The Khalas Tv Blog India ਮੋਦੀ ਕੈਬਨਿਟ ’ਚ ਮੰਤਰਾਲਿਆਂ ਦੀ ਵੰਡ! ਸ਼ਾਹ, ਰਾਜਨਾਥ ਤੇ ਗਡਕਰੀ ਤੇ ਜੈਸ਼ੰਕਰ ਕੋਲ ਪਿਛਲੇ ਮੰਤਰਾਲੇ, ਜਾਣੋ ਪੂਰਾ ਵੇਰਵਾ
India Lok Sabha Election 2024

ਮੋਦੀ ਕੈਬਨਿਟ ’ਚ ਮੰਤਰਾਲਿਆਂ ਦੀ ਵੰਡ! ਸ਼ਾਹ, ਰਾਜਨਾਥ ਤੇ ਗਡਕਰੀ ਤੇ ਜੈਸ਼ੰਕਰ ਕੋਲ ਪਿਛਲੇ ਮੰਤਰਾਲੇ, ਜਾਣੋ ਪੂਰਾ ਵੇਰਵਾ

ਮੋਦੀ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਸੋਮਵਾਰ ਸ਼ਾਮ 6:30 ਵਜੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਵਿੱਚ ਅਮਿਤ ਸ਼ਾਹ ਨੂੰ ਮੁੜ ਤੋਂ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕ ਮੰਤਰੀ ਬਣਾਇਆ ਗਿਆ ਹੈ। ਐਸ ਜੈਸ਼ੰਕਰ ਕੋਲ ਵਿਦੇਸ਼ ਮੰਤਰਾਲਾ ਰਹੇਗਾ ਤੇ ਨਿਰਮਲਾ ਸੀਤਾਰਮਨ ਨੂੰ ਵੀ ਪਿਛਲੀ ਵਾਰ ਦੀ ਤਰ੍ਹਾਂ ਵਿੱਤ ਮੰਤਰੀ ਬਣਾਇਆ ਗਿਆ ਹੈ।

ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ। ਅਜੇ ਟਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕ ਅਤੇ ਟਰਾਂਸਪੋਰਟ ਰਾਜ ਮੰਤਰੀ ਬਣਾਇਆ ਗਿਆ ਹੈ।

ਪੀਐਮ ਮੋਦੀ ਨੇ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਸਾਰੇ ਮਹੱਤਵਪੂਰਨ ਨੀਤੀਗਤ ਮੁੱਦਿਆਂ ਦੇ ਨਾਲ-ਨਾਲ ਹੋਰ ਸਾਰੇ ਵਿਭਾਗਾਂ ਨੂੰ ਆਪਣੇ ਕੋਲ ਰੱਖਿਆ ਹੈ ਜੋ ਕਿਸੇ ਵੀ ਮੰਤਰੀ ਨੂੰ ਨਹੀਂ ਦਿੱਤੇ ਗਏ ਹਨ।

ਮੋਦੀ ਸਰਕਾਰ ਨੇ ਸਹੁੰ ਚੁੱਕ ਸਮਾਗਮ ਤੋਂ 23:30 ਬਾਅਦ ਬਾਅਦ ਹੀ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵਿਭਾਗਾਂ ਨੂੰ ਵੰਡਣ ਲਈ 2019 ਵਿੱਚ 18 ਘੰਟੇ ਅਤੇ 2014 ਵਿੱਚ 15.30 ਘੰਟੇ ਲੱਗੇ ਸਨ। ਐਤਵਾਰ ਨੂੰ ਮੋਦੀ ਦੇ ਨਾਲ 71 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ।

 

ਮੋਦੀ ਕੈਬਨਿਟ ਵਿੱਚ ਮੰਤਰੀਆਂ ਨੂੰ ਮਿਲੇ ਵਿਭਾਗਾਂ ਦਾ ਪੂਰਾ ਵੇਰਵਾ

ਕੈਬਨਿਟ ਮੰਤਰੀ

1. ਰਾਜਨਾਥ ਸਿੰਘ – ਰੱਖਿਆ ਮੰਤਰੀ

2. ਅਮਿਤ ਸ਼ਾਹ – ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ

3. ਨਿਤਿਨ ਗਡਕਰੀ – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ

4. ਜੇਪੀ ਨੱਡਾ – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ + ਰਸਾਇਣ ਅਤੇ ਖਾਦ ਮੰਤਰੀ

5. ਸ਼ਿਵਰਾਜ ਸਿੰਘ ਚੌਹਾਨ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ + ਪੇਂਡੂ ਵਿਕਾਸ ਮੰਤਰੀ

6. ਨਿਰਮਲਾ ਸੀਤਾਰਮਨ – ਵਿੱਤ ਮੰਤਰੀ + ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ

7. ਡਾ: ਐਸ ਜੈਸ਼ੰਕਰ – ਵਿਦੇਸ਼ ਮੰਤਰੀ

8. ਮਨੋਹਰ ਲਾਲ ਖੱਟਰ – ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ + ਊਰਜਾ ਮੰਤਰੀ

