੋਬਿੰਦ ਜੀ ਨੂੰ ਵੀ ਪੰਜਾਬ ਵਿੱਚੋਂ ਛੇਕੋਗੇ?

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਾਹਮਣੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪ੍ਰਿਅੰਕਾ ਗਾਂਧੀ ਵੀ ਪੰਜਾਬੀ ਅਤੇ ਪੰਜਾਬ ਦੀ ਨੂੰਹ ਹੈ, ਸਾਰੇ ਪੰਜਾਬੀ ਇੱਕਜੁੱਟ ਹੋ ਜਾਣ, ਅਸੀਂ ਯੂ.ਪੀ., ਬਿਹਾਰ ਅਤੇ ਦਿੱਲੀ ਦੇ ਭਇਏ, ਜੋ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਹਨ, ਨੂੰ ਇਥੇ ਵੜਨ ਨਹੀਂ ਦੇਵਾਂਗੇ। ਇਸ ਪਿਛੋਂ  ਪ੍ਰਿਅੰਕਾ ਗਾਂਧੀ ਤਾੜੀਆਂ  ਮਾਰਦੀ ਨਜ਼ਰ ਆ ਰਹੀ ਹੈ।

ਚੰਨੀ ਦਾ ਇਹ ਵੀਡੀਓ ਵਾਇਰਲ ਹੁੰਦੇ ਹੀ ਭਾਜਪਾ ਨੇ ਤਾਂ ਇਸ ‘ਤੇ ਤਿੱਖਾ ਹਮਲਾ ਕੀਤਾ ਹੀ ਹੈ,ਹੋਰ ਪਾਸਿਉਂ ਵੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

Exit mobile version