The Khalas Tv Blog Punjab ਅੱਜ ਪੰਜਾਬ ਭਰ ‘ਚ ਹੋਵੇਗੀ ਮੌਕ ਡਰਿੱਲ, ਰਾਤ ​​8 ਵਜੇ ਹੋਵੇਗਾ ਬਲੈਕਆਊਟ
Punjab

ਅੱਜ ਪੰਜਾਬ ਭਰ ‘ਚ ਹੋਵੇਗੀ ਮੌਕ ਡਰਿੱਲ, ਰਾਤ ​​8 ਵਜੇ ਹੋਵੇਗਾ ਬਲੈਕਆਊਟ

ਅੱਜ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਆਪ੍ਰੇਸ਼ਨ ਸ਼ੀਲਡ ਅਧੀਨ ਸਿਵਲ ਡਿਫੈਂਸ ਮੌਕ ਡ੍ਰਿਲ ਅਤੇ ਬਲੈਕਆਊਟ ਅਭਿਆਸ ਕਰਵਾਇਆ ਜਾ ਰਿਹਾ ਹੈ। ਜਲੰਧਰ, ਅੰਮ੍ਰਿਤਸਰ ਅਤੇ ਹੋਰ ਜ਼ਿਲ੍ਹਿਆਂ ਦੇ ਡੀਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮੌਕ ਡਰਿੱਲ ਰਾਤ 8 ਵਜੇ ਤੋਂ 8:30 ਵਜੇ ਤੱਕ ਕੀਤੀ ਜਾਵੇਗੀ। ਰਾਤ 8 ਵਜੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਇਰਨ ਵਜਾਏ ਜਾਣਗੇ ਅਤੇ ਇਸ ਦੌਰਾਨ ਬਲੈਕਆਊਟ ਵੀ ਰਹੇਗਾ। ਇਸ ਤੋਂ ਪਹਿਲਾਂ, ਸਿਵਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ (Punjab mock drill) ਰਣਜੀਤ ਐਵੀਨਿਊ ਦੇ ਦੁਸਹਿਰਾ ਗਰਾਊਂਡ ਵਿੱਚ ਇੱਕ ਮੌਕ ਡਰਿੱਲ ਕੀਤੀ ਜਾਵੇਗੀ।

ਹਵਾਈ ਹਮਲਿਆਂ ਤੋਂ ਬਚਣ ਅਤੇ ਜੰਗੀ ਸਥਿਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਅਭਿਆਸ (Operation Shield News ) ਕੀਤੇ ਜਾਣਗੇ।

ਲੁਧਿਆਣਾ

ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇੱਕ ਪਹਿਲਕਦਮੀ ਆਪ੍ਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਰਾਤ 8:00 ਵਜੇ ਤੋਂ ਰਾਤ 8:15 ਵਜੇ ਤੱਕ ਇੱਕ ਪੂਰੀ ਤਰ੍ਹਾਂ ਬਲੈਕ ਆਊਟ ਮੌਕ ਡਰਿੱਲ ਕਰੇਗਾ।

ਇਸ ਅਭਿਆਸ ਵਿੱਚ ਜ਼ਿਲ੍ਹੇ ਦੇ 18 ਪਿੰਡ ਅਤੇ ਰਾਜਗੁਰੂ ਨਗਰ ਖੇਤਰ ਸ਼ਾਮਲ ਹੋਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਰਾਤ 8:00 ਵਜੇ ਤੋਂ ਠੀਕ ਪਹਿਲਾਂ ਨਿਰਧਾਰਤ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਅਸਥਾਈ ਤੌਰ ‘ਤੇ ਕੱਟ ਦੇਵੇਗਾ ਅਤੇ 15 ਮਿੰਟ ਦੀ ਮੌਕ ਡਰਿੱਲ ਰਾਤ 8:15 ਵਜੇ ਖਤਮ ਹੋਣ ਤੋਂ ਬਾਅਦ ਇਸਨੂੰ ਬਹਾਲ ਕਰੇਗਾ।

