The Khalas Tv Blog Punjab ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨਾਲ ਜੁੜੀ ਮਾੜੀ ਖ਼ਬਰ ! ਸਭ ਤੋਂ ਕਰੀਬੀ ਰਿਸ਼ਤਾ ਦੁਨੀਆ ਤੋਂ ਅਲਵਿਦਾ !
Punjab

ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨਾਲ ਜੁੜੀ ਮਾੜੀ ਖ਼ਬਰ ! ਸਭ ਤੋਂ ਕਰੀਬੀ ਰਿਸ਼ਤਾ ਦੁਨੀਆ ਤੋਂ ਅਲਵਿਦਾ !

ਬਿਊਰੋ ਰਿਪੋਰਟ : ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਵਾਰ ਨੂੰ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਖਰੜ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਹ 57 ਸਾਲ ਦੇ ਸਨ,ਪਰਿਵਾਰ ਦੇ ਮੁਤਾਬਿਕ ਉਹ ਰਾਤ ਨੂੰ ਖਾਣਾ ਖਾਕੇ ਰੋਜ਼ਾਨਾ ਵਾਂਗ ਬੈਡ ‘ਤੇ ਸੁੱਤੇ ਸਨ । ਸਵੇਰ ਜਦੋਂ ਉੱਠੇ ਨਹੀਂ ਤਾਂ ਪਤਨੀ ਨੇ ਜਗਾਇਆ,ਫਿਰ ਵੀ ਨਹੀਂ ਜਾਗੇ ਤਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਗੁਰਦਾਸਪੁਰ ਦੇ ਰਹਿਣ ਵਾਲੇ ਸਨ

ਪ੍ਰੀਤਮ ਸਿੰਘ ਸੰਧੂ ਗੁਰਦਾਸਪੁਰ ਜ਼ਿਲ੍ਹੇ ਅਧੀਨ ਬਟਾਲਾ ਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸਨ । ਜਦੋਂ ਹਰਨਾਜ ਛੋਟੀ ਸੀ ਤਾਂ ਪ੍ਰੀਤਮ ਸਿੰਘ ਖਰੜ ਵਿੱਚ ਸ਼ਿਫਟ ਹੋ ਗਏ ਸਨ । ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੁਣ ਵੀ ਕੋਹਾਲੀ ਪਿੰਡ ਵਿੱਚ ਹੀ ਰਹਿੰਦੇ ਹਨ । ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਸੰਧੂ ਸਰਕਾਰੀ ਡਾਕਟਰ ਹਨ। ਪਿਤਾ ਦੀ ਮੌਤ ਦੇ ਸਮੇਂ ਹਰਨਾਜ ਕੌਰ ਸੰਧੂ ਮੁੰਬਈ ਵਿੱਚ ਸੀ,ਪਿਤਾ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਫੌਰਨ ਖਰੜ ਪਹੁੰਚ ਗਈ ।

ਧੀ ਦੇ ਪਹੁੰਚਣ ਤੋਂ ਬਾਅਦ ਸਸਕਾਰ

ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਪ੍ਰੀਤਮ ਸਿੰਘ ਸੰਧੂ ਨਹੀਂ ਉੱਠੇ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਪਰ ਡਾਕਟਰਾਂ ਨੇ ਮੌਕੇ ‘ਤੇ ਹੀ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ । ਡਾਕਟਰਾਂ ਨੇ ਦੱਸਿਆ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੈ । ਧੀ ਦੇ ਪਹੁੰਚਣ ਤੋਂ ਬਾਅਦ ਖਰੜ ਦੇ ਪਿੰਡ ਬਲੌਂਗੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ 4 ਵਜੇ ਕਰ ਦਿੱਤਾ ਗਿਆ ਹੈ ।

Exit mobile version