The Khalas Tv Blog India ITR ਦੀ ਅਖੀਰਲੀ ਤਰੀਕ ਤੋਂ 5 ਦਿਨ ਪਹਿਲਾਂ ਵੱਡੀ ਖ਼ਬਰ ! ਇਸ ਵਾਰ ਢਿਲ ਦੇ ਮੂਡ ‘ਚ ਨਹੀਂ ਸਰਕਾਰ
India

ITR ਦੀ ਅਖੀਰਲੀ ਤਰੀਕ ਤੋਂ 5 ਦਿਨ ਪਹਿਲਾਂ ਵੱਡੀ ਖ਼ਬਰ ! ਇਸ ਵਾਰ ਢਿਲ ਦੇ ਮੂਡ ‘ਚ ਨਹੀਂ ਸਰਕਾਰ

3 ਸਾਲ ਤੋਂ ਲਗਾਤਾਰ ਸਰਕਾਰ ITR ਦੀ ਤਰੀਕ ਵਧਾ ਰਹੀ ਸੀ

‘ਦ ਖ਼ਾਲਸ ਬਿਊਰੋ : ਕੋਵਿਡ ਦੀ ਵਜ੍ਹਾ ਕਰਕੇ ਸਰਕਾਰ ਪਿਛਲੇ 3 ਸਾਲਾਂ ਤੋਂ ITR ਦਾਖਲ ਕਰਨ ਦੀ ਤਰੀਕ ਨੂੰ ਵਧਾ ਰਹੀ ਸੀ ਪਰ ਇਸ ਵਾਰ ਸਰਕਾਰ ਕੁਝ ਹੋਰ ਹੀ ਮੂਡ ਵਿੱਚ ਨਜ਼ਰ ਆ ਰਹੀ ਹੈ। 31 ਜੁਲਾਈ ਨੂੰ ITR ਫਾਈਲ ਕਰਨ ਦੀ ਅਖੀਰਲੀ ਤਰੀਕ ਹੈ। 5 ਦਿਨ ਬਚੇ ਹਨ ਕੇਂਦਰ ਸਰਕਾਰ ਵੱਲੋਂ ਇਸ ਵਾਰ ਰਿਟਰਨ ਫਾਈਲ ਕਰਨ ਦੀ ਤਰੀਕ ਵਧਾਉਣ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਪਿਛਲੇ 3 ਸਾਲਾਂ ਵਿੱਚ ਸਰਕਾਰ ਦਾ ਇਹ ਰਵਇਆ ਪਹਿਲੀ ਵਾਰ ਵੇਖਿਆ ਜਾ ਰਿਹਾ ਹੈ। ਵਣਜ ਸਕੱਤਰ ਤਰੁਣ ਬਜਾਜ ਨੇ ਸਾਫ਼ ਕੀਤਾ ਸੀ ਕਿ ਸਰਕਾਰ ITR ਦੀ ਤਰੀਕ ਵਧਾਉਣ ‘ਤੇ ਕੋਈ ਵਿਚਾਰ ਨਹੀਂ ਕਰਰ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ 31 ਜੁਲਾਈ ਤੋਂ ਪਹਿਲਾਂ ਆਪਣਾ ITR ਭਰ ਲਓ ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ITR ਭਰਨ ਵਾਲੇ ਹਰ ਸ਼ਖ਼ਸ ਨੂੰ ਇੰਨਾਂ 5 ਜਾਣਕਾਰੀਆਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ।

ITR ਲਈ ਅਹਿਮ ਜਾਣਕਾਰੀ

ITR ਦੇ ਨਿਯਮਾਂ ਮੁਤਾਬਿਕ 31 ਜੁਲਾਈ ਤੱਕ ਟੈਕਸ ਦੇ ਦਾਇਰੇ ਅਧੀਨ ਆਉਣ ਵਾਲੇ ਹਰ ਸ਼ਖ਼ਸ ਨੂੰ ਆਪਣਾ ITR ਫਾਈਲ ਕਰਨਾ ਹੁੰਦਾ ਹੈ। ਇਹ ਉਹ ਖਾਤੇ ਹੁੰਦੇ ਹਨ ਜਿੰਨਾਂ ਦਾ ਆਡਿਟ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਰਿਟਰਨ ਫਾਈਲ ਕਰਨਾ ਬਹੁਤ ਹੀ ਅਸਾਨ ਹੁੰਦਾ ਹੈ ਅਤੇ ਰਿਫੰਡ ਵੀ ਜਲਦੀ ਮਿਲ ਜਾਂਦਾ ਹੈ। INCOME TAX ਵਿਭਾਗ ਨੇ ਇੱਕ ਨਵਾਂ IT ਫਾਇਲਿੰਗ ਪੋਰਟਲ ਲਾਂਚ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਇਹ ਪੋਰਟਲ ਕਾਫੀ ਚੰਗਾ ਹੈ ਅਤੇ ਕਰੈਸ਼ ਵੀ ਨਹੀਂ ਹੁੰਦਾ ਹੈ। ਪਿਛਲੀ ਵਾਰ ਅਖੀਰਲੀ ਤਰੀਕ ਹੋਣ ਦੀ ਵਜ੍ਹਾ ਕਰਕੇ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ 50 ਲੱਖ ਪਹੁੰਚ ਗਈ ਸੀ ਜਿਸ ਦੀ ਵਜ੍ਹਾ ਕਰਕੇ ਪੋਰਟਲ ਕਰੈਸ਼ ਹੋ ਗਿਆ ਸੀ । ਇਸ ਵਾਰ 1 ਕਰੋੜ ਲੋਕ ਵੀ ਅਖੀਰਲੇ ਦਿਨ ਰਿਟਰਨ ਫਾਈਲ ਕਰ ਸਕਦੇ ਹਨ। 2021 ਵਿੱਚ 31 ਦਸੰਬਰ ਨੂੰ ਰਿਟਰਨ ਫਾਈਲ ਕਰਨ ਦੀ ਅਖੀਰਲੀ ਤਰੀਕ ਸੀ ਤਕਰੀਬਨ 5.89 ਕਰੋੜ ਲੋਕਾਂ ਨੇ ਰਿਟਰਨ ਫਾਈਲ ਕੀਤਾ ਸੀ ।

ਇਹ ਹੈ ਟੈਕਸ ਦਾ ਦਾਇਰਾ

ਜੇਕਰ ਕਿਸੇ ਸ਼ਖ਼ਸ ਦੀ ਆਮਦਨ INCOME TAX ਛੋਟ ਤੋਂ ਵੱਧ ਹੈ ਤਾਂ ਉਸ ਨੂੰ ਰਿਟਰਨ ਫਾਈਲ ਕਰਨੀ ਹੋਵੇਗੀ। ਨਵੀਂ ਟੈਕਸ ਨੀਤੀ ਮੁਤਾਬਿਕ 2.5 ਲੱਖ ਤੱਕ ਟੈਕਸ ਵਿੱਚ ਛੋਟ ਦਿੱਤੀ ਗਈ ਹੈ । ਜਦਕਿ 60 ਤੋਂ 80 ਸਾਲ ਦੇ ਸੀਨੀਅਰ ਸਿਟਿਜਨ ਨੂੰ ਟੈਕਸ ਵਿੱਚ 3 ਲੱਖ ਦੀ ਛੋਟ ਮਿਲ ਦੀ ਹੈ । 80 ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਤੱਕ INCOME TAX ਵਿੱਚ ਰਾਹਤ ਮਿਲਦੀ ਹੈ।

Exit mobile version