ਬਲੈਕ ਆਊਟ ਮੌਕ ਡਰਿੱਲ ਹੇਠ ਲਿਖੇ ਖੇਤਰਾਂ ਨੂੰ ਕਵਰ ਕਰੇਗੀ: ਭਨੋਹਰ, ਹਸਨਪੁਰ, ਬੱਦੋਵਾਲ, ਰੁੜਕਾ, ਜਮਗਪੁਰ, ਖਡੂਰ, ਹਵੇਲੀ, ਅੱਡਾ ਸਿਟੀ ਦਾਖਾ, ਅਜੀਤਸਰ, ਈਸੇਵਾਲ, ਗਹੌਰ, ਦੇਤਵਾਲ, ਕੈਲਪੁਰ, ਬੜੈਚ, ਮਦਿਆਨੀ, ਮੋਰਕਰੀਮਾ, ਬੂਥਗੜ੍ਹ, ਅਤੇ 66 ਕੇ.ਵੀ ਰਾਜਗੁਰੂ ਨਗਰ ਤੋਂ ਬੱਦੋਵਾਲ ਛਾਉਣੀ ਖੇਤਰ ਫੀਡਰ ਵਿੱਚ ਸ਼ਾਮਲ ਹਨ।

ਸੰਗਰੂਰ

ਸੰਗਰੂਰ ਸ਼ਹਿਰ ਵਿਚ ਬਲੈਕ ਆਊਟ ਦੀ ਮੌਕ ਡਰਿੱਲ  ਰਾਤ 8:00 ਵਜੇ ਤੋਂ 9:00 ਵਜੇ ਤੱਕ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਹ ਮੌਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਨ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਸਿਵਲ ਡਿਫੈਂਸ ਵਲੰਟੀਅਰ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਪੁਲਿਸ ਵਿਭਾਗ ਵੱਲੋਂ ਭਾਗ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ 31 ਮਈ 2025 ਨੂੰ ਰਾਤ 8:00 ਵਜੇ ਪੂਰੇ ਸੰਗਰੂਰ ਸ਼ਹਿਰ ਵਿੱਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਰਾਤ 8:00 ਵਜੇ ਤੋਂ ਲੈ ਕੇ 9:00 ਵਜੇ ਤੱਕ ਪੂਰੇ ਸ਼ਹਿਰ ਵਿੱਚ ਪੂਰਨ ਬਲੈਕਆਉਟ ਰਹੇਗਾ।

ਤਰਨਤਾਰਨ

ਜ਼ਿਲ੍ਹਾ ਤਰਨ ਤਾਰਨ ਵਿੱਚ ਰਾਤ 8:30 ਵਜੇ ਤੋਂ ਲੈ ਕੇ 9.00 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਆਈਏਐਸ ਨੇ ਦੱਸਿਆ ਕਿ ਇਹ ਕੇਵਲ ਸੰਕਟ ਕਾਲ ਵੇਲੇ ਕਿਸ ਤਰ੍ਹਾਂ ਆਪਾਂ ਸਾਰਿਆਂ ਸਹਿਯੋਗ ਕਰਨਾ ਹੈ,ਉਸ ਲਈ ਪ੍ਰੈਕਟਿਸ ਹੈ,ਇਸ ਲਈ ਘਬਰਾਉਣ ਦੀ ਲੋੜ ਨਹੀਂ,ਕੇਵਲ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ‌।

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8:30  ਵਜੇ ਸਾਇਰਨ ਵੱਜਣ ਤਾਂ ਤੁਸੀਂ ਆਪਣੀਆਂ ਸਾਰੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਕਰਨੀਆਂ ਹਨ,ਉਸ ਵਿੱਚ ਕੈਮਰਿਆਂ ਉੱਤੇ ਲੱਗੀ ਆਟੋਮੈਟਿਕ ਲਾਈਟ ਹੋਵੇ ਜਾਂ ਇਨਵਰਟਰ ਉਤੇ ਚੱਲਦੀਆਂ ਲਾਈਟਾਂ, ਸਾਰੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਓ।

