The Khalas Tv Blog India ਰਸੀ ਤਿਆਰ ਸੀ ! ਅਮਰੀਕਾ ਤੋਂ ਅਲਰਟ ਆਇਆ ! ’13 ਮਿੰਟ’ ‘ਚ ਜੋ ਹੋਇਆ ਉਹ ਪੰਜਾਬ ਪੁਲਿਸ ਲਈ ਵੱਡਾ ਅਲਰਟ,ਸੁਨੇਹਾ ਤੇ ਸਬਕ !
India

ਰਸੀ ਤਿਆਰ ਸੀ ! ਅਮਰੀਕਾ ਤੋਂ ਅਲਰਟ ਆਇਆ ! ’13 ਮਿੰਟ’ ‘ਚ ਜੋ ਹੋਇਆ ਉਹ ਪੰਜਾਬ ਪੁਲਿਸ ਲਈ ਵੱਡਾ ਅਲਰਟ,ਸੁਨੇਹਾ ਤੇ ਸਬਕ !

meta save life of gaziabad youth with alert

ਮਹਿਲਾ ਅਫਸਰ ਦੀ ਸਮਝਦਾਰੀ ਨੇ ਵੀ ਵੱਡਾ ਰੋਲ ਅਦਾ ਕੀਤਾ

ਬਿਉਰੋ ਰਿਪੋਰਟ : ਇੱਕ ਨੌਜਵਾਨ ਖੁਦਕੁਸ਼ੀ ਕਰਨ ਦੀ ਪੂਰੀ ਤਿਆਰੀ ਕਰ ਬੈਠਾ ਸੀ । ਦੁਨਿਆ ਨੂੰ ਛੱਡਣ ਤੋਂ ਪਹਿਲਾ ਆਪਣਾ ਦਰਦ ਲੋਕਾਂ ਨੂੰ ਦੱਸਣਾ ਚਾਉਂਦਾ ਸੀ । ਇਸ ਦੇ ਲਈ ਉਸ ਨੇ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਇੰਸਟਰਾਗਰਾਫ ਨੂੰ ਚੁਣਿਆ । ਅਮਰੀਕਾ ਵਿੱਚ ਫੇਸਬੁਕ ਅਤੇ ਇੰਸਟਰਾਗਰਾਮ ਦੀ ਪੇਰੇਂਟ ਕੰਪਨੀ ਮੇਟਾ ਹੈਡਕੁਆਟਰ ਵਿੱਚ ਜਿਵੇਂ ਹੀ ਵੀਡੀਓ ਵਿਖਾਈ ਦਿੱਤਾ । ਉਨ੍ਹਾਂ ਨੇ ਯੂਪੀ ਪੁਲਿਸ ਨੂੰ ਅਲਰਟ ਜਾਰੀ ਕੀਤੀ। ਮੋਬਾਈਲ ਲੋਕੇਸ਼ਨ ਟਰੈਕ ਦੇ ਜ਼ਰੀਏ ਪੁਲਿਸ ਨੇ 13 ਮਿੰਟ ਵਿੱਚ ਨੌਜਵਾਨ ਅਭੇ ਦੀ ਜਾਨ ਬਚਾਈ । ਪੰਜਾਬ ਪੁਲਿਸ ਨੂੰ ਇਸ ਤੋਂ ਸਿਖਣਾ ਚਾਰੀਦਾ ਹੈ । ਯੂਪੀ ਪੁਲਿਸ ਨੇ ਫੁਰਤੀ ਨਾਲ ਨੌਜਵਾਨ ਦੀ ਜਾਨ ਤਾਂ ਬਚਾਈ ਪਰ ਇਸ ਦੇ ਪਿੱਛੇ ਮੈਟਾ ਕੰਪਨੀ ਦੇ ਨਾਲ ਯੂਪੀ ਪੁਲਿਸ ਦੇ ਸਮਝੌਤੇ ਨੇ ਵੀ ਵੱਡੀ ਭੂਮਿਕਾ ਅਦਾ ਕੀਤੀ । ਤਕਨੀਕ ਦੀ ਮਦਦ ਨਾਲ ਗਾਜ਼ੀਆਬਾਦ ਦੇ ਅਭੇ ਦੀ ਜਾਨ ਤਾਂ ਬਚ ਗਈ ਪਰ ਉਸ ਮਹਿਲਾ ਪੁਲਿਸ ਅਫਸਰ ਨੂੰ ਨਹੀਂ ਭੁਲਾਇਆ ਜਾ ਸਕਦਾ ਹੈ ਜਿਸ ਨੇ ਅਭੇ ਦੇ ਨਾਲ ਫੋਨ’ ਤੇ ਰਾਬਤਾ ਕਾਇਮ ਕਰਕੇ ਉਸ ਨੂੰ ਭਰੋਸੇ ਵਿੱਚ ਲਿਆ ਜਦੋਂ ਤੱਕ ਉਹ ਆਪ ਅਭੇ ਦੇ ਘਰ ਤੱਕ ਨਹੀਂ ਪਹੁੰਚ ਸਕੀ ।

