‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਸ ਵਾਰ ਦਾ ਮਿਸ ਯੂਨੀਵਰਸ 2021 ਦਾ ਖਿਤਾਬ ਮੈਕਸੀਕੋ ਦੀ ਰਹਿਣ ਵਾਲੀ ਐਂਡਰਿਆ ਮੇਜ਼ਾ ਨੇ ਜਿੱਤ ਲਿਆ ਹੈ। ਐਂਡਰਿਆ ਨੇ ਵਿਸ਼ਵ ਦੀਆਂ ਸੁੰਦਰੀਆਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਇਸ ਖਿਤਾਬ ਦੀ ਦੌੜ ਵਿਚ ਸ਼ਾਮਿਲ ਮਿਸ ਇੰਡੀਆ ਐਡਲਾਈਨ ਕੈਸਟੇਲੀਨੋ ਤੀਜੀ ਥਾਂ ਹਾਸਿਲ ਕਰ ਸਕੀ ਹੈ। ਇਕ ਵਾਰ ਭਾਰਤ ਦੇ ਪ੍ਰਸ਼ੰਸ਼ਕਾਂ ਦੇ ਹੱਥ ਨਿਰਾਸ਼ਾ ਲੱਗੀ ਹੈ। ਜ਼ਿਕਰਯੋਗ ਹੈ ਕਿ ਆਂਡਰੀਆ ਮੇਜ਼ਾ ਨੇ ਦੁਨੀਆ ਭਰ ਦੇ 73 ਉਮੀਦਵਾਰਾਂ ਨੂੰ ਹਰਾ ਕੇ 69ਵਾਂ ਸਥਾਨ ਹਾਸਿਲ ਕੀਤਾ। ਇਹ ਪ੍ਰੋਗਰਾਮ ਫਲੋਰੀਡਾ ਦੇ ਸੇਮਿਨੋਲ ਹਾਰਡ ਰਾਕ ਹੋਟਲ ਵਿੱਚ ਕਰਵਾਇਆ ਗਿਆ ਸੀ।