The Khalas Tv Blog India ਮਾਇਆਵਤੀ ਦਾ ਵੱਡਾ ਐਲਾਨ, ਉੱਤਰਾਧਿਕਾਰੀ ਦਾ ਕੀਤਾ ਫੈਸਲਾ
India

ਮਾਇਆਵਤੀ ਦਾ ਵੱਡਾ ਐਲਾਨ, ਉੱਤਰਾਧਿਕਾਰੀ ਦਾ ਕੀਤਾ ਫੈਸਲਾ

ਬਸਪਾ ਸੁਪਰੀਮੋ ਮਾਇਆਵਤੀ (Mayawati) ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਮਾਇਆਵਤੀ ਨੇ ਆਕਾਸ਼ ਨੂੰ ਆਪਣਾ  ਉੱਤਰਾਧਿਕਾਰੀ ਬਣਾਇਆ ਸੀ।

ਇਸ ਦੇ ਨਾਲ ਹੀ ਆਕਾਸ਼ ਆਨੰਦ ਨੂੰ ਬਹੁਜਨ ਸਮਾਜ ਪਾਰਟੀ ਦਾ ਰਾਸ਼ਟਰੀ ਕੋਆਰਡੀਨੇਟਰ ਵੀ ਬਣਾਇਆ ਗਿਆ ਹੈ। ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਬਸਪਾ ਦੇ ਸਾਰੇ ਸੂਬਾ ਪ੍ਰਧਾਨਾਂ ਨਾਲ ਸਮੀਖਿਆ ਬੈਠਕ ਕੀਤੀ, ਜਿਸ ‘ਚ ਆਕਾਸ਼ ਆਨੰਦ ਵੀ ਮੌਜੂਦ ਸਨ। ਬੈਠਕ ਤੋਂ ਬਾਅਦ ਬਾਹਰ ਆਏ ਬਸਪਾ ਨੇਤਾ ਡਾਕਟਰ ਲਾਲਜੀ ਨੇ ਕਿਹਾ ‘ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ ‘ਤੇ ਬਹਾਲ ਕਰ ਦਿੱਤਾ ਹੈ ਅਤੇ ਉਤਰਾਧਿਕਾਰੀ ਵੀ ਆਕਾਸ਼ ਹੀ ਰਹਿਣਗੇ।

ਇਹ ਵੀ ਪੜ੍ਹੋ –  NADA ਦੀ ਬਜਰੰਗ ਪੂਨੀਆ ਖ਼ਿਲਾਫ਼ ਵੱਡੀ ਕਾਰਵਾਈ, ਭੇਜਿਆ ਨੋਟਿਸ

 

Exit mobile version