The Khalas Tv Blog International ਗਾਜ਼ਾ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ ਮੇਅਰ ਸਮੇਤ 22 ਦੀ ਮੌਤ
International

ਗਾਜ਼ਾ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ ਮੇਅਰ ਸਮੇਤ 22 ਦੀ ਮੌਤ

ਗਾਜ਼ਾ ‘ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ‘ਚ ਘੱਟੋ-ਘੱਟ 22 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਅਤੇ ਹਮਾਸ ਨੇ ਕਿਹਾ ਹੈ ਕਿ ਇਨ੍ਹਾਂ 22 ਵਿੱਚੋਂ ਇੱਕ ਮੱਧ ਗਾਜ਼ਾ ਵਿੱਚ ਸਥਿਤ ਦੀਰ ਅਲ-ਬਲਾਹ ਸ਼ਹਿਰ ਦਾ ਮੇਅਰ ਹੈ।

ਇੱਥੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਦਸ ਲੋਕ ਮਦਦ ਲੈਣ ਆਏ ਸਨ। ਗਾਜ਼ਾ ਦੇ ਇੱਕ ਸਕੂਲ ਵਿੱਚ ਇੱਕ ਔਰਤ ਅਤੇ ਉਸਦੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਜ਼ਰਾਈਲ ਨੇ ਕਿਹਾ ਹੈ ਕਿ ਹਮਾਸ ਇਸ ਨੂੰ ਆਪਣੇ ਆਧਾਰ ਵਜੋਂ ਵਰਤ ਰਿਹਾ ਹੈ। ਇਜ਼ਰਾਈਲ ਨੇ ਕਈ ਵਾਰ ਕਿਹਾ ਹੈ ਕਿ ਸਕੂਲ ਨੂੰ ਹਮਾਸ ਦੁਆਰਾ ਆਪਣੇ ਠਿਕਾਣਿਆਂ ਅਤੇ ਹੋਰ ਚੀਜ਼ਾਂ ਲਈ ਵਰਤਿਆ ਜਾ ਰਿਹਾ ਹੈ, ਪਰ ਹਮਾਸ ਨੇ ਕਈ ਵਾਰ ਇਸ ਤੋਂ ਇਨਕਾਰ ਕੀਤਾ ਹੈ।

ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਹਾਲ ਹੀ ਵਿਚ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਦੀ ਉਮੀਦ ਜਤਾਈ ਸੀ। ਪਿਛਲੇ ਸਾਲ ਅਕਤੂਬਰ ‘ਚ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ ਅਤੇ ਇਸ ‘ਚ 1200 ਇਜ਼ਰਾਇਲੀ ਮਾਰੇ ਗਏ ਸਨ।

ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਦੇ ਹਮਲੇ ਕਾਰਨ ਗਾਜ਼ਾ ਵਿੱਚ 44 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Exit mobile version