‘ਦ ਖ਼ਾਲਸ ਬਿਊਰੋ : ਬਸਪਾ ਸੁਪਰੀਮੋ ਮਾਇਆਵਤੀ ਵਲੋਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹਾਰ ਦਾ ਰਿਵਿਊ ਕੀਤਾ ਗਿਆ ਤੇ ਬਾਅਦ ਵਿੱਚ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ ਬਸਪਾ ਸੁਪਰੀਮੋ ਨੇ ਪੰਜਾਬ ਵਿਚ ਆਪਣਾ ਸੰਗਠਨ ਭੰਗ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰ ਜਸਵੀਰ ਸਿੰਘ ਗੜੀ ਪੰਜਾਬ ਵਿਚ ਪਾਰਟੀ ਪ੍ਰਧਾਨ ਬਣੇ ਰਹਿਣਗੇ।
ਮਾਇਆਵਤੀ ਵੱਲੋਂ ਪੰਜਾਬ ਵਿੱਚ ਬਸਪਾ ਸੰਗਠਨ ਭੰਗ ਕਰਨ ਦਾ ਐਲਾਨ
