The Khalas Tv Blog India ਪੰਜਾਬੀਆਂ ਦੀ ਆਵਾਜ਼ ਬਣੇ ਰਾਜਪਾਲ ਮਲਿਕ ਦਾ ਵੱਡਾ ਖੁਲਾਸਾ,ਰਿਟਾਇਰ ਹੁੰਦੇ ਮੇਰੇ ਨਾਲ ਹੋਵੇਗਾ ਇਹ ਸਲੂਕ !
India

ਪੰਜਾਬੀਆਂ ਦੀ ਆਵਾਜ਼ ਬਣੇ ਰਾਜਪਾਲ ਮਲਿਕ ਦਾ ਵੱਡਾ ਖੁਲਾਸਾ,ਰਿਟਾਇਰ ਹੁੰਦੇ ਮੇਰੇ ਨਾਲ ਹੋਵੇਗਾ ਇਹ ਸਲੂਕ !

ਮੇਘਾਲਿਆ ਦੇ ਰਾਜਪਾਲ ਮਲਿਕ 30 ਸਤੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਦੇ ਹੱਕ ਵਿੱਚ ਸਭ ਤੋਂ ਵੱਡੀ ਆਵਾਜ਼ ਬਣੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਰਿਟਾਇਰਮੈਂਟ ਦੇ 2 ਮਹੀਨੇ ਪਹਿਲਾਂ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ 75 ਦਿਨ ਬਾਅਦ ਜਦੋਂ ਉਹ ਰਿਟਾਇਰ ਹੋਣਗੇ ਤਾਂ ਉਨ੍ਹਾਂ ਤੋਂ CBI ਪੁੱਛ-ਗਿੱਛ ਕਰ ਸਕਦੀ ਹੈ। ਸਿਰਫ਼ ਇੰਨਾਂ ਹੀ ਮਲਿਕ ਨੇ ਕਿਹਾ ਕਿ ਚੁੱਪ ਨਹੀਂ ਬੈਠਣ ਵਾਲੇ ਹਨ। ਸਿਆਸਤ ਵਿੱਚ ਨਹੀਂ ਆਉਣਗੇ ਪਰ ਅੰਦੋਲਨ ਨਾਲ ਜੁੜਨਗੇ।

ਮਲਿਕ ਨੇ 8 ਸਾਲ ਰਾਜਪਾਲ ਦਾ ਕਾਰਜਕਾਲ ਸੰਭਾਲਿਆ

ਦੈਨਿਕ ਭਾਸਕਰ ਨੂੰ ਦਿੱਤੇ ਇੰਟਰਵਿਊ ਦੌਰਾਨ ਰਾਜਪਾਲ ਸਤਿਆਪਾਲ ਮਲਿਕ ਨੇ ਦੱਸਿਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਅੰਦੋਲਨ ਦੇ ਨਾਲ ਜੁੜਨਗੇ ਅਤੇ ਕਿਤਾਬ ਵੀ ਲਿਖਣਗੇ । ਰਾਜਪਾਲ ਦੇ 8 ਸਾਲ ਦੇ ਕਾਰਜਕਾਲ ਦੌਰਾਨ ਸਤਿਆਪਾਲ ਮਲਿਕ ਦਾ 4 ਵਾਰ ਤਬਾਦਲਾ ਕੀਤਾ ਗਿਆ । ਇਸ ‘ਤੇ ਉਨ੍ਹਾਂ ਨੇ ਕਿਹਾ ਰਿਟਾਇਰਮੈਂਟ ਤੋਂ ਬਾਅਦ ਉਹ ਇਸ ‘ਤੇ ਜ਼ਰੂਰ ਖ਼ੁਲਾਸਾ ਕਰਨਗੇ। ਮਲਿਕ ਨੇ ਇਹ ਵੀ ਸਾਫ਼ ਕੀਤਾ ਕਿ ਕਿਸਾਨਾਂ ਦੇ ਹੱਕ ਵਿੱਚ ਬੋਲਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਬੀਜੇਪੀ ਦੇ ਖਿਲਾਫ਼ ਕੋਈ ਕੰਮ ਕੀਤਾ ਹੈ। ਮਲਿਕ ਨੇ ਕਿਹਾ ਗੱਲ ਬੀਜੇਪੀ ਦੇ ਹੱਕ ਦੀ ਸੀ, ਜੇਕਰ ਉਨ੍ਹਾਂ ਨੂੰ ਸਮਝ ਆ ਜਾਂਦੀ,ਜੇਕਰ ਕਿਸਾਨਾਂ ਦੀ ਮੰਗਾਂ ਸਮੇ ਸਿਰ ਮੰਨ ਲਈ ਜਾਂਦੀਆਂ ਤਾਂ ਉਨ੍ਹਾਂ ਦੀ ਤਾਰੀਫ ਹੁੰਦੀ । ਜਦੋਂ ਮਲਿਕ ਨੂੰ ਪੁੱਛਿਆ ਗਿਆ ਕਿ ਜੰਮੂ-ਕਸ਼ਮੀਰ ਦਾ ਰਾਜਪਾਲ ਰਹਿੰਦੇ ਹੋਏ ਤੁਸੀਂ ਰਿਸ਼ਵਤ ਦੇਣ ਦਾ ਇਲਜ਼ਾਮ ਲਗਾਇਆ ਸੀ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤਾਂ ਇਸ ‘ਤੇ ਤੁਹਾਡੇ ਤੋਂ ਵੀ ਜਾਂਚ ਹੋ ਸਕਦੀ ਹੈ ਤਾਂ ਮਲਿਕ ਨੇ ਕਿਹਾ ਅਹੁਦਾ ਛਡਾਂਗਾ ਤਾਂ CBI ਨੂੰ ਦਸਾਂਗਾ।

