The Khalas Tv Blog Punjab ਵਿਧਾਨ ਸਭਾ ਸ਼ੈਸ਼ਨ ਅੰਦਰ ਜਾਣ ‘ਚ ਕਾਮਯਾਬ ਹੋਏ ਵਿਧਾਇਕ ਅਮਨ ਅਰੋੜਾ, ਸ਼੍ਰੋ.ਅ.ਦਲ ਯੂਥ ਪ੍ਰਧਾਨ ਬੰਟੀ ਰਮਾਣਾ ਹਿਰਾਸਤ ‘ਚ
Punjab

ਵਿਧਾਨ ਸਭਾ ਸ਼ੈਸ਼ਨ ਅੰਦਰ ਜਾਣ ‘ਚ ਕਾਮਯਾਬ ਹੋਏ ਵਿਧਾਇਕ ਅਮਨ ਅਰੋੜਾ, ਸ਼੍ਰੋ.ਅ.ਦਲ ਯੂਥ ਪ੍ਰਧਾਨ ਬੰਟੀ ਰਮਾਣਾ ਹਿਰਾਸਤ ‘ਚ

Source: ABP Sanjha

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਇਜਲਾਸ ਸ਼ੁਰੂ ਹੋ ਚੁੱਕਿਆ ਹੈ। ਪਰ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਭਵਨ ਦੇ ਬਾਹਰ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਪੰਜਾਬ ਭਵਨ ਪਹੁੰਚੇ। ਇਸ ਮੌਕੇ ਆਪ ਵਿਧਾਇਕ ਖਾਸ ਤੌਰ ‘ਤੇ  PPE ਕਿੱਟਾਂ ਪਾ ਕੇ  ਅਤੇ ਸੈਨੇਟਾਈਜ਼ਰ ਜੇਬਾਂ ਵਿੱਚ ਪਾ ਕੇ ਪਹੁੰਚੇ। ਆਪਣੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਪਹੁੰਚੇ ਵਿਧਾਇਕ ਅਮਨ ਅਰੋੜਾ ਨੇ ਖਦਸ਼ਾ ਜਤਾਇਆ ਸੀ ਕਿ ਸ਼ਾਇਦ ਉਨ੍ਹਾਂ ਨੂੰ ਵਿਧਾਨ ਸਭਾ ਦੇ ਇਜਲਾਸ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਅਸੀਂ ਪੰਜਾਬ ‘ਚ ਹੋਈਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਤੋਂ ਇਲਾਵਾ ਹੋਰ ਕਈ ਪੰਜਾਬ ਦੇ ਅਹਿਮ ਮੁੱਦੇ ਚੁੱਕਣ ਜਾ ਰਹੇ ਹਾਂ। ਇਸ ਲਈ ਸਰਕਾਰ ਸਾਡੀ ਆਵਾਜ ਨੂੰ ਦਬਾ ਰਹੀ ਹੈ। ਕਾਫੀ ਸਮਾਂ ਸੰਘਰਸ਼ ਕਰਨ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਵਿਧਾਨ ਸਭਾ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ ਹਨ।

 

ਉਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੋਸਟ ਮੈਟ੍ਰਿਕ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਵਿਧਾਨ ਸਭਾ ‘ਚ ਪਹੁੰਚਣ ‘ਤੇ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕਣ ਦੀ ਗੱਲ ਆਖੀ।

 

ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਇਸ ਸ਼ੈਸਨ ਵਿੱਚ ਸ਼ਾਮਿਲ ਨਹੀਂ ਹੋਇਆ ਕਿਉਂਕਿ ਮੀਟਿੰਗ ਦੌਰਾਨ ਇਨ੍ਹਾਂ ਦੇ ਇੱਕ ਵਿਧਾਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਸ਼ੈਸ਼ਨ ਵਿੱਚ ਸ਼ਾਮਿਲ ਨਾ ਹੋਣ ਦੀ ਅਪੀਲ ਕੀਤੀ ਸੀ। ਇਸ ਲਈ ਅਕਾਲੀਆਂ ਦਾ ਕੋਈ ਵਿਧਾਇਕ ਸ਼ੈਸ਼ਨ ਵਿੱਚ ਸ਼ਾਮਿਲ ਤਾਂ ਨਹੀਂ ਹੋਇਆ ,ਪਰ ਅਕਾਲੀ ਦਲ ਦੇ  ਯੂਥ ਪ੍ਰਧਾਨ ਵੱਲੋਂ ਬੰਟੀ ਰਮਾਣਾ ਸਮੇਤ ਵਰਕਰ ਜਦੋਂ ਸਾਧੂ ਸਿੰਘ ਧਰਮਸੋਤ ਖਿਲਾਫ ਪ੍ਰਦਰਸ਼ਨ ਕਰਨ ਲਈ ਵਿਧਾਨ ਸਭਾ ਵੱਲ ਕੂਚ ਕਰਨ ਲੱਗੇ ਤਾਂ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪਹਿਲਾਂ ਲੱਗੇ ਬੈਰੀਕੇਡ ‘ਤੇ ਹੀ ਰੋਕ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਸਾਤ  ‘ਚ ਲੈ ਲਿਆ ਗਿਆ ।

 

Exit mobile version