ਯੂਪੀ ਪੁਲਿਸ ਦਾ ਮੇਟਾ ਕੰਪਨੀ ਨਾਲ ਕਰਾਰ

ਦਰਅਸਲ ਯੂਪੀ ਪੁਲਿਸ ਨੇ ਮੇਟਾ ਕੰਪਨੀ ਦੇ ਨਾਲ ਪਿਛਲੇ ਸਾਲ ਮਾਰਚ ਵਿੱਚ ਕਰਾਰ ਕੀਤਾ ਸੀ ਕੀ ਜੇਕਰ ਕੋਈ ਫੇਸਬੁਕ ਜਾਂ ਫਿਰ ਇੰਸਟਰਾਗਰਾਮ ‘ਤੇ ਕੋਈ ਸ਼ਖ਼ਸ ਲਾਈਵ ਹੋਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰੇ ਤਾਂ ਪੁਲਿਸ ਨੂੰ ਫੋਰਨ ਅਲਰਟ ਭੇਜਿਆ ਜਾਵੇ। ਇਸੇ ਕਰਾਰ ਦੇ ਤਹਿਤ ਮੇਟਾ ਨੇ ਯੂਪੀ ਪੁਲਿਸ ਨੂੰ ਅਰਲਟ ਦੇ ਨਾਲ ਗਾਜ਼ੀਆਬਾਦ ਦੀ ਲੋਕੇਸ਼ ਭੇਜੀ ਜਿੱਥੇ ਅਭੇ ਨਾਂ ਦਾ ਸ਼ਖ਼ਸ ਖੁਦਕੁਸ਼ੀ ਦੀ ਤਿਆਰ ਕਰ ਰਿਹਾ ਸੀ । ਪੰਜਾਬ ਵਿੱਚ ਵੀ ਪਿਛਲੇ ਦਿਨਾਂ ਦੇ ਅੰਦਰ ਅਜਿਹੇ ਕਈ ਮਾਮਲੇ ਆਏ ਹਨ ਜਦੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ। ਪੰਜਾਬ ਸਰਕਾਰ ਅਤੇ ਪੁਲਿਸ ਜੇਕਰ ਮੇਟਾ ਕੰਪਨੀ ਨਾਲ ਅਜਿਹਾ ਕਰਾਰ ਕਰਦੀ ਹੈ ਤਾਂ ਕਈ ਅਨਮੋਲ ਜਾਨਾ ਨੂੰ ਬਚਾਇਆ ਜਾ ਸਕਦਾ ਹੈ ।

