The Khalas Tv Blog India ਹਰਿਆਣਾ ‘ਚ ਬਦਮਾਸ਼ਾ ਨੇ ਮਚਾਇਆ ਕਹਿਰ, ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ
India

ਹਰਿਆਣਾ ‘ਚ ਬਦਮਾਸ਼ਾ ਨੇ ਮਚਾਇਆ ਕਹਿਰ, ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ

ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਦੇ ਕਸਬਾ ਸੁਧਾਣਾ ਨੇੜੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਇਕ ਨੌਜਵਾਨ ਦਾ ਜਨਮ ਦਿਨ ਵਾਲੇ ਦਿਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੁਕਾਨ ਬੰਦ ਕਰਕੇ ਆਪਣੇ ਦੋਸਤ ਨਾਲ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਕਾਰ ਅਤੇ ਮੋਟਰ ਸਾਇਕਲ ਉੱਤੇ ਆਏ ਬਦਮਾਸ਼ਾ ਨੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਘਟਨਾ ਤੋਂ ਕੁਝ ਸਮੇਂ ਪਹਿਲਾਂ ਇਕ ਵਿਅਕਤੀ ਨਾਲ ਝਗੜਾ ਹੋਇਆ ਸੀ। ਪੁਲਿਸ ਅਤੇ ਸੀਆਈਏ ਦੀਆਂ ਟੀਮਾਂ ਵੀ ਬਦਮਾਸ਼ਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਦੱਸ ਦੇਈਏ ਕਿ ਗੋਲੀਆਂ ਚਲਾਉਣ ਵਾਲਿਆਂ ਵਿੱਚੋਂ ਦੋ ਦੀ ਪਹਿਚਾਣ ਹੋ ਗਈ ਹੈ, ਜੋ ਪਿੰਡ ਜਲਿਆਵਾਸ ਤੇ ਪਿੰਡ ਪਟੂਹੇੜਾ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ –  ਨਸ਼ੇ ਕਾਰਨ ਹਿਮਾਚਲ ਦੇ ਨੌਜਵਾਨ ਦੀ ਮੁਹਾਲੀ ‘ਚ ਹੋਈ ਮੌਤ

 

Exit mobile version