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ

ਕਦੋਂ-ਕਦੋਂ ਵਿਵਾਦਾਂ ਵਿੱਚ ਘਿਰੇ ਮਲਿਕ

  • ਮਲਿਕ ਪਹਿਲੇ ਰਾਜਪਾਲ ਸੀ ਜਿੰਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਡੱਟ ਕੇ ਬੋਲਿਆ, ਕਿਸਾਨ ਅੰਦੋਲਨ ਦੌਰਾਨ ਜਦੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਮੌ ਤ ਹੋਈ ਤਾਂ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਸੀ ਕਿ ਕੁੱ ਤਾ ਵੀ ਮ ਰ ਜਾਂਦਾ ਹੈ ਤਾਂ ਸਾਰੇ ਆਗੂ ਸੋਕ ਸੁਨੇਹਾ ਭੇਜ ਦੇ ਹਨ। 250 ਕਿਸਾਨ ਮ ਰ ਗਏ ਕੋਈ ਬੋਲਿਆ ਤੱਕ ਨਹੀਂ ।
  • ਰਾਜਸਥਾਨ ਦੇ ਝੁੰਝਨੂ ਵਿੱਚ ਪ੍ਰੋਗਰਾਮ ਦੌਰਾਨ ਸਤਿਆਪਾਲ ਮਲਿਕ ਨੇ ਦਾਅਵਾ ਕੀਤਾ ਕਿ ਕਸ਼ਮੀਰ ਜਾਣ ਦੇ ਬਾਅਦ ਉਨ੍ਹਾਂ ਦੇ ਸਾਹਮਣੇ 2 ਫਾਇਲਾਂ ਆਈਆ, ਇੱਕ ਅੰਬਾਨੀ ਅਤੇ ਦੂਜੀ RSS ਨਾਲ ਸਬੰਧ ਰੱਖਣ ਵਾਲੇ ਸ਼ਖ਼ਸ ਦੀ ਸੀ ਜੋ ਬੀਜੇਪੀ -PDP ਸਰਕਾਰ ਵਿੱਚ ਬੀਜੇਪੀ ਦੇ ਤਤਕਾਲੀ ਮੰਤਰੀ ਸੀ। ਮਿਲਕ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਉਹ 2 ਫਾਈਲਾਂ ਨੂੰ ਮਨਜ਼ੂਰੀ ਦਿੰਦੇ ਹਨ ਤਾਂ 300 ਕਰੋੜ ਦੀ ਰਿਸ਼ਵਤ ਮਿਲ ਜਾਂਦੀ ਪਰ ਉਨ੍ਹਾਂ ਨੇ ਸੌਦਾ ਹੀ ਰੱਦ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਜਦੋਂ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਕਿਹਾ RSS ਨਾਲ ਇਸ ਦਾ ਕੋਈ ਮਤਬਲ ਨਹੀਂ ਹੈ ।
  • ਜੰਮੂ-ਕਸ਼ਮੀਰ ਦੇ ਕਾਨੂੰਨੀ ਹਾਲਾਤਾ ਦਾ ਜ਼ਿਕਰ ਕਰਦੇ ਹੋਏ ਮਲਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸੂਬੇ ਦੇ ਕਾਨੂੰਨੀ ਹਾਲਤ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਚੰਗੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਿੰਨੇ ਕ ਤਲ ਪਟਨਾ ਵਿੱਚ ਇੱਕ ਦਿਨ ਵਿੱਚ ਹੁੰਦੇ ਨੇ ਉਨ੍ਹੇ ਕਤ ਲ ਕਸ਼ਮੀਰ ਵਿੱਚ ਇੱਕ ਹਫ਼ਤੇ ਵਿੱਚ ਹੁੰਦੇ ਹਨ।
  • ਬਿਹਾਰ ਦੇ ਰਾਜਪਾਲ ਰਹਿੰਦੇ ਹੋਏ ਸਤਿਆਪਾਲ ਮਲਿਕ ‘ਤੇ ਇਲ ਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਬਾੜਮੇਲ ਜ਼ਿਲ੍ਹੇ ਦੇ ਇੱਕ ਪੱਤਰਕਾਰ ਦੁਰਗ ਸਿੰਘ ਪੁਰੋਹਿਤ ਨੂੰ SC-ST ਕੇਸ ਵਿੱਚ ਗ੍ਰਿਫ ਤਾਰ ਕਰਵਾਇਆ ਅਤੇ ਫਿਰ ਪਟਨਾ ਲੈ ਕੇ ਆਇਆ ਗਿਆ,ਪੱਤਰਕਾਰ ਨੇ ਮਲਿਕ ‘ਤੇ ਗੰ ਭੀਰ ਇਲ ਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ।
Exit mobile version