The Khalas Tv Blog Punjab ਸਿੱਧੂ ਮੂਸੇਵਾਲਾ ‘ਤੇ ਬਣੇਗੀ ਫਿਲਮ ! ਇਸ ਕਿਤਾਬ ‘ਤੇ ਅਧਾਰਤ ਹੋਵੇਗੀ ਕਹਾਣੀ !
Punjab

ਸਿੱਧੂ ਮੂਸੇਵਾਲਾ ‘ਤੇ ਬਣੇਗੀ ਫਿਲਮ ! ਇਸ ਕਿਤਾਬ ‘ਤੇ ਅਧਾਰਤ ਹੋਵੇਗੀ ਕਹਾਣੀ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਹੁਣ ਸਕ੍ਰੀਨ ‘ਤੇ ਵਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਦੀ ਸਟੋਰੀ ਲਾਈਨ ਉਨ੍ਹਾਂ ਦੇ ਕਤਲ ‘ਤੇ ਲਿਖੀ ਗਈ ਕਿਤਾਬ ‘Who Killed ਮੂਸੇਵਾਲਾ ‘ ਦੇ ਅਧਾਰਤ ਹੋਵੇਗੀ । ਪ੍ਰੋਡਕਸ਼ਨ ਹਾਉਸ ਮੈਚਬਾਕਸ ਸ਼ਾਰਟਸ ਨੇ ਇਸ ਦੇ ਅਧਿਕਾਰ ਖਰੀਦ ਲਏ ਹਨ ।

ਇਸ ਕਿਤਾਬ ਵਿੱਚ ਪੰਜਾਬ ਵਿੱਚ ਡਰੱਗ ਮਾਫੀਆ ਅਤੇ ਗੈਂਗਵਾਰ ਦੇ ਵੱਧ ਦੇ ਮਾਮਲਿਆਂ ਦਾ ਲੇਖਾ-ਜੋਖਾ ਹੈ । ਪੰਜਾਬੀ ਮਿਉਜ਼ਿਕ ਸਨਅਤ ਦੇ ਪਿੱਛੇ ਡਰਾਉਣ ਵਾਲੇ ਰਾਜ ਕੀ ਹਨ । ਸਿੱਧੂ ਨੂੰ ਕਿਸ ਨੇ ਅਤੇ ਕਿਉਂ ਮਾਰਿਆ। ਇਹ ਸਾਰੀ ਗੱਲਾਂ ਇਸ ਵਿੱਚ ਵਿਖਾਇਆ ਜਾਣਗੀਆਂ । ਹੁਣ ਤੱਕ ਇਹ ਸਾਫ ਨਹੀਂ ਹੈ ਕਿ ਇਸ ਮਰਡਰ ਮਿਸਟਰੀ ‘ਤੇ ਫਿਲਮ ਬਣੇਗੀ ਜਾਂ ਫਿਰ ਵੈੱਬ ਸੀਰੀਜ਼, ਪ੍ਰੋਡਕਸ਼ਨ ਹਾਊਸ ਵੱਲੋਂ ਇਸ ‘ਤੇ ਕੁਝ ਵੀ ਸਾਫ ਨਹੀਂ ਕਿਹਾ ਗਿਆ ਹੈ -।

ਮੂਸੇਵਾਲਾ ਦੀ ਮੌਤ ਦੇ ਪਿੱਛੇ ਦੀ ਅਸਲੀ ਵਜ੍ਹਾ ਕੀ ਸੀ ।

ਮੈਚਬਾਕਸ ਸ਼ਾਰਟਸ ਨੇ ਹੁਣ ਤੱਕ ‘ਅੰਦਾਧੁੰਨ’, ‘ਮੋਨਿਆ ਔਹ ਮਾਈ ਡਾਰਲਿੰਗ’ ‘ਸਕੂਪ’ ਵਰਗੀ ਫਿਲਮਾਂ ਬਣਾਇਆ ਹਨ । ਹੁਣ ਉਹ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਪ੍ਰੋਜੈਕਟ ‘ਤੇ ਕੰਮ ਕਰ ਚੁੱਕੇ ਹਨ ।

ਸਿੱਧੂ ਨੂੰ ਮਾਰਨ ਦੇ ਪਿੱਛੇ ਮਕਸਦ ਕੀ ਸੀ,ਉਹ ਕਿਹੜੇ ਲੋਕ ਸਨ ਜਿੰਨਾਂ ਦੀ ਸਿੱਧੂ ਨਾਲ ਦੁਸ਼ਮਣੀ ਸੀ । ਇਨ੍ਹਾਂ ਸਾਰੀ ਗੱਲਾਂ ਨੂੰ ਇਸ ਵਿੱਚ ਕਵਰ ਕੀਤਾ ਜਾਵੇਗਾ। ਸਿੱਧੂ ਦੀ ਮੌਤ ਕੋਈ ਆਮ ਘਟਨਾ ਨਹੀਂ ਸੀ । ਉਨ੍ਹਾਂ ਦੀ ਮੌਤ ਦੀ ਕਈ ਵਜ੍ਹਾ ਸਨ ਜਿਸ ਨੂੰ ਫਿਲਮ ਵਿੱਚ ਵਿਖਾਇਆ ਜਾਵੇਗਾ।

‘Who Killed ਮੂਸੇਵਾਲਾ ‘ ਲਿਖਣ ਵਾਲੇ ਲੇਖਕ ਜੁਪਿੰਦਰਜੀਤ ਸਿੰਘ ਇਸ ਪ੍ਰੋਜੈਕਟ ਨੂੰ ਲੈਕੇ ਜੋਸ਼ ਵਿੱਚ ਹਨ। ਉਨ੍ਹਾਂ ਨੇ ਕਿਹਾ ਮੈਂ ਜਿਵੇਂ ਹੀ ਸਿੱਧੂ ਦੇ ਕਤਲ ਨੂੰ ਲੈਕੇ ਕਿਤਾਬ ਲਿਖੀ ਕਈ ਪ੍ਰੋਡਕਸ਼ਨ ਕੰਪਨੀਆਂ ਨੇ ਉਨ੍ਹਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਪਰ ਹੁਣ ਮੈਚਬਾਕਸ ਸ਼ਾਰਟਸ ਮੇਰੀ ਕਿਤਾਬ ਦੇ ਅਧਿਕਾਰ ਲੈਕੇ ਇਸ ਨੂੰ ਪਰਦੇ ‘ਤੇ ਵਿਖਾਉਣ ਜਾ ਰਿਹਾ ਹੈ ।

Exit mobile version