The Khalas Tv Blog Punjab ਇਸ 7 ਸੀਟਰ ਦਾ ਹੈ ਜਲਵਾ !CNG ‘ਚ 26 ਕਿਲੋਮੀਟਰ ਦੀ ਮਾਇਲੇਜ ! ਲੋਕਾਂ ਨੂੰ ਆ ਰਹੀ ਹੈ ਪਸੰਦ
Punjab

ਇਸ 7 ਸੀਟਰ ਦਾ ਹੈ ਜਲਵਾ !CNG ‘ਚ 26 ਕਿਲੋਮੀਟਰ ਦੀ ਮਾਇਲੇਜ ! ਲੋਕਾਂ ਨੂੰ ਆ ਰਹੀ ਹੈ ਪਸੰਦ

ਬਿਊਰੋ ਰਿਪੋਰਟ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੇਬ੍ਹ ਦੇ ਭਾਰੀ ਹਨ ਇਸ ਲਈ CNG ਅਤੇ ਇਲੈਕਟ੍ਰਿਕ ਗੱਡੀਆਂ ਦੀ ਡਿਮਾਂਡ ਵੱਧ ਗਈ ਹੈ। ਪਰ ਇਲੈਕਟ੍ਰਿਕ ਗੱਡੀਆਂ ਦੀਆਂ ਕੀਮਤਾਂ ਡਬਲ ਦੇ ਬਰਾਬਰ ਹਨ । ਜਦਕਿ CNG ਪੈਟਰੋਲ,ਡੀਜ਼ਲ ਗੱਡੀਆਂ ਤੋਂ 10 ਫੀਸਦੀ ਹੀ ਮਹਿੰਗੀ ਹੈ, ਇਸ ਤੋਂ ਇਲਾਵਾ ਡਬਲ ਫਿਊਲ ਦੀ ਵਜ੍ਹਾ ਕਰਕੇ ਇਸ ਦੀ ਡਿਮਾਂਡ ਵੀ ਜ਼ਿਆਦਾ ਹੈ। ਭਾਰਤ ਵਿੱਚ SUV ਕਾਰਾਂ ਵਿੱਚ 7 ਸੀਟਰ ਕਾਰ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ । ਜਿੰਨਾਂ ਲੋਕਾਂ ਦਾ ਪਰਿਵਾਰ ਵੱਡਾ ਹੈ ਉਨ੍ਹਾਂ ਦੇ ਲਈ ਇਹ ਇੱਕ ਚੰਗਾ ਬਦਲ ਹੈ । ਅਜਿਹੇ ਵਿੱਚ ਮਾਰੂਤੀ ਦੀ ERTIGA ਦਾ CNG ਮਾਡਲ ਦੀ ਜ਼ਬਰਦਸਤ ਡਿਮਾਂਡ ਹੋ ਗਈ ਹੈ । ਮਾਰਚ ਮਹੀਨੇ ਦੇ ਅੰਦਰ ਤਕਰੀਬਨ 9000 ਤੋਂ ਜ਼ਿਆਦਾ ਯੂਨਿਟ ਵਿਕੇ ਸਨ।

ਫਿਲਹਾਲ ਮਾਰੂਤੀ ਆਰਟਿਗਾ MPV ਦੇ ਬੇਸ ਵੈਰੀਐਂਟ ਦੀ ਕੀਮਤ 8 ਲੱਖ 35 ਹਜ਼ਾਰ ਰੁਪਏ ਹੈ ਜਦਕਿ ਇਸ ਦੇ ਟਾਪ ਵੈਰੀਐਂਟ ਦੀ ਕੀਮਤ 12.79 ਲੱਖ ਰੁਪਏ ਹੈ । ਕੰਪਨੀ ਕਾਰ ਨੂੰ 2 ਵੈਰੀਐਂਟ ਵਿੱਚ CNG ਕਿੱਟ ਦੇ ਨਾਲ ਆਫਰ ਕਰ ਰਹੀ ਹੈ । ਖਾਸ ਗੱਲ ਇਹ ਹੈ ਕਿ ਤੁਹਾਨੂੰ 209 ਲੀਟਰ ਦਾ ਬੂਟ ਸਪੇਸ ਵੀ ਮਿਲ ਦਾ ਹੈ । ਪਰ ਜੇਕਰ ਇਹ ਥਾਂ ਤੁਹਾਨੂੰ ਘੱਟ ਲੱਗ ਰਹੀ ਹੈ ਤਾਂ ਤੁਸੀਂ ਤੀਜੀ ਸੀਟ ਨੂੰ ਫੋਲਡ ਕਰ ਸਕਦੇ ਹੋ ਜਿਸ ਦੇ ਬਾਅਦ ਬੂਟ ਸਪੇਸ 550 ਲੀਟਰ ਬਣ ਜਾਵੇਗੀ ।

ਗੱਡੀ ਦੀ ਮਾਇਲੇਜ

ਮਾਇਲੇਜ ਵਿੱਚ ਆਰਟੀਕਾ ਦਾ ਕੋਈ ਮੁਕਾਬਲਾ ਨਹੀਂ ਹੈ , ਪੈਟਰੋਲ ਮੈਨੂਅਲ ਵਿੱਚ ਇਹ 20.51 ਦੀ ਐਵਰੇਜ ਦਿੰਦੀ ਹੈ,ਯਾਨੀ 1 ਲੀਟਰ ਪੈਟਰੋਲ ਵਿੱਚ ਇਹ 21 ਕਿਲੋਮੀਟਰ ਦੇ ਆਲੇ-ਦੁਆਲੇ ਚੱਲੇਗੀ। ਪੈਟਰੋਲ ਆਟੋਮੈਟਿਕ ਵਿੱਚ ਇਸ ਦੀ ਐਵਰੇਜ 20.3 ਕਿਲੋਮੀਟਰ ਹੈ ਜਦਕਿ ਆਰਟੀਗਾ CNG ਵਿੱਚ ਇਹ ਸਭ ਤੋਂ ਵੱਧ 26.11 ਕਿਲੋਮੀਟਰ ਦੀ ਐਵਰੇਜ ਦਿੰਦੀ ਹੈ।

ਇੰਜਣ

ਇਸ ਵਿੱਚ 1.5- ਲੀਟਰ ਡਿਉਲਜੈਟ ਪੈਟਰੋਲ ਇੰਜਣ ਮਿਲ ਦਾ ਹੈ । ਜਿਸ ਦੇ ਨਾਲ ਮਾਇਲਡ ਹਾਇਬ੍ਰਿਡ ਤਕਨੀਕ ਵੀ ਦਿੱਤੀ ਗਈ ਹੈ । ਇਹ ਇੰਜਣ 103 PS ਅਤੇ 136.8 NS ਦਾ ਟਾਰਕ ਜੈਨਰੇਟ ਕਰਦਾ ਹੈ ਜਦਕਿ CNG ਵਿੱਚ ਇਸ ਦੀ ਆਊਟਪੁੱਟ 88 PS ਅਤੇ 121.5 NM ਰਹਿ ਜਾਂਦਾ ਹੈ ।

Exit mobile version