ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ਉਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 64ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਮੈਡੀਕਲ ਸਹੂਲਤ ਲੈਣ ਤੋਂ ਬਾਅਦ ਹਾਲਾਂਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਜ਼ਰੂਰ ਆਇਆ ਹੈ। ਅੱਜ ਜਗਜੀਤ ਸਿੰਘ ਡੱਲੇਵਾਲ ਖਨੌਰੀ ਸਰਹੱਦ ਤੋਂ ਜਨਤਾ ਨੂੰ ਸੰਦੇਸ਼ ਦਿੱਤਾ ਹੈ।
ਉਨ੍ਹਾਂ ਨੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ’ਚੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਦੇਖ ਨੇ ਮੈਨੂੰ ਊਰਜਾ ਮਿਲਦੀ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਰੱਬ ਨੇ ਚਾਹਿਆ ਤਾਂ 14 ਫਰਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਮੀਟਿੰਗ ਵਿੱਚ ਮੈਂ ਵੀ ਸ਼ਾਮਿਲ ਹੋਵਾਂਗਾ।
ਉਨ੍ਹਾਂ ਨੇ ਕਿਹਾ, “ਮੇਰੇ ਸਾਰੇ ਸਾਥੀ ਕਿਸਾਨਾਂ, ਦੋਸਤਾਂ ਅਤੇ ਦੋਵਾਂ ਫ਼ੋਰਮਾਂ ਨੇ ਮੈਨੂੰ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ। ਫਿਰ ਮੈਂ ਡਾਕਟਰੀ ਸਹਾਇਤਾ ਲਈ ਹੈ ਪਰ ਮੇਰਾ ਵਰਤ ਅਜੇ ਵੀ ਜਾਰੀ ਹੈ। ਮੈਂ ਆਪਣਾ ਵਰਤ ਉਦੋਂ ਤਕ ਜਾਰੀ ਰੱਖਾਂਗਾ ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।”
ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਸਾਰਿਆਂ ਵੱਲੋਂ ਮਿਲ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਵੇ। ਇਸ ਦੇ ਚੱਲਦਿਆਂ ਅੱਜ ਖਨੌਰੀ ਮੋਰਚੇ ‘ਤੇ ਸਸ੍ਰੀ ਅਖੰਡ ਪਾਠ ਸਾਹੁਬ ਆਰੰਭ ਕਰਵਾਏ ਗਏ ਹਨ ਅਤੇ 30 ਜਨਵਰੀ ਨੂੰ ਪਾਠ ਦੇ ਭੋਗ ਪਾਏ ਜਾਣਗੇ।