The Khalas Tv Blog Punjab ਪੰਜਾਬ ਦੇ ਪ੍ਰਵਾਸੀ ਮਹਿਮਾਨ ਆਉਣੇ ਹੋਏ ਸ਼ੁਰੂ! ਮਾਰਚ ‘ਚ ਪਰਤਗੇ ਵਾਪਸ
Punjab

ਪੰਜਾਬ ਦੇ ਪ੍ਰਵਾਸੀ ਮਹਿਮਾਨ ਆਉਣੇ ਹੋਏ ਸ਼ੁਰੂ! ਮਾਰਚ ‘ਚ ਪਰਤਗੇ ਵਾਪਸ

ਬਿਉਰੋ ਰਿਪੋਰਟ – ਪੰਜਾਬ ਦੀਆਂ ਕਈ ਥਾਵਾਂ ਪ੍ਰਵਾਸੀ ਪੰਛੀਆਂ (Migratory birds) ਲਈ ਬੜੀਆਂ ਲਾਭਦਾਈਕ ਹਨ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰਾਂ ਦਾ ਸਫਰ ਕਰਕੇ ਪੰਜਾਬ ਦੀ ਧਰਤੀ ‘ਤੇ ਆਉਂਦੇ ਹਨ। ਇਸ ਦੇ ਤਹਿਤ ਹੁਣ ਕੇਸ਼ੋਪੁਰ ਛੰਭ ਵਿਦੇਸ਼ਾਂ ਵਿਚ ਵਿਦੇਸ਼ਾਂ ਤੋਂ ਪ੍ਰਵਾਸੀ ਆਉਏ ਸ਼ੁਰੂ ਹੋ ਗਏ ਹਨ। ਹਾਲਾਂਕਿ ਅਜੇ ਪੰਜਾਬ ਵਿਚ ਪੂਰੀ ਠੰਡ ਵੀ ਪੈਣੀ ਸ਼ੁਰੂ ਨਹੀਂ ਹੋਈ ਪਰ ਫਿਰ ਵੀ ਪੰਛੀ ਲਗਾਤਾਰ ਆ ਰਹੇ ਹਨ।

ਦੱਸ ਦੇਈਏ ਕਿ ਸਾਇਬਰੀਆ, ਰੂਸ, ਚੀਨ ਅਤੇ ਮਾਨਸਰੋਵਰ ਝੀਲ ਤੋਂ ਪੰਛੀਆਂ ਦਾ ਆਉਣਾ ਹੁਣ ਲਗਾਤਾਰ ਜਾਰੀ ਹੈ। ਇਨ੍ਹਾਂ ਦੇਸ਼ਾ ਤੋਂ ਹਰ ਸਾਲਨਾਰਦਰਨ ਸ਼ੋਲਰ, ਨਾਰਦਰਨ ਪਿਨਟੇਲ, ਗੌਡਵਾਲ, ਕਾਮਨ ਕੂਟ, ਰੱਡੀ ਸ਼ੈੱਲ ਡਕ, ਯੂਰੇਸ਼ੀਅਨ ਵਿਜਿਅਨ, ਕਾਮਨ ਮੂਰ ਹੈਨਜ਼, ਪਰਪਲ ਮੂਰ ਹੈਨਜ਼, ਮਲਾਰਡਸ, ਕਾਮਨ ਕ੍ਰੇਨਜ਼ ਅਤੇ ਸਟੌਰਕ ਕ੍ਰੇਨ ਆਦਿ ਨਸਲ ਦੇ ਪੰਛੀ ਪੰਜਾਬ ਆਉਂਦੇ ਹਨ। ਪ੍ਰਵਾਸੀ ਪੰਛੀ ਹਰ ਸਾਲ ਬਰਫ ਪੈਣ ਵਾਲੇ ਦੇਸ਼ਾਂ ਵਿਚੋਂ ਆਉਂਦੇ ਹਨ ਜੋ ਮਾਰਚ ਮਹੀਨੇ ਦੇ ਵਿਚ ਵਾਪਸ ਪਰਤ ਜਾਂਦੇ ਹਨ।

ਇਹ ਵੀ ਪੜ੍ਹੋ –  ਯਾਤਰੀ ਬੱਸ 150 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ! 36 ਦੀ ਹੋਈ ਮੌਤ

 

Exit mobile version