ਇਸ ਤੋਂ ਇਲਾਵਾ ਘਰ ਦੇ ਅੰਦਰ ਜੇਕਰ ਲਾਈਟ ਜਗਾਉਣੀ ਹੈ,ਤਾਂ ਮੋਟੇ ਪਰਦੇ ਜਾਂ ਅਜਿਹਾ ਪ੍ਰਬੰਧ ਕਰੋ, ਜਿਸ ਨਾਲ ਬਾਰੀਆਂ ਵਿੱਚੋਂ ਰੌਸ਼ਨੀ ਬਾਹਰ ਨਾ ਜਾਵੇ।ਉਹਨਾਂ  ਸੁਰੱਖਿਅਤ ਸਥਾਨ ਜ਼ਮੀਨ ਦੋਜ਼ ਜਾਂ ਜਮੀਨ ਵਾਲੀ ਮੰਜ਼ਿਲ ਰਹਿੰਦੀ ਹੈ,ਇਸ ਲਈ ਤੁਸੀਂ ਆਪਣੇ ਗਰਾਊਂਡ ਫਲੋਰ ਕਮਰੇ ਦੇ ਵਿਚਾਲੇ ਬੈਠਣ ਦਾ ਅਭਿਆਸ ਕਰਨਾ ਹੈ।ਕੋਸ਼ਿਸ਼ ਕਰੋ ਕਿ ਉਸ ਸਥਾਨ ‘ਤੇ ਬੈਠਿਆ ਜਾਵੇ ਜਿੱਥੇ ਨੇੜੇ ਕੋਈ ਕੱਚ ਦੀ ਖਿੜਕੀ ਨਾ ਹੋਵੇ।

ਕਪੂਰਥਲਾ ਅਤੇ ਫਗਵਾੜਾ

ਕਪੂਰਥਲਾ ਅਤੇ ਫਗਵਾੜਾ ਵਿੱਚ ਬਲੈਕਆਊਟ ਦੀ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਇਹ ਡ੍ਰਿਲ ਰਾਤ 9:30 ਵਜੇ ਤੋਂ 10 ਵਜੇ ਤੱਕ ਚੱਲੇਗੀ। ਇਸਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੈ।

ਡੀਸੀ ਅਮਿਤ ਕੁਮਾਰ ਪੰਚਾਲ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਅਭਿਆਸ ਹੈ। ਡ੍ਰਿਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਾਇਰਨ ਵੱਜੇਗਾ। ਜਿਵੇਂ ਹੀ ਸਾਇਰਨ ਵੱਜੇਗਾ, ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰਨੀਆਂ ਪੈਣਗੀਆਂ। ਇਸ ਤੋਂ ਇਲਾਵਾ, ਗਲੋ ਸਾਈਨ ਬੋਰਡ ਅਤੇ ਸੀਸੀਟੀਵੀ ਵੀ ਬੰਦ ਕਰਨੇ ਪੈਣਗੇ।

ਵਾਹਨ ਖੱਬੇ ਪਾਸੇ ਪਾਰਕ ਕਰਨ ਦੀਆਂ ਹਦਾਇਤਾਂ

ਸੜਕ ‘ਤੇ ਚੱਲਣ ਵਾਲੇ ਵਾਹਨਾਂ ਨੂੰ ਖੱਬੇ ਪਾਸੇ ਪਾਰਕ ਕਰਨਾ ਪਵੇਗਾ ਅਤੇ ਆਪਣੀਆਂ ਲਾਈਟਾਂ ਬੰਦ ਕਰਨੀਆਂ ਪੈਣਗੀਆਂ। ਹਸਪਤਾਲਾਂ ਨੂੰ ਬਲੈਕਆਊਟ ਤੋਂ ਛੋਟ ਹੈ। ਹਾਲਾਂਕਿ, ਉਨ੍ਹਾਂ ਨੂੰ ਖਿੜਕੀਆਂ ਨੂੰ ਢੱਕ ਕੇ ਰੱਖਣਾ ਪਵੇਗਾ ਤਾਂ ਜੋ ਰੌਸ਼ਨੀ ਬਾਹਰ ਨਾ ਜਾਵੇ। ਡੀਸੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਅਤੇ ਅਫਵਾਹਾਂ ਵੱਲ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਰਿਆਂ ਨੂੰ ਇਸ ਮੌਕ ਡਰਿੱਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ।

 

 

Exit mobile version