9. ਐਚਡੀ ਕੁਮਾਰਸਵਾਮੀ – ਭਾਰੀ ਉਦਯੋਗ ਮੰਤਰੀ + ਇਸਪਾਤ ਮੰਤਰੀ

10. ਪੀਯੂਸ਼ ਗੋਇਲ – ਵਣਜ ਅਤੇ ਉਦਯੋਗ ਮੰਤਰੀ

11. ਧਰਮਿੰਦਰ ਪ੍ਰਧਾਨ – ਸਿੱਖਿਆ ਮੰਤਰੀ

12. ਜੀਤਨ ਰਾਮ ਮਾਂਝੀ – ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ

13. ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ – ਪੰਚਾਇਤੀ ਰਾਜ ਮੰਤਰੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ

14. ਸਰਬਾਨੰਦ ਸੋਨੋਵਾਲ – ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰੀ

15. ਡਾ: ਵਰਿੰਦਰ ਕੁਮਾਰ – ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ

16. ਕਿੰਜਰਾਪੂ ਰਾਮਮੋਹਨ ਨਾਇਡੂ – ਸ਼ਹਿਰੀ ਹਵਾਬਾਜ਼ੀ ਮੰਤਰੀ

17. ਪ੍ਰਹਲਾਦ ਜੋਸ਼ੀ – ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ + ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ

18. ਜੁਏਲ ਓਰਾਮ – ਕਬਾਇਲੀ ਮਾਮਲਿਆਂ ਦੇ ਮੰਤਰੀ।

19. ਗਿਰੀਰਾਜ ਸਿੰਘ – ਟੈਕਸਟਾਈਲ ਮੰਤਰੀ

20. ਅਸ਼ਵਿਨੀ ਵੈਸ਼ਨਵ – ਰੇਲ ਮੰਤਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ + ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ

21. ਜੋਤੀਰਾਦਿਤਿਆ ਸਿੰਧੀਆ – ਸੰਚਾਰ ਮੰਤਰੀ ਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ

22. ਭੂਪੇਂਦਰ ਯਾਦਵ – ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ

23. ਗਜੇਂਦਰ ਸਿੰਘ ਸ਼ੇਖਾਵਤ – ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ

24. ਅੰਨਪੂਰਨਾ ਦੇਵੀ – ਮਹਿਲਾ ਅਤੇ ਬਾਲ ਵਿਕਾਸ ਮੰਤਰੀ

25. ਕਿਰਨ ਰਿਜਿਜੂ – ਸੰਸਦੀ ਮਾਮਲਿਆਂ ਬਾਰੇ ਮੰਤਰੀ – ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ

26. ਹਰਦੀਪ ਸਿੰਘ ਪੁਰੀ – ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ

27. ਡਾ: ਮਨਸੁਖ ਮੰਡਾਵੀਆ – ਕਿਰਤ ਅਤੇ ਰੁਜ਼ਗਾਰ ਮੰਤਰੀ + ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰੀ

28. ਜੀ ਕਿਸ਼ਨ ਰੈਡੀ – ਕੋਲਾ ਮੰਤਰੀ + ਖਾਨ ਮੰਤਰੀ

29. ਚਿਰਾਗ ਪਾਸਵਾਨ – ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ

30. ਸੀ ਆਰ ਪਾਟਿਲ – ਜਲ ਸ਼ਕਤੀ ਮੰਤਰੀ

 

ਰਾਜ ਮੰਤਰੀ (ਸੁਤੰਤਰ ਚਾਰਜ)

1. ਰਾਓ ਇੰਦਰਜੀਤ ਸਿੰਘ

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਯੋਜਨਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੱਭਿਆਚਾਰਕ ਮੰਤਰਾਲੇ ਵਿੱਚ ਰਾਜ ਮੰਤਰੀ

2. ਡਾ: ਜਤਿੰਦਰ ਸਿੰਘ

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਧਰਤੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ

3. ਅਰਜੁਨ ਰਾਮ ਮੇਘਵਾਲ

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ

4. ਜਾਧਵ ਪ੍ਰਤਾਪਰਾਓ ਗਣਪਤਰਾਓ

ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ

5. ਜੈਯੰਤ ਚੌਧਰੀ

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ

 

ਮੋਦੀ ਸਰਕਾਰ ਵਿੱਚ ਰਾਜ ਮੰਤਰੀ

1. ਜਿਤਿਨ ਪ੍ਰਸਾਦ – ਵਣਜ ਅਤੇ ਉਦਯੋਗ ਮੰਤਰਾਲੇ; ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ

2. ਸ਼੍ਰੀਪਦ ਯੇਸੋ ਨਾਇਕ – ਊਰਜਾ ਮੰਤਰਾਲੇ; ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ

3. ਪੰਕਜ ਚੌਧਰੀ – ਵਿੱਤ ਮੰਤਰਾਲਾ

4. ਕ੍ਰਿਸ਼ਨ ਪਾਲ – ਸਹਿਕਾਰਤਾ ਮੰਤਰਾਲਾ

5. ਰਾਮਦਾਸ ਅਠਾਵਲੇ – ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ

6. ਰਾਮਨਾਥ ਠਾਕੁਰ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ

7. ਨਿਤਿਆਨੰਦ ਰਾਏ – ਗ੍ਰਹਿ ਮੰਤਰਾਲੇ

8. ਅਨੁਪ੍ਰਿਆ ਪਟੇਲ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ; ਅਤੇ ਰਸਾਇਣ ਅਤੇ ਖਾਦ ਮੰਤਰਾਲਾ

