ਬਿਊਰੋ ਰਿਪੋਰਟ : ਬਾਗ਼ੀ ਬੀਬੀ ਜਗੀਰ ਕੌਰ ਖਿਲਾਫ਼ ਵਕਾਰੀ SGPC ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈ ਹੈ । ਪਰ ਚੋਣ ਨਜਿਆਂ ਨੇ ਜਿਹੜੀ ਇਸ਼ਾਰਾ ਕੀਤਾ ਹੈ ਉਹ ਸੁਖਬੀਰ ਬਾਦਲ ਲਈ ਬਹੁਤ ਵੱਡਾ ਹੈ । ਬੀਬੀ ਜਗੀਰ ਕੌਰ ਦੇ ਹੱਕ ਵਿੱਚ 42 ਵੋਟ ਭੁਗਤਨਾ ਦਾ ਮਤਲਬ ਹੈ ਕਿ SGPC ਵਿੱਚ ਹੁਣ ਸਨ੍ਹ ਲੱਗ ਚੁੱਕੀ ਹੈ ਅਤੇ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਖ਼ਤਰਾ ਹੈ । ਬੀਬੀ ਜਗੀਰ ਕੌਰ ਨੂੰ ਵੀ ਪਤਾ ਸੀ ਕਿ ਉਹ ਚੋਣ ਨਹੀਂ ਜਿੱਤ ਸਕਦੇ ਹਨ। ਪਰ ਫਿਰ ਵੀ ਉਹ ਮੈਦਾਨ ਵਿੱਚ ਡੱਟੇ ਰਹੇ । SGPC ਦੀ ਸਾਬਕਾ ਪ੍ਰਧਾਨ ਦੇ ਬਾਗੀ ਤੇਵਰ ਰਾਤੋਂ-ਰਾਤ ਨਹੀਂ ਹੋਵੇ ਬਲਕਿ ਇਹ ਵੱਡੀ ਰਣਨੀਤੀ ਦਾ ਹਿੱਸਾ ਸੀ ਜਿਸ ਵਿੱਚ ਕਿਧਰੇ ਨਾ ਕਿਧਰੇ ਕੇਂਦਰ ਸਰਕਾਰ ਦਾ ਵੱਡਾ ਰੋਲ ਹੈ। ਬੀਬੀ ਦੇ ਹੱਕ ਵਿੱਚ ਭੁਗਤਿਆਂ 42 ਵੋਟਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਜਿੱਤ ਨਜ਼ਰ ਆ ਰਹੀ ਹੈ । ਜਿਸ ਦੀ ਸਕ੍ਰਿਪਟ ਪਹਿਲਾਂ ਤੋਂ ਤਿਆਰ ਕੀਤੀ ਜਾ ਚੁੱਕੀ ਗਈ ਹੈ ।
ਹਰਜਿੰਦਰ ਸਿੰਘ ਧਾਮੀ ਭਾਵੇਂ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ ਪਰ ਉਹ ਸ਼ਾਇਦ ਹੀ ਆਪਣਾ ਕਾਰਜਕਾਲ ਪੂਰਾ ਕਰ ਸਕਣਗੇ। ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਕੇਂਦਰ ਸਰਕਾਰ ਦਾ ਉਹ ਫੈਸਲਾ ਜੋ ਕਿਸੇ ਵੀ ਵੇਲੇ ਉਨ੍ਹਾਂ ਵੱਲੋਂ ਸੁਣਾਇਆ ਜਾ ਸਕਦਾ ਹੈ। ਦਰਾਸਲ ਸ਼੍ਰੋਮਣੀ ਅਕਾਲੀ ਦਲ ਦੀਆਂ ਜਨਰਲ ਚੋਣਾਂ 2011 ਵਿੱਚ ਹੋਈਆਂ ਸਨ । ਅਦਾਲਤੀ ਮੁਕਦਮਿਆਂ ਦੀ ਵਜ੍ਹਾ ਕਰਕੇ ਕਮੇਟੀ ਦੀਆਂ ਆਮ ਚੋਣਾਂ ਨਹੀਂ ਹੋ ਸੱਕਿਆ ਸਨ । ਬੀਜੇਪੀ ਨਾਲ ਭਾਈਵਾਲ ਹੋਣ ਦੀ ਵਜ੍ਹਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੀ ਇਸ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਵਿਖਾ ਰਹੀ ਸੀ । ਬੀਜੇਪੀ ਨੂੰ ਪਤਾ ਹੈ ਕਿ ਪੰਜਾਬ ਦੀ ਸਿਆਸਤ ਦਾ ਰਸਤਾ ਕਿਧਰੇ ਨਾ ਕਿਧਰੇ SGPC ਤੋਂ ਨਿਕਲ ਕੇ ਹੀ ਜਾਂਦਾ ਹੈ । ਬੀਜੇਪੀ ਇਸੇ ਰਸਤੇ ਦੀ ਤਲਾਸ਼ ਕਰ ਰਹੀ ਸੀ।
ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਬੀਜੇਪੀ ਲਈ SGPC ਦੀਆਂ ਚੋਣਾਂ ਵਿੱਚ ਵੱਡਾ ਹਥਿਆਰ ਸਨ ਪਰ ਬੀਬੀ ਦੇ ਬਾਗ਼ੀ ਤੇਵਰਾਂ ਨੇ ਇਸ ਨੂੰ ਹੋਰ ਧਾਰ ਦੇ ਦਿੱਤੀ ਹੈ। ਪ੍ਰਧਾਨਗੀ ਚੋਣ ਵਿੱਚ ਜਿਸ ਤਰ੍ਹਾਂ ਨਾਲ ਬੀਬੀ ਜਗੀਰ ਕੌਰ ਨੂੰ SGPC ਦੇ ਮੈਂਬਰਾਂ ਦੀ ਹਿਮਾਇਤ ਮਿਲੀ ਹੈ ਉਸ ਨੇ ਬੀਜੇਪੀ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ ਕਿਸੇ ਵੇਲੇ ਵੀ SGPC ਦੀਆਂ ਜਨਰਲ ਚੋਣਾਂ ਦਾ ਐਲਾਨ ਕਰਕੇ ਵੱਡਾ ਦਾਅ ਖੇਡ ਸਕਦੀ ਹੈ ਜਿਸ ਦਾ ਉਹ ਪਿਛਲ਼ੇ 2 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇਸ ਵਾਰ SGPC ਦੀਆਂ ਜਨਰਲ ਚੋਣਾਂ ਅਸਾਨ ਨਹੀਂ ਹੋਣ ਵਾਲੀਆਂ ਹਨ। ਪਾਰਟੀ 2 ਵਾਰ ਵਿਧਾਨਸਭਾ ਚੋਣਾਂ ਬੁਰੀ ਤਰ੍ਹਾਂ ਹਾਰੀ ਹੈ ।
ਬੀਬੀ ਜਗੀਰ ਕੌਰ ਵਰਗੀਆਂ ਪਾਰਟੀ ਦੇ ਅੰਦਰ ਅਜਿਹੀ ਕਈ ਬਾਗੀ ਅਵਾਜ਼ਾਂ ਹਨ ਜੋ SGPC ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਖੁੱਲ ਕੇ ਸਾਹਮਣੇ ਆ ਸਕਦੀਆਂ ਹਨ। ਕਮੇਟੀ ਦੀਆਂ ਚੋਣਾਂ ਕੇਂਦਰ ਦੇ ਅਧੀਨ ਹੋਣੀਆਂ ਹਨ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ । ਅਕਾਲੀ ਦਲ ਲਈ ਇਹ ਡਬਲ ਖ਼ਤਰਾਂ ਹੈ । ਕਾਂਗਰਸ ਇਸ ਖ਼ਤਰੇ ਨੂੰ ਹੋਰ ਵੱਧਾ ਦੇਵੇਗੀ । ਭਾਵੇਂ ਇਹ ਸਾਰੀਆਂ ਪਾਰਟੀ ਸਿੱਧੇ ਤੌਰ ‘ਤੇ ਆਪਣੇ ਉਮੀਦਵਾਰ ਨਾ ਖੜਾ ਕਰਨ ਪਰ ਅਸਿੱਧੇ ਤੌਰ ‘ਤੇ ਦਿੱਤੀ ਹਿਮਾਇਤ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਦੀ ਹੌਂਦ ਨੂੰ ਵੱਡੀ ਢਾਅ ਲਾ ਸਕਦੀ ਹੈ । ਬੀਜੇਪੀ ਦਿੱਲੀ ਵਿੱਚ ਇਹ ਫਾਰਮੂਲਾ ਵਰਤ ਚੁੱਕੀ ਹੈ ਅਤੇ ਸਫ਼ਲ ਵੀ ਹੋਈ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਸ ਵੇਲੇ ਅਸਿੱਧੇ ਤੌਰ ‘ਤੇ ਬੀਜੇਪੀ ਦਾ ਹੀ ਕਬਜ਼ਾ ਹੈ ।ਸ਼੍ਰੋਮਣੀ ਅਕਾਲੀ ਦਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਦੇ ਬਾਵਜੂਦ ਆਪਣਾ ਪ੍ਰਧਾਨ ਨਹੀਂ ਬਣਾ ਸਕੀ। ਬੀਜੇਪੀ ਨੇ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦੀ ਮਦਦ ਨਾਲ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਬਣਾਇਆ ਫਿਰ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਕੇ ਆਪਣੀ ਨਵੀਂ ਪਾਰਟੀ ਖੜੀ ਕੀਤੀ ਜਿਸ ਨੂੰ ਬੀਜੇਪੀ ਵੱਲੋਂ ਪੂਰੀ ਤਰ੍ਹਾਂ ਨਾਲ ਹਿਮਾਇਤ ਮਿਲੀ ਹੋਈ ਹੈ । ਕੁੱਲ ਮਿਲਾ ਕੇ ਬੀਜੇਪੀ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਸਿੱਖਾਂ ਦੀ ਸਿਰਮੋਸ ਸੰਸਥਾ ਨੂੰ ਆਪਣੇ ਅਧੀਨ ਲੈਣਾ ਚਾਉਂਦੀ ਹੈ ਤਾਂਕਿ 2027 ਦਾ ਰਸਤਾ ਕਿਧਰੇ ਨਾ ਕਿਧੇਰ ਸਾਫ਼ ਹੋ ਸਕੇ ।