The Khalas Tv Blog Punjab ਪਠਾਨਮਾਜਰਾ ਪਿੱਠ ਦਿਖਾਉਣ ਵਾਲੇ ਸਾਥੀਆਂ ਤੋਂ ਔਖੇ
Punjab

ਪਠਾਨਮਾਜਰਾ ਪਿੱਠ ਦਿਖਾਉਣ ਵਾਲੇ ਸਾਥੀਆਂ ਤੋਂ ਔਖੇ

ਖਾਲਸ ਬਿਊਰੋ:ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾ ’ਚ ਘਿਰੇ ਹੋਏ ਹਨ। ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਨਮਾਜਰਾ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। ਉਨ੍ਹਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ, MLA  ਤੇ ਆਗੂ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ। ਕੀ ਮੇਰਾ ਕੋਈ ਕਰੀਅਰ ਨਹੀਂ ਹੈ? ਪਠਾਨਮਾਜਰਾ ਨੇ ਕਿਹਾ ਕਿ ਪਤਨੀ ਨੇ ਮੇਰੇ ਨਾਲ ਜੋ ਕੀਤਾ, ਉਸ ਦੇ ਨਾਲ ਮੈਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗਾ। ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਫਿਰ ਮੈਂ ਪੁੱਛਾਂਗਾ ਕਿ ਹੁਣ ਕੀ ਕੀਤਾ ਜਾਵੇ। ਪਠਾਨਮਾਜਰਾ ਨੇ ਕਿਹਾ ਕੋਈ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਿਚ ਬੈਠਾ ,ਮੈਂ ਉਸ ਖਿਲਾਫ ਵੀ ਕਾਰਵਾਈ ਕਰਾਂਵਾਂਗਾ। ਜੇਕਰ ਉਨ੍ਹਾਂ ‘ਤੇ ਪਰਚੇ ਦਰਜ ਕੀਤੇ ਗਏ ਤਾਂ ਉਹ ਘਰ ਆਉਣ ਲਾਇਕ ਨਹੀਂ ਰਹਿਣਗੇ। ਮੇਰਾ ਵੀ ਪਰਿਵਾਰ ਹੈ। ਚਾਹੇ ਕਾਂਗਰਸੀ , ਅਕਾਲੀ ਜਾਂ ਕੋਈ ਹੋਰ ਹੋਣ, ਉਨ੍ਹਾਂ ਨੂੰ ਬੇਨਤੀ ਹੈ ਕਿ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਮਦਦ ਨਾ ਕੀਤੀ ਜਾਵੇ। ਇਸ ਵਿੱਚ ਮੇਰੀ ਪਾਰਟੀ ਦੇ ਕਈ ਲੋਕ ਵੀ ਹੋ ਸਕਦੇ ਹਨ।

 

