ਬਿਊਰੋ ਰਿਪੋਰਟ: ਵਿਆਹ ਵਿੱਚ ਅਕਸਰ ਰਿਸ਼ਤੇਦਾਰਾਂ ਵਿੱਚ ਛੋਟੀ-ਛੋਟੀ ਨਰਾਜ਼ਗੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਮਨਾ ਵੀ ਲਿਆ ਜਾਂਦਾ ਹੈ। ਪਰ ਆਗਰਾ ਦੇ ਇੱਕ ਵਿਆਹ ਵਿੱਚ ਹੈਰਾਨ ਕਰਨ ਵਾਲੀ ਇੱਕ ਵਾਰਦਾਤ ਹੋਈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ । ਦਰਾਸਲ ਇੱਕ ਰਸਗੁੱਲੇ ਨੂੰ ਲੈਕੇ ਵਿਆਹ ਵਿੱਚ ਅਜਿਹਾ ਹੰਗਾਮਾ ਹੋ ਗਿਆ ਕਿ ਇੱਕ ਦੂਜੇ ‘ਤੇ ਬਰਾਤੀਆਂ ਅਤੇ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਨੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤਾ। ਇਸ ਦੌਰਾਨ 20 ਸਾਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ 12 ਲੋਕ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਹਨ । ਘਟਨਾ ਤੋਂ ਬਾਅਦ ਬਰਾਤ ਵਾਪਸ ਪਰਤ ਗਈ ।
ਰਸਗੁੱਲੇ ਨੂੰ ਲੈਕੇ ਇਸ ਤਰ੍ਹਾਂ ਵਿਵਾਦ ਹੋਇਆ
ਦਰਾਸਲ ਆਗਰਾ ਦੇ ਖੰਦੌਲੀ ਦੇ ਰਹਿਣ ਵਾਲੇ ਵਪਾਰੀ ਵਕਾਰ ਦੇ 2 ਮੁੰਡਿਆਂ ਦਾ ਇੱਕ ਹੀ ਦਿਨ ਵਿਆਹ ਸੀ। ਜਾਵੇਦ ਅਤੇ ਰਾਸ਼ਿਦ ਦਾ ਵਿਆਹ ਉਸਮਾਨ ਦੀਆਂ 2 ਧੀਆਂ ਜੈਨਬ ਅਤੇ ਸਾਜਿਆ ਨਾਲ ਸੀ। ਬਰਾਤੀਆਂ ਨੂੰ ਖਾਣਾ ਦਿੱਤੀ ਜਾ ਰਿਹਾ ਸੀ । ਇੱਕ ਬਰਾਤੀ ਨੇ ਰਸਗੁੱਲੇ ਦੀ ਮੰਗ ਕੀਤੀ । ਕਾਉਂਟਰ ‘ਤੇ ਖੜੇ ਨੌਜਵਾਨ ਨੇ ਕਿਹਾ ਇੱਕ ਹੀ ਰਸਗੁੱਲਾ ਮਿਲੇਗਾ । ਬਸ ਇਸ ਗੱਲ ਨੂੰ ਲੈਕੇ ਦੋਵਾਂ ਦੇ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। ਬਹਿਸ ਹੋਰ ਤੇਜ਼ ਹੋ ਗਈ,ਬਰਾਤੀਆਂ ਦੇ ਨਾਲ ਕੁੜੀ ਦੇ ਘਰ ਵਾਲੇ ਵੀ ਇਕੱਠੇ ਹੋ ਗਏ। ਕੁਰਸੀ,ਪਲੇਟ,ਚਾਕੂ ਜੋ ਹੱਥ ਵਿੱਚ ਆਇਆ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਚਾਕੂ ਲੱਗਣ ਨਾਲ 20 ਸਾਲ ਦੇ ਸੰਨੀ ਦੀ ਮੌਤ ਹੋ ਗਈ ।
ਸੰਨੀ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ
ਮ੍ਰਿਤਰ ਸੰਨੀ ਦੇ ਰਿਸ਼ਤੇਦਾਰ ਇਮਰਾਨ ਦਾ ਕਹਿਣਾ ਹੈ ਕਿ ਸਮੇਂ ‘ਤੇ ਬਰਾਤ ਆਈ ਸੀ ਅਤੇ ਪਹੁੰਚ ਦੇ ਹੀ ਖਾਣਾ ਸ਼ੁਰੂ ਹੋ ਗਿਆ ਸੀ । ਡੇਢ ਘੰਟੇ ਬਾਅਦ ਅੱਧੀ ਬਰਾਤ ਖਾਣਾ ਖਾਕੇ ਘਰ ਪਰਤ ਗਈ ਸੀ। ਕਿਉਂਕਿ ਲੋਕਲ ਹੀ ਵਿਆਹ ਸੀ,ਨਿਕਾਹ ਦੇ ਲਈ ਕੁਝ ਖ਼ਾਸ ਰਿਸ਼ਤੇਦਾਰ ਹੀ ਰੁੱਕੇ ਹੋਏ ਸਨ । ਪਰ ਰਸਗੁੱਲੇ ਨੂੰ ਲੈਕੇ ਜਿਸ ਤਰ੍ਹਾਂ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ ਨਿਕਾਹ ਨਹੀਂ ਹੋ ਸਕਿਆ। ਮ੍ਰਿਤਕ ਸੰਨੀ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਸੰਨੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਮਹਿਲਾਵਾਂ ਨਾਲ ਵੀ ਗਲਤ ਵਤੀਰਾਂ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਵੀ ਲੁੱਟੇ ਗਏ ਹਨ । ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਲਾੜੀ ਦੇ ਘਰ ਵਾਲੇ ਫਰਾਰ ਦੱਸੇ ਜਾ ਰਹੇ ਹਨ ।ਜਿਹੜੇ ਜ਼ਖ਼ਮੀ ਹੋਏ ਹਨ ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ। ਮਾਮਲਾ ਹੋਰ ਨਾ ਗਰਮਾਏ ਇਸ ਦੇ ਲਈ ਪੁਲਿਸ ਨੇ ਆਲੇ-ਦੁਆਲੇ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕੀਤੇ ਹਨ ।