The Khalas Tv Blog Punjab ਮੰਤਰੀ ਅਨਮੋਲ ਨੇ ਕੀਤਾ ਖੇਤ ਦਾ ਦੌਰਾ, ਇੱਕ ਦਿਨ ਪਹਿਲਾਂ ਕਣਕ ਦੀ ਫਸਲ ਨੂੰ ਲੱਗੀ ਸੀ ਅੱਗ
Punjab

ਮੰਤਰੀ ਅਨਮੋਲ ਨੇ ਕੀਤਾ ਖੇਤ ਦਾ ਦੌਰਾ, ਇੱਕ ਦਿਨ ਪਹਿਲਾਂ ਕਣਕ ਦੀ ਫਸਲ ਨੂੰ ਲੱਗੀ ਸੀ ਅੱਗ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਪਿੰਡ ਦਾਊ ਸਾਹਿਬ ਦਾ ਦੌਰਾ ਕੀਤਾ ਹੈ। ਕੱਲ੍ਹ ਇੱਥੇ ਇੱਕ ਖੇਤ ਵਿੱਚ ਅੱਗ ਲੱਗ ਗਈ ਸੀ, ਜਿੱਥੇ 14 ਏਕੜ ਰਕਬੇ ਵਿੱਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਸੀ। ਮੰਤਰੀ ਨੇ ਕਿਸਾਨ ਜਸਵਿੰਦਰ ਸਿੰਘ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਅੱਗ ਕਾਰਨ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਕਾਰਨ ਹਾਦਸਾ ਵਾਪਰਿਆ

ਖੇਤ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਵਿੱਚੋਂ ਲੰਘਦੀਆਂ ਤਾਰਾਂ ਢਿੱਲੀਆਂ ਹਨ। ਹਨੇਰੀ ਕਾਰਨ ਦੋਵੇਂ ਇੱਕ ਦੂਜੇ ਨਾਲ ਟਕਰਾ ਗਈਆਂ ਅਤੇ ਚੰਗਿਆੜੀ ਖੇਤ ਦੇ ਅੰਦਰ ਹੀ ਡਿੱਗ ਗਈ। ਕਣਕ ਦੀ ਫ਼ਸਲ ਪੱਕੀ ਹੋਈ ਸੀ। ਜਿਸ ਕਾਰਨ ਅੱਗ ਲੱਗ ਗਈ ਅਤੇ ਤੇਜ਼ ਹਵਾ ਕਾਰਨ ਅੱਗ ਕੁੱਝ ਹੀ ਸਮੇਂ ‘ਚ ਪੂਰੇ ਖੇਤ ‘ਚ ਫੈਲ ਗਈ।

ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ 11 ਏਕੜ ਨਾੜ ਸੜ ਚੁੱਕਾ ਸੀ

ਇਸ ਸਬੰਧੀ ਫਾਇਰਮੈਨ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਉਥੇ ਪੁੱਜੇ ਤਾਂ ਉਸ ਸਮੇਂ ਤੱਕ 11 ਏਕੜ ਰਕਬੇ ਦੀ ਫ਼ਸਲ ਸੜ ਚੁੱਕੀ ਸੀ। ਬਾਕੀ ਫਸਲ ਨੂੰ ਲੱਗੀ ਅੱਗ ‘ਤੇ 20 ਮਿੰਟਾਂ ‘ਚ ਹੀ ਕਾਬੂ ਪਾ ਲਿਆ ਗਿਆ। ਪਰ ਉਦੋਂ ਤੱਕ ਉਹ ਵੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਜੇ ਫ਼ਸਲ ਦੀ ਵਾਢੀ ਦੀ ਤਿਆਰੀ ਕਰ ਰਿਹਾ ਸੀ। ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

Exit mobile version