9. ਵੀ. ਸੋਮੰਨਾ – ਜਲ ਸ਼ਕਤੀ ਮੰਤਰਾਲਾ; ਅਤੇ ਰੇਲਵੇ ਮੰਤਰਾਲਾ

10. ਡਾ: ਚੰਦਰ ਸ਼ੇਖਰ ਪੇਮਾਸਾਨੀ – ਪੇਂਡੂ ਵਿਕਾਸ ਮੰਤਰਾਲਾ; ਅਤੇ ਸੰਚਾਰ ਮੰਤਰਾਲਾ

11. ਪ੍ਰੋ. ਐਸ ਪੀ ਸਿੰਘ ਬਘੇਲ – ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ; ਅਤੇ ਪੰਚਾਇਤੀ ਰਾਜ ਮੰਤਰਾਲਾ

12. ਸ਼ੋਭਾ ਕਰੰਦਲਾਜੇ – ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ; ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ

13. ਕੀਰਤੀਵਰਧਨ ਸਿੰਘ – ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ; ਅਤੇ ਵਿਦੇਸ਼ ਮੰਤਰਾਲੇ

14. ਬੀ ਐਲ ਵਰਮਾ – ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ; ਅਤੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ

15. ਸ਼ਾਂਤਨੂ ਠਾਕੁਰ – ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗਾਂ ਦਾ ਮੰਤਰਾਲਾ

16. ਸੁਰੇਸ਼ ਗੋਪੀ – ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ; ਅਤੇ ਸੈਰ ਸਪਾਟਾ ਮੰਤਰਾਲਾ

17. ਡਾ. ਐਲ. ਮੁਰੂਗਨ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ; ਅਤੇ ਸੰਸਦੀ ਮਾਮਲਿਆਂ ਦਾ ਮੰਤਰਾਲਾ

18. ਅਜੈ ਤਮਟਾ – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

19. ਬੈਂਡੀ ਸੰਜੇ ਕੁਮਾਰ – ਗ੍ਰਹਿ ਮੰਤਰਾਲੇ

20. ਕਮਲੇਸ਼ ਪਾਸਵਾਨ – ਪੇਂਡੂ ਵਿਕਾਸ ਮੰਤਰਾਲਾ

21. ਭਗੀਰਥ ਚੌਧਰੀ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ

22. ਸਤੀਸ਼ ਚੰਦਰ ਦੂਬੇ – ਕੋਲਾ ਮੰਤਰਾਲਾ; ਅਤੇ ਖਾਣਾਂ ਦਾ ਮੰਤਰਾਲਾ

23. ਸੰਜੇ ਸੇਠ – ਰੱਖਿਆ ਮੰਤਰਾਲਾ

24. ਰਵਨੀਤ ਸਿੰਘ – ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ; ਅਤੇ ਰੇਲ ਮੰਤਰਾਲਾ

25. ਦੁਰਗਾਦਾਸ ਉਈਕੇ – ਕਬਾਇਲੀ ਮਾਮਲਿਆਂ ਦਾ ਮੰਤਰਾਲਾ

26. ਰਕਸ਼ਾ ਨਿਖਿਲ ਖੜਸੇ – ਯੁਵਾ ਮਾਮਲੇ ਅਤੇ ਖੇਡ ਮੰਤਰਾਲਾ

27. ਸੁਕਾਂਤ ਮਜੂਮਦਾਰ – ਸਿੱਖਿਆ ਮੰਤਰਾਲੇ; ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ

28. ਸਾਵਿਤਰੀ ਠਾਕੁਰ – ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ

29. ਟੋਕਨ ਸਾਹੂ – ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ

30. ਰਾਜ ਭੂਸ਼ਣ ਚੌਧਰੀ – ਜਲ ਸ਼ਕਤੀ ਮੰਤਰਾਲਾ31. ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ – ਭਾਰੀ ਉਦਯੋਗ ਮੰਤਰਾਲੇ; ਅਤੇ ਇਸਪਾਤ ਮੰਤਰਾਲੇ

32. ਹਰਸ਼ ਮਲਹੋਤਰਾ – ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ; ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

33. ਨਿੰਬੂਏਨ ਜਯੰਤੀਭਾਈ ਬੰਭਾਨੀਆ – ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

34. ਮੁਰਲੀਧਰ ਮੋਹੋਲ – ਸਹਿਕਾਰਤਾ ਮੰਤਰਾਲੇ; ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ

35. ਜਾਰਜ ਕੁਰੀਅਨ – ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ; ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ

36. ਪਵਿੱਤਰਾ ਮਾਰਗਰੀਟਾ – ਵਿਦੇਸ਼ ਮੰਤਰਾਲੇ; ਅਤੇ ਟੈਕਸਟਾਈਲ ਮੰਤਰਾਲਾ

Exit mobile version