The Khalas Tv Blog India ਮੋਦੀ ਨੇ ਅੱਜ ਸਵੱਛ ਭਾਰਤ ਮਿਸ਼ਨ ਕੀਤਾ ਲਾਂਚ
India

ਮੋਦੀ ਨੇ ਅੱਜ ਸਵੱਛ ਭਾਰਤ ਮਿਸ਼ਨ ਕੀਤਾ ਲਾਂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੱਛ ਭਾਰਤ ਮਿਸ਼ਨ ਅਰਬਨ ਸ਼ਹਿਰੀ (Swachh Bharat Mission-Urban (SBM-U) 2.0) ਅਤੇ ਅਟਲ ਮਿਸ਼ਨ ਫਾਰ ਰੀਜੁਏਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ (Atal Mission for Rejuvenation and Urban Transformation (AMRUT) 2.0) ਲਾਂਚ ਕੀਤੇ ਹਨ। ਇਸ ਮੌਕੇ ਮੋਦੀ ਨੇ ਭੀਮ ਰਾਓ ਅੰਬੇਦਕਰ ਨੂੰ ਵੀ ਯਾਦ ਕੀਤਾ। ਮੋਦੀ ਨੇ ਕਿਹਾ ਕਿ ਸਾਡਾ ਟੀਚਾ ਸ਼ਹਿਰਾਂ ਨੂੰ ਕੂੜੇ ਤੋਂ ਮੁਕਤ ਬਣਾਉਣਾ ਹੈ। 2014 ਵਿੱਚ ਦੇਸ਼ ਵਾਸੀਆਂ ਨੇ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਬਣਾਉਣ ਦਾ ਪ੍ਰਣ ਲਿਆ ਸੀ। 10 ਕਰੋੜ ਤੋਂ ਜ਼ਿਆਦਾ ਪਖਾਨਿਆਂ ਦੇ ਨਿਰਮਾਣ ਨਾਲ ਦੇਸ਼ ਵਾਸੀਆਂ ਨੇ ਇਸ ਵਾਅਦੇ ਨੂੰ ਪੂਰਾ ਕੀਤਾ। ਹੁਣ ‘ਸਵੱਛ ਭਾਰਤ ਮਿਸ਼ਨ-ਅਰਬਨ 2.0’ ਦਾ ਟੀਚਾ ਇੱਕ ਕੂੜਾ-ਮੁਕਤ ਸ਼ਹਿਰ ਬਣਾਉਣਾ ਹੈ।

‘ਮਿਸ਼ਨ ਅੰਮ੍ਰਿਤ ਬਾਰੇ ਮੋਦੀ ਨੇ ਕਿਹਾ,’ ਮਿਸ਼ਨ ਅੰਮ੍ਰਿਤ ਦੇ ਅਗਲੇ ਪੜਾਅ ਵਿੱਚ ਦੇਸ਼ ਦਾ ਟੀਚਾ ਹੈ- ‘ਸੀਵਰੇਜ ਅਤੇ ਸੈਪਟਿਕ ਵਧਦਾ ਪ੍ਰਬੰਧਨ, ਸਾਡੇ ਸ਼ਹਿਰਾਂ ਨੂੰ ‘ਪਾਣੀ ਸੁਰੱਖਿਅਤ ਸ਼ਹਿਰ’ ਬਣਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਸਾਡੀਆਂ ਨਦੀਆਂ ਵਿੱਚ ਕਿਤੇ ਵੀ ਗੰਦੇ ਨਾਲੇ ਨਾ ਪੈਣ।

ਮੋਦੀ ਨੇ ਕਿਹਾ ਕਿ ਜੇਕਰ ਅਸੀਂ 2014 ਤੋਂ 7 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਵਿਕਾਸ ਮੰਤਰਾਲੇ ਲਈ ਸਿਰਫ 1.25 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਦੇ 7 ਸਾਲਾਂ ਵਿੱਚ, ਸ਼ਹਿਰੀ ਵਿਕਾਸ ਮੰਤਰਾਲੇ ਲਈ ਲਗਭਗ 4 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ। ਇਹ ਅੰਕੜਾ 70 ਫੀਸਦੀ ਹੈ। ਉਨ੍ਹਾਂ ਕਿਹਾ, “ਸਾਨੂੰ ਇਸ ਨੂੰ 100 ਪ੍ਰਤੀਸ਼ਤ ਤੱਕ ਲੈ ਜਾਣਾ ਹੈ।

Exit mobile version