The Khalas Tv Blog Punjab ਆਪ ਵਿਧਾਇਕ ਲੈਂਦਾ ਹੈ ਗੈਂਗਸਟਰਾਂ ਤੋਂ ਪੈਸੇ
Punjab

ਆਪ ਵਿਧਾਇਕ ਲੈਂਦਾ ਹੈ ਗੈਂਗਸਟਰਾਂ ਤੋਂ ਪੈਸੇ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ‘ਤੇ ਇੱਕ ਗੈਂਗਸਟਰ ਦਾ ਵੀਡੀਓ ਜਾਰੀ ਕਰਕੇ ਗੰਭੀਰ ਇਲਜ਼ਾਮ ਲਗਾਏ ਹਨ ।  ਵੀਡੀਓ ਵਿੱਚ ਬਹਿਬਲਕਲਾਂ ਤੋਂ ਗੈਂਗਸਟਰ ਸਿੰਮਾਂ ਆਪਣੇ ਪਿਤਾ ਨੂੰ ਵੀਡੀਓ ਕਾਲ ਕਰਕੇ ਦੱਸ ਰਿਹਾ ਹੈ ਕਿ ਆਪ ਜੈਤੋ ਦਾ ਵਿਧਾਇਕ ਗੈਂਗਸਟਰਾਂ ਕੋਲੋ ਲੱਖਾਂ ਰੁਪਏ ਲੈਂਦਾ ਹੈ । ਕਿਵੇਂ MLA ਦਾ ਧੱਕੇ ਦਾ ਲਾਇਆ ਟਰੱਕ ਯੂਨੀਅਨ ਦਾ ਪ੍ਰਧਾਨ ਸਿੰਮਾਂ ਮਲਹੋਤਰਾ ਕਰਦਾ ਹੈ ਗੈਗਸਟਰਾਂ ਨਾਲ ਕੰਮ। ਮਜੀਠੀਆ ਨੇ  MLA  ਅਮੋਲਕ  ਤੇ ਗੈਂਗਸਟਰ ਸਿੰਮਾਂ ਮਲਹੋਤਰਾ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਹਨ।

ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਗੈਗਸਟਰ ਸਿੰਮਾਂ ਮਲਹੋਤਰਾ ਦਾ ਵੀਡੀਓ ਨਸ਼ਰ ਕਰਕੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਤੁਸੀਂ ਆਪਣੇ ਵਿਧਾਇਕ ਅਮੋਲਕ ਸਿੰਘ ਖਿਲਾਫ ਐਕਸ਼ਨ ਲਿਉਗੇ ਕੀ ਜਿਸ ਨੇ 25 ਲੱਖ ਉਸ ਦੇ ਪਿਤਾ ਕੋਲੋ ਮੰਗੇ । ਜਦੋਂ ਉਸ ਨੇ ਮਨਾਂ ਕੀਤਾ ਤਾਂ ਉਸ ਦੇ ਪਿਤਾ ਨੂੰ ਪੁਲਿਸ ਨੇ   ਕੁੱਟਮਾਰ ਕੀਤੀ ਗਈ । ਕੀ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ।

Exit mobile version