The Khalas Tv Blog Punjab ਕਪੂਰਥਲਾ ‘ਚ ਨਾਬਾਲਗ ਵਿਦਿਆਰਥਣ ਲਾਪਤਾ , ਮੁਲਜ਼ਮ ਨੌਜਵਾਨ ਖ਼ਿਲਾਫ਼ FIR ਦਰਜ
Punjab

ਕਪੂਰਥਲਾ ‘ਚ ਨਾਬਾਲਗ ਵਿਦਿਆਰਥਣ ਲਾਪਤਾ , ਮੁਲਜ਼ਮ ਨੌਜਵਾਨ ਖ਼ਿਲਾਫ਼ FIR ਦਰਜ

Minor girl student missing in Kapurthala FIR registered against accused youth

ਕਪੂਰਥਲਾ 'ਚ ਨਾਬਾਲਗ ਵਿਦਿਆਰਥਣ ਲਾਪਤਾ , ਮੁਲਜ਼ਮ ਨੌਜਵਾਨ ਖ਼ਿਲਾਫ਼ FIR ਦਰਜ

ਪੰਜਾਬ ਦੇ ਕਪੂਰਥਲਾ ‘ਚ ਵਿਆਹ ਦਾ ਬਹਾਨਾ ਲਾ ਕੇ ਇਕ ਨਾਬਾਲਗ ਵਿਦਿਆਰਥਣ ਨੂੰ ਭਜਾ ਕੇ ਲੈਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਧਾਰਾ 363 ਅਤੇ 366ਏ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਅਤੇ ਨਾਬਾਲਗ ਵਿਦਿਆਰਥਣ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਜੱਗੂ ਸ਼ਾਹ ਡੇਰੇ ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਲੜਕੀ ਕਪੂਰਥਲਾ ਦੇ ਇੱਕ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਇਸ ਦੌਰਾਨ ਪਿੰਡ ਕੁਲੀਆਂ ਫੱਤੂਢੀਂਗਾ ਦਾ ਰਹਿਣ ਵਾਲਾ ਗੁਰਸੇਵਕ ਹਮੇਸ਼ਾ ਹੀ ਉਸ ਦੀ ਲੜਕੀ ਦਾ ਪਿੱਛਾ ਕਰਦਾ ਸੀ ਅਤੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਲਈ ਮਜਬੂਰ ਕਰਦਾ ਸੀ। ਇਸ ਕਾਰਨ ਉਸ ਨੇ ਆਪਣੀ ਧੀ ਨੂੰ ਸਕੂਲ ਤੋਂ ਹਟਾ ਲਿਆ।

ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਗੁਰਸੇਵਕ ਉਸ ਦੇ ਘਰ ਆਉਣ ਲੱਗਾ। 4 ਜਨਵਰੀ 2023 ਨੂੰ ਉਹ ਕੰਮ ਲਈ ਘਰੋਂ ਬਾਹਰ ਗਈ ਸੀ। ਜਦੋਂ ਉਹ ਦੁਪਹਿਰ 2 ਵਜੇ ਘਰ ਪਰਤੀ ਤਾਂ ਉਸ ਦੀ ਲੜਕੀ ਘਰ ਵਿੱਚ ਮੌਜੂਦ ਨਹੀਂ ਸੀ। ਉਸ ਨੇ ਆਪਣੇ ਤੌਰ ‘ਤੇ ਲੜਕੀ ਦੀ ਕਾਫੀ ਭਾਲ ਕੀਤੀ। ਪਰ ਕੋਈ ਸੁਰਾਗ ਨਹੀਂ ਮਿਲਿਆ।

ਔਰਤ ਨੇ ਸ਼ੱਕ ਜ਼ਾਹਰ ਕੀਤਾ ਕਿ ਗੁਰਸੇਵਕ ਨੇ ਉਸ ਦੀ ਲੜਕੀ ਨੂੰ ਵਿਆਹ ਦਾ ਬਹਾਨਾ ਲਗਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 363, 366ਏ ਤਹਿਤ ਕੇਸ ਦਰਜ ਕਰ ਲਿਆ ਹੈ। ਅਤੇ ਦੋਸ਼ੀ ਅਤੇ ਨਾਬਾਲਗ ਲੜਕੀ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version