The Khalas Tv Blog Punjab ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੇ ਪੰਜਾਬ ਸਰਕਾਰ ਅੱਗੇ ਸੁਆਲ ਖੜੇ
Punjab

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੇ ਪੰਜਾਬ ਸਰਕਾਰ ਅੱਗੇ ਸੁਆਲ ਖੜੇ

‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਸ ਬਿਆਨ ਨਾਲ ਸਹਿਮਤੀ ਜਤਾਈ ਹੈ ਕਿ ਪੰਜਾਬ ਨੂੰ ਭ੍ਰਿਸ਼ਟ ਲੀਡਰਾਂ ਨੇ ਲੁਟਿਆ ਹੈ ਪਰ ਨਾਲ ਹੀ ਉਹਨਾਂ ਇਹ ਸਵਾਲ ਵੀ ਕੀਤਾ ਹੈ ਕਿ ਕੀ ਅਫਸਰਸ਼ਾਹੀ ਬਿਲਕੁਲ ਬੇਕਸੂਰ ਹੈ?ਆਪਣੇ ਟਵੀਟ ਵਿੱਚ ਖਹਿਰਾ ਲਿਖਦੇ ਹਨ ਕਿ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਭ੍ਰਿਸ਼ਟ ਨੇਤਾਵਾਂ ਨੇ ਪੰਜਾਬ ਨੂੰ “ਲੁਟਿਆ” ਹੈ ਪਰ ਨੌਕਰਸ਼ਾਹਾਂ ਦਾ ਕੀ? ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਭ੍ਰਿਸ਼ਟਾਚਾਰ ਸੰਭਵ ਨਹੀਂ ਕਿਉਂਕਿ ਉਹ ਅਸਲ ਫੈਸਲੇ ਲੈਣ ਵਾਲੇ ਹਨ! ਆਖਿਰ ਉਹ ਭ੍ਰਿਸ਼ਟਾਚਾਰ ਦੀ ਕੜੀ ਦਾ ਹਿੱਸਾ ਹਨ, ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ?ਆਪਣੇ ਇਸ ਟਵੀਟ ਦੇ ਨਾਲ ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟਵੀਟ ਵੀ ਸਾਂਝਾ ਕੀਤਾ ਹੈ।

ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਉਹਨਾਂ ਇੱਕ ਹੋਰ ਟਵੀਟ ਵੀ ਕੀਤਾ ਹੈ,ਜਿਸ ਵਿੱਚ ਉਹਨਾਂ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ, ਵੇਚੇ ਜਾ ਰਹੇ ਘਟੀਆ ਬੀਜਾਂ ਕਾਰਣ ਹੋ ਰਹੀ ਲੁੱਟ ਦਾ ਨੋਟਿਸ ਲੈਣਗੇ।ਉਹਨਾਂ ਆਪਣੇ ਇਸ ਟਵੀਟ ਦੇ ਨਾਲ ਸਾਬਕਾ ਵਿਧਾਇਕ ਸੰਦੀਪ ਜਾਖੜ ਦਾ ਟਵੀਟ ਵੀ ਸਾਂਝਾ ਕੀਤਾ ਹੈ ,ਜਿਸ ਵਿੱਚ ਉਹਨਾਂ ਅਖਬਾਰ ਦੇ ਵਿੱਚ ਲੱਗੀ ਇਸ ਖਬਰ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ ਹੈ।

Exit mobile version