The Khalas Tv Blog Punjab ਪੰਜਾਬ ’ਚ ਕਦੋਂ ਆਵੇਗਾ ਮਾਨਸੂਨ! ਮੌਸਮ ਵਿਭਾਗ ਨੇ ਜਾਰੀ ਕੀਤੀ ਤਰੀਕ, ਫ਼ਿਲਹਾਲ 4 ਦਿਨ ਖ਼ੁਸ਼ਕ ਰਹੇਗਾ ਮੌਸਮ
Punjab

ਪੰਜਾਬ ’ਚ ਕਦੋਂ ਆਵੇਗਾ ਮਾਨਸੂਨ! ਮੌਸਮ ਵਿਭਾਗ ਨੇ ਜਾਰੀ ਕੀਤੀ ਤਰੀਕ, ਫ਼ਿਲਹਾਲ 4 ਦਿਨ ਖ਼ੁਸ਼ਕ ਰਹੇਗਾ ਮੌਸਮ

weather update todays weather weather today weather update today

ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਪੈਣ ਨਾਲ ਮੌਸਮ ਬਦਲ ਗਿਆ ਹੈ ਜਿਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੇ ਲੂ ਤੋਂ ਥੋੜੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਸ਼ਨੀਵਾਰ ਤੋਂ ਚਾਰ ਦਿਨ ਤੱਕ ਪੰਜਾਬ ’ਚ ਮੌਸਮ ਖ਼ੁਸ਼ਕ ਰਹੇਗਾ, ਪਰ 26 ਜੂਨ ਤੋਂ ਮੌਸਮ ਫਿਰ ਬਦਲੇਗਾ ਤੇ ਦੋ ਦਿਨ ਮੀਂਹ ਪਵੇਗਾ। ਸ਼ੁੱਕਰਵਾਰ ਮੀਂਹ ਤੋਂ ਬਾਅਦ ਸੂਬੇ ਦੇ ਜ਼ਿਲ੍ਹਿਆਂ ਵਿੱਚ ਤਾਪਮਾਨ 30 ਤੋਂ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ ਅਸਰ ਦਿਖਾਈ ਦੇਵੇਗਾ। ਇਸ ਦੌਰਾਨ ਪੰਜਾਬ ਵਿੱਚ ਪ੍ਰੀ ਮਾਨਸੂਨ ਦੀ ਦਸਤਕ ਹੋਵੇਗੀ। ਫਿਲਹਾਲ ਮਾਨਸੂਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ।

ਅੰਮ੍ਰਿਤਸਰ ਵਿੱਚ ਪਾਰਾ 25.5 ਡਿਗਰੀ, ਲਧਿਆਣਾ ਵਿੱਚ 26.0, ਪਟਿਆਲਾ ਵਿੱਚ 26.8 ਡਿਗਰੀ, ਪਠਾਨਕੋਟ ਵਿੱਚ 26.1, ਬਠਿੰਡਾ ਵਿੱਚ 24.7, ਫਾਜ਼ਿਲਕਾ ਵਿੱਚ 22.0 ਅਤੇ ਗੁਰਦਾਸਪੁਰ ਵਿੱਚ 23.0 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ ਫਿਲਹਾਲ ਉੱਤਰੀ ਭਾਰਤ ਵਿੱਚ ਮਾਨਸੂਨ ਨੇ ਦਸਤਕ ਨਹੀਂ ਦਿੱਤੀ ਹੈ, ਇਸ ਲਈ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪ੍ਰੀ-ਮੌਨਸੂਨ ਮੀਂਹ ਹੈ ਜਾਂ ਮਾਨਸੂਨ। ਜਲਦੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ’ਚ ਮੌਸਮ ਖੁਸ਼ਕ ਰਹਿਣ ਕਾਰਨ ਪਾਰਾ 2 ਤੋਂ 4 ਡਿਗਰੀ ਤੱਕ ਵਧੇਗਾ ਜਿਸ ਦੌਰਾਨ ਹੀਟ ਵੇਵ ਵੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਬਾਅਦ 27 ਜੂਨ ਤੋਂ ਪ੍ਰੀ-ਮਾਨਸੂਨ ਦਾ ਦੂਜਾ ਪੜਾਅ ਸ਼ੁਰੂ ਹੋ ਸਕਦਾ ਹੈ। ਜਿਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ – ਲੁਧਿਆਣਾ ’ਚ ਤੜਕੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋ ਕਾਬੂ
Exit mobile version