The Khalas Tv Blog Punjab ਏਅਰ ਹੋਸਟਸ ਬਣਨ ਆਈ ਕੁੜੀ ਨੂੰ ਵਿਆਹੇ ਪ੍ਰੇਮੀ ਨੇ ਦਿੱਤੀ ਨਹਿਰ ‘ਚ ਧੱਕਾ
Punjab

ਏਅਰ ਹੋਸਟਸ ਬਣਨ ਆਈ ਕੁੜੀ ਨੂੰ ਵਿਆਹੇ ਪ੍ਰੇਮੀ ਨੇ ਦਿੱਤੀ ਨਹਿਰ ‘ਚ ਧੱਕਾ

ਰੋਪੜ : ਬੀਤੇ ਦਿਨੀਂ 20 ਜਨਵਰੀ ਨੂੰ ਚੰਡੀਗੜ੍ਹ ਤੋਂ ਲਾਪਤਾ ਹੋਈ ਨਿਸ਼ਾ ਸੋਨੀ ਨਾਂਅ ਦੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਦੇ ਪਰਿਵਾਰਕ ਮੈਂਬਰ ਜਿਸ ’ਚ ਪਿਤਾ ਤੇ ਭੈਣ ਦੇ ਵੱਲੋਂ ਰੂਪਨਗਰ ਦੇ ਥਾਣਾ ਸਿੰਘ ’ਚ ਬਿਆਨ ਦਰਜ ਕਰਵਾਏ ਗਏ ਸਨ। ਥਾਣਾ ਸਿੰਘ ਦੇ ਪੁਲਿਸ ਅਧਿਕਾਰੀ ਡੀਐਸਪੀ ਰਾਜਕੁਮਾਰ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹੈ ਲੜਕੀ ਦੀ ਲਾਸ਼ ਦੀ ਸ਼ਨਾਖ਼ਤ ਹੋ ਚੁੱਕੀ ਹੈ। ਸ਼ਨਾਖਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸਦੇ ਘਰਦਿਆਂ ਦੇ ਹਵਾਲੇ ਸੌਂਪ ਦਿੱਤਾ ਹੈ।

ਇਸ ਮਾਮਲੇ ’ਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਮੂਪੁਰ ਦੇ ਵਾਸੀ ਯੁਵਰਾਜ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਰੋਪੜ ਅਦਾਲਤ ਨੇ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ’ਚ ਸੈਕਟਰ 34 ਦੇ ਵਿੱਚ ਇੱਕ ਪੀਜੀ ’ਚ ਰਹਿਣ ਵਾਲੀ ਵਿਦਿਆਰਥਣ ਜੋ ਕਿ 20 ਜਨਵਰੀ ਨੂੰ ਰਾਤ ਦੇ ਸਮੇਂ ਯੁਵਰਾਜ ਨਾਮ ਦੇ ਨੌਜਵਾਨ ਦੇ ਨਾਲ ਗਈ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰੂਪਨਗਰ ਦੇ ਥਾਣਾ ਸਿੰਘ ’ਚ ਬਿਆਨ ਦਰਜ ਕਰਵਾਏ ਸਨ। ਰੋਪੜ ’ਚ ਨਹਿਰ ’ਚ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ। ਜਿਸ ਦੀ ਲਾਸ਼ ਬੀਤੇ ਦਿਨੀਂ ਪਟਿਆਲਾ ਭਾਖੜਾ ਨਹਿਰ ’ਚੋਂ ਬਰਾਮਦ ਕਰ ਦਿੱਤੀ ਗਈ।

ਰਿਪੋਰਟਾਂ ਅਨੁਸਾਰ, ਪੁਲਿਸ ਮੁਲਾਜ਼ਮ ਪੰਜ ਮਹੀਨੇ ਪਹਿਲਾਂ ਕੁਆਰਾ ਹੋਣ ਦਾ ਦਾਅਵਾ ਕਰਕੇ ਨਿਸ਼ਾ ਨੂੰ ਮਿਲਿਆ ਸੀ ਅਤੇ ਉਸ ਨਾਲ ਨਜ਼ਦੀਕੀ ਵਧਾਈ। ਹਾਲਾਂਕਿ, ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ, ਜੋ ਕਿ ਆਸਟ੍ਰੇਲੀਆ ਵਿੱਚ ਸੀ, ਜਲਦੀ ਹੀ ਵਾਪਸ ਆਵੇਗੀ, ਤਾਂ ਉਸਨੇ ਕਥਿਤ ਤੌਰ ‘ਤੇ ਨਿਸ਼ਾ ਨੂੰ ਰੋਪੜ ਬੁਲਾਇਆ ਅਤੇ ਉਸਨੂੰ ਨਹਿਰ ਵਿੱਚ ਧੱਕ ਦਿੱਤਾ। ਪੁਲਿਸ ਮੁਲਾਜ਼ਮ, ਜੋ ਕਿ ਵਿਆਹਿਆ ਹੋਇਆ ਹੈ ਅਤੇ ਇੱਕ ਪੁੱਤਰ ਦਾ ਪਿਤਾ ਹੈ।

ਨੀਸ਼ਾ, ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ, ਆਪਣੀ ਪੜ੍ਹਾਈ ਦੌਰਾਨ ਮੋਹਾਲੀ ਵਿੱਚ ਇੱਕ PG ਵਿੱਚ ਰਹਿ ਰਹੀ ਸੀ। ਨਿਸ਼ਾ ਦੇ ਪਰਿਵਾਰ ਵੱਲੋਂ ਉਸਦਾ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਦੋਸ਼ੀ ਖ਼ਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।

Exit mobile version