The Khalas Tv Blog India ਸੜਕਾਂ ‘ਤੇ ਗੰਦਾ ਪਾਣੀ ਦੇਖ MLA ਨੇ ਠੇਕੇਦਾਰ ਦਾ ਕਰ ਦਿੱਤਾ ਬੁਰਾ ਹਾਲ, ਕੂੜੇ ਦੇ ਢੇਰ ‘ਤੇ ਲਵਾ ਦਿੱਤੀ ਚੌਂਕੜੀ
India

ਸੜਕਾਂ ‘ਤੇ ਗੰਦਾ ਪਾਣੀ ਦੇਖ MLA ਨੇ ਠੇਕੇਦਾਰ ਦਾ ਕਰ ਦਿੱਤਾ ਬੁਰਾ ਹਾਲ, ਕੂੜੇ ਦੇ ਢੇਰ ‘ਤੇ ਲਵਾ ਦਿੱਤੀ ਚੌਂਕੜੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁੰਬਈ ਸਣੇ ਪੂਰੇ ਮਹਾਂਰਾਸ਼ਟਰ ਵਿੱਚ ਇਨ੍ਹਾਂ ਦਿਨਾਂ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਇਸ ਕਾਰਣ ਕਈ ਇਲਾਕਿਆਂ ਵਿੱਚ ਸੜਕਾਂ ਉੱਤੇ ਪਾਣੀ ਭਰਿਆ ਹੋਇਆ ਹੈ ਤੇ ਨਾਲੀਆਂ ਵਿੱਚ ਗੰਦਗੀ ਭਰੀ ਹੋਈ ਹੈ। ਇਸਦਾ ਜਾਇਜਾ ਲੈਣ ਆਏ ਸ਼ਿਵਸੈਨਾ ਦੇ ਐੱਮਐੱਲਏ ਦਿਲੀਪ ਪਾਂਡੇ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸਨੇ ਸਾਰਾ ਗੁੱਸਾ ਠੇਕੇਦਾਰ ਉੱਤੇ ਲਾਹ ਦਿੱਤਾ।

ਜਾਣਕਾਰੀ ਮੁਤਾਬਿਕ ਕੁਰਲਾ ਦੇ ਕਮਾਨੀ ਵਿੱਚ ਨਾਲੀ ਦੀ ਸਫਾਈ ਠੀਕ ਨਾ ਹੋਣ ਕਰਕੇ ਨਾਰਾਜ ਹੋਏ ਸ਼ਿਵ ਸੇਨਾ ਦੇ ਵਿਧਾਇਕ ਨੇ ਠੇਕੇਦਾਰ ਨੂੰ ਕੂੜੇ ਉੱਤੇ ਹੀ ਬਿਠਾ ਦਿੱਤਾ ਤੇ ਆਪਣੇ ਵਰਕਰਾਂ ਨੂੰ ਕਿਹਾ ਕਿ ਨਾਲੇ ‘ਚੋਂ ਕਚਰਾ ਕੱਢ ਕੇ ਉਸਦੇ ਉੱਪਰ ਸੁੱਟਿਆ ਜਾਵੇ। ਵਿਧਾਇਕ ਦਾ ਕਹਿਣਾ ਸੀ ਕਿ ਅਜਿਹਾ ਇਸ ਲਈ ਕੀਤਾ ਕਿਉਂ ਕਿ ਠੇਕੇਦਾਰ ਨੇ ਕੰਮ ਸਹੀ ਨਹੀਂ ਕੀਤਾ ਹੈ।

ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ ਦਿਸ ਰਿਹਾ ਹੈ ਕਿ ਸੜਕ ‘ਤੇ ਵਿਧਾਇਕ ਲਾਂਡੇ ਆਪਣੇ ਲਾਮ-ਲਸ਼ਕਰ ਨਾਲ ਮੌਜੂਦ ਹਨ। ਸੜਕ ‘ਤੇ ਬਹੁਤ ਪਾਣੀ ਵਗ ਰਿਹਾ ਹੈ ਤੇ ਖੁਲ੍ਹੇ ਹੋਏ ਗਟਰ ਵਿੱਚ ਜਾ ਰਿਹਾ ਹੈ। ਵਿਧਾਇਕ ਨੇ ਇਸ ਦੌਰਾਨ ਗੱਲ ਕਰਦਿਆਂ ਠੇਕੇਦਾਰ ਨੂੰ ਸੜਕ ਉੱਤੇ ਬੈਠਾ ਦਿੱਤਾ।ਇਸ ਤੋਂ ਬਾਅਦ ਵਿਧਾਇਕ ਦੇ ਨਾਲ ਆਇਆ ਇਕ ਬੰਦਾ ਉਸ ਉਪਰ ਕਚਰਾ ਪਾ ਰਿਹਾ ਹੈ।

Exit mobile version