The Khalas Tv Blog Punjab 10 ਸਾਲਾਂ ਦੇ ਬੱਚੇ ਦੇ ਹੱਚ ਚ ਫਟਿਆ ਮੋਬਾਇਲ
Punjab

10 ਸਾਲਾਂ ਦੇ ਬੱਚੇ ਦੇ ਹੱਚ ਚ ਫਟਿਆ ਮੋਬਾਇਲ

ਫਿਲੌਰ ਦੇ ਪਿੰਡ ਸੰਗ ਢੇਸੀਆਂ ਵਿੱਚ ਇਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ 10 ਸਾਲਾ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਧਮਾਕੇ ਨਾਲ ਫਟ ਗਿਆ। ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਸਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਕਿ ਅਚਾਨਕ ਹੀ ਫੋਨ ਬਲਾਸਟ ਹੋ ਗਿਆ। ਧਮਾਕੇ ਨਾਲ ਬੱਚੇ ਦਾ ਹੱਥ ਗੰਭੀਰ ਤੌਰ ‘ਤੇ ਜਲ ਗਿਆ ਅਤੇ ਉਹ ਦਰਦ ਨਾਲ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ।

ਮਾਤਾ ਜਦੋਂ ਬਾਥਰੂਮ ਵਿੱਚ ਗਈ ਤਾਂ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ। ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪਿਤਾ ਨੇ ਕਿਹਾ ਕਿ “ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ।” ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਚੇਤਾਵਨੀ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਅਤਿ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾਵੇ।

Exit mobile version