ਦਰਅਸਲ ‘ਚ ਪਠਾਨਮਾਜਰਾ ਦਾ ਆਪਣੀ ਦੂਜੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਪਠਾਨਮਾਜਰਾ ਦੀ ਦੂਜੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਧਾਇਕ ਉਨ੍ਹਾਂ ਨੂੰ ਮਾ ਰਨ ਦੀ ਧਮਕੀ ਦੇ ਰਿਹਾ ਹੈ। ਦੂਜੀ ਪਤਨੀ ਨੇ ਇਲਜ਼ਾਮ ਲਗਾਇਆ ਸੀ ਕਿ ਪਠਾਨਮਾਜਰਾ ਨੇ 14 ਅਗਸਤ 2021 ਨੂੰ ਇਹ ਕਹਿਕੇ ਉਸ ਨਾਲ ਵਿਆਹ ਕਰਵਾਇਆ ਸੀ ਕਿ ਉਹ ਪਹਿਲੀ ਪਤਨੀ ਨੂੰ ਤਲਾਕ ਦੇ ਚੁੱਕਾ ਹੈ,ਸਾਰੇ ਕਾਗਜ਼ਾਤ ਘਰ ਵਿੱਚ ਹਨ ਪਰ ਚੋਣਾਂ ਵੇਲੇ ਵੀ ਪਠਾਨਮਾਜਰਾ ਨੇ ਆਪਣੀ ਪਹਿਲੀ ਪਤਨੀ ਦਾ ਨਾਂ ਹੀ ਨਾਮਜ਼ਦਗੀ ਵਿੱਚ ਦਾਖਲ ਕੀਤਾ ਸੀ। ਦੂਜੀ ਪਤਨੀ ਨੇ ਕਿਹਾ ਉਸ ਨੂੰ ਜ਼ੀਰਕਪੁਰ ਵਿੱਚ ਫਲੈਟ ਲੈ ਕੇ ਦਿੱਤਾ ਸੀ ਜਦਕਿ ਹੁਣ ਵੀ ਉਹ ਆਪਣੀ ਪਤਨੀ ਨਾਲ ਹੀ ਰਹਿ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਉਸਨੇ ਇਹ ਵੀ ਕਿਹਾ ਕਿ  ਪਠਾਨਮਾਜਰਾ ਉਸ ਨੇ ਆਪਣੇ ਨਾਲ ਪੁਰਾਣੀਆਂ ਫੋਟੋਆਂ ਡਿਲੀਟ ਕਰਨ ਦਾ ਦਬਾਅ ਪਾ ਰਿਹਾ ਸੀ

 ਪਠਾਨਮਾਜਰਾ ਦੀ ਸਫਾਈ

ਦੂਜੀ ਪਤਨੀ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਠਾਨਮਾਜਰਾ ਨੇ ਮੰਨਿਆ ਹੈ ਕਿ ਉਸ ਨੇ ਦੂਜਾ ਵਿਆਹ ਕੀਤਾ ਸੀ ਪਰ ਵੀਡੀਓ ਦੇ ਲੀਕ ਹੋਣ ਨੂੰ ਲੈ ਕੇ ਪਠਾਨਮਾਜਰਾ ਨੇ ਆਪਣੀ ਦੂਜੀ ਪਤਨੀ ਖਿਲਾਫ਼ ਮਾਨਹਾਨੀ ਦਾ ਕੇਸ ਦਰਜ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਕਾਲਿੰਗ ਦੇ ਜ਼ਰੀਏ ਉਹ ਆਪਣੇ ਸਰੀਰ ਵਿੱਚ ਹੋਏ ਇਨਫੈਕਸ਼ਨ ਵਿਖਾ ਰਹੇ ਸਨ,ਕਿਉਂਕਿ ਉਹ ਵਾਰ-ਵਾਰ ਘਰ ਬੁਲਾ ਰਹੀ ਸੀ। ਪਠਾਨਮਾਜਰਾ ਨੇ ਕਿਹਾ ਪਤਨੀ ਨੇ ਮੇਰਾ ਵਿਸ਼ਵਾਸ ਤੋੜਿਆ ਹੈ,ਉਨ੍ਹਾਂ ਨੇ ਕਿਹਾ ਜੇਕਰ ਪਤਨੀ ਨੇ ਵੀਡੀਓ ਬਣਾਇਆ ਅਤੇ ਇਸ ਨੂੰ ਲੀਕ ਕੀਤਾ ਹੈ ਤਾਂ ਮੈਂ ਕਿਵੇਂ ਮੁਲਜ਼ਮ ਹੋ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਵੀਡੀਓ ਬਣਾਈ ਜਾ ਰਹੀ ਹੈ,ਵਿਧਾਇਕ ਨੇ ਮੰਨਿਆ ਕਿ 2012-13 ਤੋਂ ਦੂਜੀ ਮਹਿਲਾ ਦੇ ਸੰਪਰਕ ਵਿੱਚ ਸੀ।

Exit mobile version