ਬਿਊਰੋ ਰਿਪੋਰਟ : ਮਾਰੂਤੀ ਦੀ JIMNY 5 ਡੋਰ ਗੱਡੀ ਦਾ 2023 ਵਿੱਚ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਹੁਣ ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਾਂ ਲੋਕ ਹੋਰ ਬੇਚੈਨ ਹੋ ਗਏ ਹਨ । ਇਸ ਵਕਤ ਵਿਦੇਸ਼ੀ ਬਾਜ਼ਾਰਾਂ ਵਿੱਚ JIMNY ਨੂੰ 3 ਦਰਵਾਜਿਆਂ ਨਾਲ ਵੇਚਿਆ ਜਾਂਦਾ ਸੀ । ਪਰ ਭਾਰਤ ਵਿੱਚ ਇਸ SUV ਨੂੰ 5 ਦਰਵਾਜਿਆਂ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਜਾਪਾਨ ਵਿੱਚ 5 ਡੋਰ JIMNY ਪਹਿਲਾਂ ਪੇਸ਼ ਹੋ ਚੁੱਕੀ ਹੈ ।
ਭਾਰਤ ਵਿੱਚ ਲਾਂਚ ਹੋਣ ਵਾਲੀ JIMNY ਇੰਨੀ ਸ਼ਾਨਦਾਰ ਨਜ਼ਰ ਆ ਰਹੀ ਹੈ ਤੁਹਾਨੂੰ ਵੀ ਇਸ ਦੀ ਸਵਾਰੀ ਕਰਨ ਦੀ ਬੇਸਬਰੀ ਹੋਵੇਗੀ । ਮਾਡੀਫਾਈ JIMNY ਦੀ ਤਸਵੀਰ ਇੰਸਟਰਾਗਰਾਮ ‘ਤੇ ਇੱਕ ਸ਼ਖਸ ਨੇ ਸ਼ੇਅਰ ਕੀਤੀ ਹੈ । ਤੁਸੀਂ JIMNY ਨੂੰ ਖਰਾਬ ਸੜਕਾਂ ‘ਤੇ ਵੀ ਅਸਾਨੀ ਨਾਲ ਚੱਲਾ ਸਕਦੇ ਹੋ । ਇਸ ਦੇ ਮੋਡੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਵੱਡੇ MT ਟਾਇਰ ਦੇ ਨਾਲ ਉੱਚਾ ਚੁੱਕਿਆ ਗਿਆ ਹੈ । ਇਸ ਦੇ ਇਲਾਵਾ ਬਾਡੀ ਵੀ ਥੋੜ੍ਹੀ ਉੱਚੀ ਹੈ । ਇਸ ਤੋਂ ਇਸ ਵਿੱਚ ਰੂਫ ਮਾਉਂਟੇਡ ਟੈਂਟ, ਆਕਜੀਲਰੀ ਲਾਇਟਿੰਗ, ਸਪੇਅਰ ਵਹੀਲ ਮਾਉਂਟ ਵੀ ਲਗਾਇਆ ਗਿਆ ਹੈ। ਦੋਵਾਂ ਪਾਸੇ ਤੋਂ ਕਸਟਮ ਮੇਡ ਬੰਪਰ ਵੀ ਲਗਾਏ ਗਏ ਹਨ। ਇਸ ਦਾ ਇੰਜਣ 1.5 L ਪੈਰਟੋਲ ਹੈ । ਗੱਡੀ ਨੂੰ ਵਧੇ ਹੋਏ ਵਜਨ ਅਤੇ ਚੰਕੀ ਟਾਇਰ ਦੇ ਨਾਲ ਚੰਗੀ ਡਰਾਈਵਿੰਗ ਕਾਬਲੀਅਤ ਦੇ ਨਾਲ ਤਿਆਰ ਕੀਤਾ ਗਿਆ ਹੈ ।
ਆਟੋ ਐਕਸਪੋ ਵਿੱਚ ਹੋਵੇਗੀ ਲਾਂਚਿੰਗ
