The Khalas Tv Blog India  MHA ਦਾ ਕੇਜਰੀਵਾਲ ਦੀ ਸਕਿਓਰਿਟੀ ਨੂੰ ਲੈ ਕੇ ਵੱਡਾ ਫੈਸਲਾ
India

 MHA ਦਾ ਕੇਜਰੀਵਾਲ ਦੀ ਸਕਿਓਰਿਟੀ ਨੂੰ ਲੈ ਕੇ ਵੱਡਾ ਫੈਸਲਾ

ਦਿੱਲੀ ਤੋਂ ਚੋਣ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੂੰ ਦਿੱਤੀ ਗਈ ਸਕਿਓਰਟੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀ। ਜਿਸ ਤੋਂ ਬਾਅਦ ਮਨੀਸਟਰੀ ਆਫ ਹੋਮ ਅਫੇਅਰ (Ministry of Home Affairs) ਨੇ ਕੇਜਰੀਵਾਲ ਦੀ VIR ਸਕਿਓਰਟੀ( Kejriwal’s security) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।

MHA ਨੇ ਕਿਹਾ ਕਿ ਕੇਜਰੀਵਾਲ ਨੂੰ Z ਕੈਟਾਗਿਰੀ ਸਕਿਓਰਟੀ ਬਾਦਸਤੂਰ ਮਿਲਦੀ ਰਹੇਗੀ। ਇਹ ਫੈਸਲਾ MHA ਨੇ ਸਕਿਓਰਿਟੀ ਰਿਵਿਊ ਤੋਂ ਬਾਅਦ ਲਿਆ ਹੈ। ਜਿਕਰੇਖਾਸ ਹੈ ਕਿ ਕੇਜਰੀਵਾਲ ਅੱਜ ਕੱਲ੍ਹ ਪੰਜਾਬ ਦੇ ਹੁਸ਼ਿਆਰਪੁਰ ‘ਚ ਨੇ ਅਤੇ ਵਿਪਸਨਾ ਸਾਧਨਾ ਕਰ ਰਹੇ ਹਨ।

ਜਦ ਪਰਸੋਂ ਉਹ ਪੰਜਾਬ ਆਏ ਤਾਂ ਉਹਨਾਂ ਨਾਲ ਗੱਡੀਆਂ ਦਾ ਕਾਫ਼ਿਲਾ ਦੇਖ ਕੇ ਸਿਆਸੀ ਵਿਰੋਧੀਆਂ ਅਤੇ ਆਮ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕੇ ਆਖਿਰ ਇੱਕ ਹਾਰਿਆ ਹੋਇਆ CM ਜੋ ਕੇ ਹੁਣ ਇੱਕ MLA ਵੀ ਨਹੀਂ ਹੈ, ਉਹ ਪੰਜਾਬ ਪੁਲਿਸ ਦੀ ਇੰਨੇ ਵੱਡੇ ਪੱਧਰ ‘ਤੇ ਸਿਕਿਉਰਿਟੀ ਲੈਕੇ ਕਿਵੇਂ ਘੁੰਮ ਸਕਦਾ ਹੈ. ਕੀ ਇਹ ਪੰਜਾਬ ਦੇ ਪੈਸੇ ਦੀ ਬਰਬਾਦੀ ਨਹੀਂ ਹੈ? ਖੈਰ ਹੁਣ ਇਹਨਾਂ ਹੀ ਸਵਾਲਾਂ ਦੇ ਵਿਚਕਾਰ MHA ਦਾ ਇਹ ਵੱਡਾ ਫੈਸਲਾ ਆ ਗਿਆ ਹੈ।

Exit mobile version