ਮਹਿਲਾ ਪੁਲਿਸ ਅਫਸਰ ਦੀ ਸਮਝਦਾਰੀ ਨੂੰ ਵੀ ਸਲਾਮ

ਗਾਜ਼ੀਆਬਾਦ ਦੇ ਵਿਜੇ ਨਗਰ ਦੀ SHO ਅਨੀਤਾ ਚੌਹਾਨ ਨੇ ਦੱਸਿਆ ਕੀ ਜਦੋਂ ਉਨ੍ਹਾਂ ਨੂੰ ਮੇਟਾ ਵੱਲੋਂ ਲੋਕੇਸ਼ਨ ਅਤੇ ਫੋਨ ਨੰਬਰ ਮਿਲਿਆ ਤਾਂ ਉਸ ਨੇ ਅਭੇ ਨੂੰ 7 ਵਾਰ ਕਾਲ ਕੀਤੀ ਪਰ ਉਸ ਨੇ ਹਰ ਵਾਰ ਕੱਟ ਦਿੱਤਾ । ਇਸ ਦੌਰਾਨ ਉਹ ਲੋਕੇਸ਼ਨ ਨੂੰ ਫਾਲੋ ਕਰ ਰਹੀ ਸੀ, ਜਦੋਂ 8ਵੀਂ ਵਾਰ ਅਭੇ ਨੇ ਫੋਨ ਚੁੱਕਿਆ ਤਾਂ ਅਨੀਤਾ ਚੌਹਾਨ ਨੇ ਉਸ ਨੂੰ ਸਮਝਾਉਣਾ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਉਸ ਨੂੰ ਕਿਹਾ ਤੂੰ ਪਾਣੀ ਪੀ,ਅਭੇ ਰੋਹ ਰਿਹਾ ਸੀ । ਹੋਲੀ-ਹੋਲੀ SHO ਨੇ ਉਸ ਨੂੰ ਵਿਸ਼ਵਾਸ਼ ਦਿਵਾਇਆ ਕੀ ਨਾ ਤਾਂ ਉਹ ਉੱਥੇ ਆ ਰਹੀ ਹੈ ਨਾ ਹੀ ਕਿਸੇ ਨੂੰ ਭੇਜ ਰਹੀ ਹੈ । ਪਰ ਬਿਨਾਂ ਫੋਨ ਕਟੇ ਉਹ ਗੱਲ ਕਰਦੀ ਰਹੀ । SHO ਅਨੀਤਾ ਨੇ ਦੱਸਿਆ ਕੀ META ਨੇ ਲੋਕੇਸ਼ਨ ਤਾਂ ਭੇਜੀ ਸੀ ਪਰ 15-20 ਮੀਟਰ ਏਰੀਆ ਵਿਖਾਈ ਦੇ ਰਿਹਾ ਸੀ । ਅਜਿਹੇ ਵਿੱਚ ਉਸ ਦੀ ਤਲਾਸ਼ ਮੁਸ਼ਕਿਲ ਸੀ । ਪਰ ਅਖੀਰ ਵਿੱਚ SHO ਅਨੀਤ ਚੌਹਾਨ ਨੂੰ ਅਭੇ ਦਾ ਘਰ ਮਿਲ ਗਿਆ ਅਤੇ ਉਹ ਘਰ ਦੇ ਅੰਦਰ ਦਾਖਲ ਹੋਈ ਅਤੇ ਅਭੇ ਨੂੰ ਪਹਿਲਾ ਬੈਠ ਦੇ ਸਮਝਾਇਆ ਫਿਰ ਉਸ ਨੂੰ ਨਾਲ ਪੁਲਿਸ ਸਟੇਸ਼ਨ ਲੈਕੇ ਗਈ । 6 ਘੰਟੇ ਤੱਕ ਅਭੇ ਦੀ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਹੁਣ ਉਹ ਆਪਣੀ ਗਲਤੀ ਮਨ ਰਿਹਾ ਹੈ । ਪੁਲਿਸ ਨੇ ਅਭੇ ਨੂੰ ਖੁਦਕੁਸ਼ੀ ਦਾ ਕਾਰਨ ਵੀ ਪੁੱਛਿਆ ।

ਅਭੇ ਨੇ ਖੁਦਕੁਸ਼ੀ ਦਾ ਇਹ ਦੱਸਿਆ ਕਾਰਨ

ਅਭੇ ਤੋਂ ਜਦੋਂ SHO ਨੇ ਖੁਦਕੁਸ਼ੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕੀ ਗੁਰੂਗਰਾਮ ਵਿੱਚ ਇੱਕ ਕੰਪਨੀ ਦੇ ਲਈ ਪੁਰਾਣੇ ਫੋਨ ਖਰੀਦ ਦਾ ਸੀ ਕੰਪਨੀ ਉਸ ਦੇ ਲਈ ਉਸ ਨੂੰ 20 ਫੀਸਦੀ ਕਮਿਸ਼ਨ ਦਿੰਦੀ ਸੀ । ਪਰ ਕੁਝ ਮਹੀਨੇ ਪਹਿਲਾਂ ਉਸ ਨੇ ਨੌਕਰੀ ਛੱਡ ਕੇ ਮਾਂ ਤੋਂ ਪੈਸੇ ਲੈਕੇ ਮੋਬਾਈਲ ਦਾ ਆਪਣਾ ਕੰਮ ਸ਼ੁਰੂ ਕੀਤੀ ਪਰ ਉਸ ਨੂੰ ਕਾਫੀ ਨੁਕਸਾਨ ਹੋ ਗਿਆ । ਉਸ ਨੇ ਦੱਸਿਆ ਘਰ ਵਿੱਚ ਭੈਣ ਹੈ ਜਿਸ ਦਾ ਵਿਆਹ ਕਰਨ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ । ਉਹ ਪਰੇਸ਼ਾਨ ਹੋ ਗਿਆ ਸੀ ਇਸੇ ਲਈ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਲਿਆ। ਪਰ ਪੁਲਿਸ ਦੇ ਸਮਝਾਉਣ ਤੋਂ ਬਾਅਦ ਉਹ ਸਮਝ ਗਿਆ ਹੈ ਕੀ ਜ਼ਿੰਦਗੀ ਵਿੱਚ ਉਹ ਮਿਹਨਤ ਨਾਲ ਨਾ ਸਿਰਫ਼ ਉਹ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ ਬਲਕਿ ਪਰਿਵਾਰ ਨੂੰ ਵੀ ਸਟੈਂਡ ਕਰ ਸਕਦਾ ਹੈ।

Exit mobile version