The Khalas Tv Blog India MBA ਅਤੇ PGDM ‘ਚ ਦਾਖ਼ਲੇ ਅੰਡਰ-ਗਰੈਜੂਏਟ ਇਮਤਿਹਾਨਾਂ ‘ਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਕਰਨ ਨੂੰ ਸਹਿਮਤੀ
India

MBA ਅਤੇ PGDM ‘ਚ ਦਾਖ਼ਲੇ ਅੰਡਰ-ਗਰੈਜੂਏਟ ਇਮਤਿਹਾਨਾਂ ‘ਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਕਰਨ ਨੂੰ ਸਹਿਮਤੀ

‘ਦ ਖ਼ਾਲਸ ਬਿਊਰੋ:- ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ (AICTE) ਨੇ MBA ਅਤੇ PGDM ਦੇ ਕੋਰਸ ਕਰਵਾਉਂਦੀਆਂ  ਸੰਸਥਾਵਾਂ ਨੂੰ ਵਿਦਿਆਰਥੀਆਂ ਦਾ ਦਾਖ਼ਲਾ ਅੰਡਰ-ਗਰੈਜੂਏਟ ਇਮਤਿਹਾਨਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਕਰਨ ਲਈ ਆਖਿਆ ਹੈ ਕਿਉਂਕਿ ਕੋਵਿਡ-19 ਕਾਰਨ ਜ਼ਿਆਦਾਤਰ ਦਾਖ਼ਲਾ ਟੈਸਟ ਨਹੀਂ ਲਏ ਜਾ ਸਕੇ ਹਨ।

ਤਕਨੀਕੀ ਸਿੱਖਿਆ ਬਾਰੇ ਰੈਗੂਲੇਟਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਛੋਟ ਕੇਵਲ 2020-21 ਅਕਾਦਮਿਕ ਸੈਸ਼ਨ ਲਈ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਭਵਿੱਖ ਦੇ ਅਕਾਦਮਿਕ ਵਰ੍ਹਿਆਂ ਲਈ ਨਾ ਮੰਨਿਆ ਜਾਵੇ। AICTE  ਮੈਂਬਰ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ, ‘‘ਆਲ ਇੰਡੀਆ ਟੈਸਟ ਜਿਵੇਂ CAT, XAT, CMAT, ATMA, MAT, GMAT ਅਤੇ ਸੂਬਿਆਂ ਦਾ ਸਾਂਝਾ ਦਾਖ਼ਲਾ ਟੈਸਟ MBA ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (PGDM) ਕੋਰਸਾਂ ਵਿੱਚ ਦਾਖ਼ਲੇ ਲਈ ਯੋਗਤਾ ਟੈਸਟ ਹਨ।

ਜ਼ਿਆਦਾਤਰ ਸੂਬਿਆਂ ਵਿੱਚ ਕੋਰੋਨਾਵਾਇਰਸ ਫੈਲਣ ਦੇ ਡਰ ਕਾਰਨ ਇਹ ਦਾਖ਼ਲਾ ਟੈਸਟ ਨਹੀਂ ਲਏ ਗਏ ਹਨ ਅਤੇ ਅਜਿਹੇ ਕੋਈ ਸੰਕੇਤ ਨਹੀਂ ਹਨ ਕਿ ਇਹ ਟੈਸਟ ਮੁਲਤਵੀ ਕੀਤੇ ਜਾ ਰਹੇ ਹਨ ਜਾਂ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ।’’ ਉਨ੍ਹਾਂ ਕਿਹਾ ਕਿ, ‘‘ਮੌਜੂਦਾ ਸਥਿਤੀ ਵਿੱਚ PGDM ਅਤੇ MBA ਸੰਸਥਾਵਾਂ ਨੂੰ ਵਿਦਿਆਰਥੀਆਂ ਵੱਲੋਂ ਯੋਗਤਾ ਇਮਤਿਹਾਨਾਂ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਮੈਰਿਟ ਸੂਚੀ ਤਿਆਰ ਕਰਕੇ ਦਾਖ਼ਲੇ ਕਰਨ ਦੀ ਆਗਿਆ ਦਿੱਤੀ ਗਈ ਹੈ।

ਪਹਿਲੀ ਤਰਜੀਹ ਕਿਸੇ ਵੀ ਦਾਖ਼ਲਾ ਟੈਸਟ ਵਿੱਚ ਬੈਠਣ ਅਤੇ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ, ਭਾਵੇਂ ਉਨ੍ਹਾਂ ਨੇ ਡਿਗਰੀ ਪੱਧਰ ’ਤੇ ਕਿੰਨੇ ਵੀ ਅੰਕ ਪ੍ਰਾਪਤ ਕੀਤੇ ਹੋਣ ਬਸ਼ਰਤੇ ਉਹ ਘੱਟੋ-ਘੱਟ ਅੰਕਾਂ ਦੀ ਸ਼ਰਤ ਪੂਰੀ ਕਰਦੇ ਹੋਣ।’’

Exit mobile version