The Khalas Tv Blog International ਪੈਰਿਸ ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਮਰੀਅਮ ਨਵਾਜ਼ ਨੇ ਦਿੱਤੇ 10 ਕਰੋੜ ਰੁਪਏ
International Sports

ਪੈਰਿਸ ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਮਰੀਅਮ ਨਵਾਜ਼ ਨੇ ਦਿੱਤੇ 10 ਕਰੋੜ ਰੁਪਏ

ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਪਾਕਿਸਤਾਨ ਵਿਚ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅਰਸ਼ਦ ਹੁਣ ਪਾਕਿਸਤਾਨ ਦਾ ਹੀਰੋ ਬਣ ਗਿਆ ਹੈ।
ਪਾਕਿਸਤਾਨ ‘ਚ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਪੈਰਿਸ ਓਲੰਪਿਕ ‘ਚ ਜੈਵਲਿਨ ਥ੍ਰੋਅ ‘ਚ ਸੋਨ ਤਮਗਾ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ 10 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਮਰੀਅਮ ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ 10 ਕਰੋੜ ਰੁਪਏ ਦਾ ਚੈੱਕ ਦਿੱਤਾ। ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਹੌਂਡਾ ਸਿਵਿਕ ਕਾਰ ਵੀ ਦਿੱਤੀ। ਇਸ ਦਾ ਨੰਬਰ PAK 92.97 ਹੈ। ਅਰਸ਼ਦ ਨਦੀਮ ਨੇ ਓਲੰਪਿਕ ਵਿੱਚ 92.97 ਮੀਟਰ ਜੈਵਲਿਨ ਸੁੱਟਿਆ ਸੀ।

ਪਾਕਿਸਤਾਨ ਵਿੱਚ ਹਰ ਪਾਸੇ ਅਰਸ਼ਦ ਨੂੰ ਨਸਨਮਾਨਿਤ ਕੀਤਾ ਜਾ ਰਿਹਾ ਹੈ, ਪਾਕਿਸਤਾਨ ਦੇ ਕਈ ਨਾਮੀ ਲੋਕਾਂ ਅਤੇ ਸੰਸਥਾਵਾਂ ਨੇ ਉਸ ਲਈ ਇਨਾਮਾਂ ਦਾ ਐਲਾਨ ਕੀਤਾ ਹੈ।

ਪਾਕਿਸਤਾਨ ਨੂੰ ਓਲੰਪਿਕ ਵਿਚ 32 ਸਾਲਾਂ ਬਾਅਦ ਤਮਗਾ ਮਿਲਿਆ ਹੈ। ਸੋਨ ਤਗਮਾ ਜਿੱਤੇ ਨੂੰ 40 ਸਾਲ ਬੀਤ ਚੁੱਕੇ ਸਨ। ਅਰਸ਼ਦ ਨਦੀਮ ਨੇ ਹੁਣ ਇਸ ਸੋਕੇ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਰਸ਼ਦ ਨਦੀਮ ਨੂੰ ਲਗਾਤਾਰ ਇਨਾਮ ਮਿਲ ਰਹੇ ਹਨ। ਕਈ ਲੋਕਾਂ ਨੇ ਉਸ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਪਰ ਇਸ ਸਭ ਦੇ ਵਿਚਕਾਰ ਉਸ ਨੂੰ ਕੁਝ ਅਜੀਬ ਇਨਾਮ ਵੀ ਮਿਲ ਰਹੇ ਹਨ।

ਮੱਝ ਤੋਹਫ਼ੇ ਵਜੋਂ ਮਿਲੀ
ਅਰਸ਼ਦ ਨਦੀਮ ਨੂੰ ਉਸ ਦੇ ਸਹੁਰੇ ਨੇ ਇੱਕ ਮੱਝ ਭੇਟ ਕੀਤੀ ਸੀ। ਅਰਸ਼ਦ ਨਦੀਮ ਦੇ ਸਹੁਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਮੱਝ ਨੂੰ ਤੋਹਫੇ ਵਜੋਂ ਦੇਣਾ ਬਹੁਤ ਕੀਮਤੀ ਅਤੇ ਸਤਿਕਾਰਯੋਗ ਮੰਨਿਆ ਜਾਂਦਾ ਹੈ।

ਆਲਟੋ ਕਾਰ ਦੇਣ ਦਾ ਐਲਾਨ
ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਅਲੀ ਸ਼ੇਖਾਨੀ ਨੇ ਅਰਸ਼ਦ ਨੂੰ ਆਲਟੋ ਕਾਰ ਗਿਫਟ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਆਲਟੋ ਕਾਰ ਪਾਕਿਸਤਾਨ ਦੀਆਂ ਸਭ ਤੋਂ ਸਸਤੀਆਂ ਕਾਰਾਂ ਵਿੱਚੋਂ ਇੱਕ ਹੈ। ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਆਲਟੋ ਕਾਰ ਦਾ ਆਕਾਰ ਛੋਟਾ ਹੈ, ਇਸ ਲਈ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਰਸ਼ਦ ਨਦੀਮ ਇਸ ਕਾਰ ਵਿੱਚ ਫਿੱਟ ਨਹੀਂ ਹੋ ਸਕਣਗੇ।

ਨਦੀਮ ਨੂੰ ਹੁਣ ਤੱਕ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਗਵਰਨਰ ਸਰਦਾਰ ਸਲੀਮ ਹੈਦਰ ਖਾਨ ਨੇ ਨਦੀਮ ਲਈ 20 ਲੱਖ ਪਾਕਿਸਤਾਨੀ ਰੁਪਏ ਦੇਣ ਦਾ ਐਲਾਨ ਕੀਤਾ ਹੈ।

 

Exit mobile version