ਭਾਰਤ ਵਿੱਚ JIMNY 5 ਡੋਰ ਦੀ ਲਾਂਚਿੰਗ ਆਟੇ ਐਕਸਪੋ 2023 ਵਿੱਚ ਹੋਵੇਗੀ । ਇਸ ਦਾ ਮੁਕਾਬਲਾ ਮਹਿੰਦਾ ਦੀ ਥਾਰ ਅਤੇ ਫੋਰਸ ਗੁਰਖਾ ਵਰਗੀ SUV ਨਾਲ ਹੈ । JIMNY 5 ਡੋਰ ਨੂੰ ਪਾਵਰ ਦੇਣ ਲਈ 1.5L ਇੰਜਣ ਦੀ ਵਰਤੋਂ ਕੀਤੀ ਗਈ ਹੈ । ਇਸ ਤੋਂ ਇਲਾਵਾ ਇਹ ਆਟੋਮੈਟਿਕ ਅਤੇ ਮੈਨੂਅਲ ਦੋਵਾਂ ਵਿੱਚ ਬਾਜ਼ਾਰ ਵਿੱਚ ਉਤਰੇਗੀ । ਇਸ ਦੀ ਕੀਮਤ 10 ਲੱਖ ਰੁਪਏ ਹੈ । ਜਦਕਿ ਮਹਿੰਦਰਾ ਨੇ ਇਸ ਦੇ ਮੁਕਾਬਲੇ ਜਿਹੜੀ ਨਵੀਂ ਥਾਰ 5 ਡੋਰ ਲਾਂਚ ਕੀਤੀ ਹੈ ਉਸ ਦੀ ਕੀਮਤ ਇਸ ਤੋਂ ਘੱਟ ਹੈ ।
ਮਹਿੰਦਰਾ ਥਾਰ ਨੇ ਆਪਣਾ ਆਫ ਰੋਡ SUV ਵੈਰੀਐਂਟ ਲਾਂਚ ਕੀਤਾ ਹੈ । ਇਸ SUV ਵਿੱਚ ਕੰਪਨੀ ਨੇ ਕਈ ਬਦਲਾਅ ਕੀਤੇ ਹਨ ਅਤੇ ਕਲਰ ਆਪਸ਼ਨ ਦੇ ਨਾਲ ਨਵੇਂ ਫੀਚਰ ਵੀ ਦਿੱਤੇ ਹਨ । ਕੰਪਨੀ ਨੇ ਸਸਤੀ ਥਾਰ ਨੂੰ ਤਿੰਨ ਵੈਰੀਐਂਟ ਦੇ ਨਾਲ ਮਾਰਕਿਟ ਵਿੱਚ ਉਤਾਰਿਆ ਹੈ । ਪਹਿਲਾਂ ਵੈਰੀਐਂਟ MT AX(O)(Diesel), ਦੂਜਾ ਵੈਰੀਐਂਟ MT LX (Diesel) ਤੀਜਾ AT LX (Petrol) ਹੈ ।
Mahindra Thar 2WD ਦੀ ਕੀਮਤ
ਮਹਿੰਦਰਾ ਥਾਰ 2 ਵਹੀਲ ਡਰਾਈਵ ਦੀ ਕੰਪਨੀ ਨੇ ਕੀਮਤ 9.99 ਲੱਖ ਰੱਖੀ ਹੈ ਯਾਨੀ ਮਾਰੂਤੀ ਦੀ JIMNY ਤੋਂ ਘੱਟ। ਹਾਲਾਂਕਿ ਟਾਪ ਮਾਡਲ ਵਿੱਚ ਜਾਂਦੇ-ਜਾਂਦੇ ਮਹਿੰਦਰਾ ਥਾਰ 2 ਵਹੀਲ ਡਰਾਈਵ ਸਾਢੇ 13 ਲੱਖ ਦੇ ਆਲੇ-ਦੁਆਲੇ ਪਹੁੰਚ ਜਾਵੇਗੀ । ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾਕੇ ਤੁਸੀਂ ਇਸ ਦੀ ਬੁਕਿੰਗ ਵੀ ਕਰਵਾ ਸਕਦੇ । ਨਜ਼ਦੀਕੀ ਡੀਲਰ ਵੀ ਇਸ ਦੀ ਬੁਕਿੰਗ ਕਰ ਰਹੇ ਹਨ ।
Mahindra Thar 2WD ਰੰਗ ਦੇ ਆਪਸ਼ਨ
Mahindra Thar 2WD ਵਿੱਚ ਕੰਪਨੀ ਨੇ 2 ਰੰਗ ਪੇਸ਼ ਕੀਤੇ ਹਨ । ਪਹਿਲਾਂ ਰੰਗ ਬਲੇਜਿੰਗ ਬਰਾਉਨ ਹੈ (Blazing Bronze) ਅਤੇ ਦੂਜਾ ਐਵਰੈਸਟ ਵਾਈਟ (Everest White) ਹੈ। ਇਹ ਦੋਵੇ ਰੰਗ ਤੁਹਾਨੂੰ ਪੁਰਾਣੀ ਥਾਰ ਵਿੱਚ ਨਹੀਂ ਮਿਲ ਦੇ ਹਨ ।