The Khalas Tv Blog Punjab ਵਿਧਾਇਕ ਗੁਰਦੀਪ ਰੰਧਾਵਾ ਦਾ ਵਿਵਾਦਿਤ ਬਿਆਨ, ‘ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ,ਲੱਥ ਵੀ ਜਾਂਦੀਆਂ ਨੇ’
Punjab

ਵਿਧਾਇਕ ਗੁਰਦੀਪ ਰੰਧਾਵਾ ਦਾ ਵਿਵਾਦਿਤ ਬਿਆਨ, ‘ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ,ਲੱਥ ਵੀ ਜਾਂਦੀਆਂ ਨੇ’

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ’ਚ ਵੀਰਵਾਰ ਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਸਮੇਂ ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਵਰਕਰਾਂ ’ਚ ਭਿਆਨਕ ਝੜਪ ਹੋ ਗਈ। ਐਸਡੀਐੱਮ ਕੰਪਲੈਕਸ ’ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਏ, ਧੱਕਾ-ਮੁੱਕੀ ਤੋਂ ਬਾਅਦ ਹੱਥੋਪਾਈ ਹੋਈ ਤੇ ਕਈ ਕਾਂਗਰਸੀ ਵਰਕਰਾਂ ਦੀਆਂ ਪੱਗਾਂ ਵੀ ਲੱਥ ਗਈਆਂ।

ਝੜਪ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ AAP ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ। ਉਹ ਕਹਿ ਰਹੇ ਹਨ, “ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ, ਲੱਥ ਵੀ ਜਾਂਦੀਆਂ ਨੇ।” ਉਸ ਦੇ ਭਰਾ ਦਾ ਵੀ ਬਿਆਨ ਵਾਇਰਲ ਹੋਇਆ ਜਿਸ ’ਚ ਉਹ ਬੋਲਦਾ ਸੁਣਾਈ ਦਿੰਦਾ ਹੈ – “ਪੱਗਾਂ ਲੈ ਜਾਓ ਪਹਿਚਾਣ ਕੇ।”

ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ AAP ਵਿਧਾਇਕ ਗੁਰਦੀਪ ਰੰਧਾਵਾ ਤੇ ਉਸ ਦੇ ਸਮਰਥਕਾਂ ’ਤੇ ਆਪਣੇ ਵਰਕਰਾਂ ਨਾਲ ਕੁੱਟਮਾਰ ਦੇ ਗੰਭੀਰ ਆਰੋਪ ਲਗਾਏ। ਉਧਰ, ਵਿਧਾਇਕ ਗੁਰਦੀਪ ਰੰਧਾਵਾ ਨੇ ਸਾਰੇ ਆਰੋਪ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਵਾਲੇ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ।

ਝੜਪ ਨੂੰ ਵੇਖਦਿਆਂ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਾਹੌਲ ਨੂੰ ਕਾਬੂ ਕੀਤਾ। ਫਿਲਹਾਲ ਦੋਵੇਂ ਧਿਰਾਂ ਇੱਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ। ਇਹ ਘਟਨਾ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਮਾਹੌਲ ਨੂੰ ਹੋਰ ਗਰਮਾ ਦੇਣ ਵਾਲੀ ਬਣ ਗਈ ਹੈ।

 

 

Exit mobile version