The Khalas Tv Blog India ਜਲੰਧਰ ਜਾਣ ਵਾਲੀ ਟ੍ਰੇਨਾਂ ਦਾ ਰੂਟ ਬਦਲਿਆ ਗਿਆ ! 9 ਅਕਤੂਬਰ ਤੱਕ ਇਹ ਟ੍ਰੇਨਾਂ ਨਹੀਂ ਰੁਕਣਗੀਆਂ !
India Punjab

ਜਲੰਧਰ ਜਾਣ ਵਾਲੀ ਟ੍ਰੇਨਾਂ ਦਾ ਰੂਟ ਬਦਲਿਆ ਗਿਆ ! 9 ਅਕਤੂਬਰ ਤੱਕ ਇਹ ਟ੍ਰੇਨਾਂ ਨਹੀਂ ਰੁਕਣਗੀਆਂ !

ਬਿਉਰੋ ਰਿਪੋਰਟ – ਜਲੰਧਰ ਟ੍ਰੇਨ ਨਾਲ ਸਫਰ ਕਰਨ ਵਾਲੇ ਯਾਤਰੀਆਂ ਦੇ ਲਈ ਅਹਿਮ ਖ਼ਬਰ ਹੈ । ਜਲੰਧਰ ਜਾਣ ਵਾਲੀ ਕਈ ਟ੍ਰੇਨਾਂ ਦਾ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ ਕਈਆਂ ਨੂੰ ਰੱਦ ਕਰ ਦਿੱਤਾ ਗਿਆ ਹੈ । ਇੰਨਾਂ ਵਿੱਚ 2 ਸਭ ਤੋਂ ਮਸ਼ਹੂਰ ਟ੍ਰੇਨਾਂ ਸਰਵਣ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਵੀ ਸ਼ਾਮਲ ਹੈ । ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ,