The Khalas Tv Blog Punjab ਨਹੀਂ ਰਹੇ ਵਿਧਾਇਕ ਸੋਹਲ, ਪੰਜਾਬ ‘ਚ ਹੋਵੇਗੀ ਇਕ ਹੋਰ ਜ਼ਿਮਨੀ ਚੋਣ
Punjab

ਨਹੀਂ ਰਹੇ ਵਿਧਾਇਕ ਸੋਹਲ, ਪੰਜਾਬ ‘ਚ ਹੋਵੇਗੀ ਇਕ ਹੋਰ ਜ਼ਿਮਨੀ ਚੋਣ

ਬਿਉਰੋ ਰਿਪੋਰਟ –   ਹਲਕਾ ਤਰਨ ਤਾਰਨ ਤੋਂ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਡਾ ਸੋਹਲ ਪਹਿਲੀ ਵਾਰ ਸਾਲ 2022 ਵਿਚ ਵਿਧਾਇਕ ਬਣੇ ਸਨ। ਡਾ. ਸੋਹਲ ਨੇ ਤਰਨ ਤਾਰਨ ਹਲਕੇ ਤੋਂ AAP ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 13,588 ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ। ਡਾ ਸੋਹਲ ਦੇ ਦਿਹਾਂਤ ਕਾਰਨ ਹੁਣ ਤਰਨ ਤਾਰਨ ਦੀ ਸੀਟ ਖਾਲੀ ਹੋ ਗਈ ਹੈ ਤੇ ਇਸ ਸੀਟ ਤੇ ਦੁਬਾਰਾ ਜ਼ਿਮਨੀ ਚੋਣ ਹੋਵੇਗੀ ਜਿਸ ਦੀ ਚੋਂਣ 6 ਮਹਿਨੀਆਂ ਦੇ ਅੰਦਰ ਅੰਦਰ ਕਰਵਾਉਣੀ ਜ਼ਰੂਰੀ ਹੈ।
ਉਨ੍ਹਾਂ ਦੇ ਦਿਹਾਂਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁਖ ਜਾਹਿਰ ਕੀਤਾ ਹੈ। ਮੁੱਖ ਮੰਤਰੀ ਨੇ ਐਕਸ ਤੇ ਲਿਖਿਆ ਕਿ  ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਡਾਕਟਰ ਸਾਬ੍ਹ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜੁਝਾਰੂ ਆਗੂ ਸਨ। ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ।

 

Exit mobile version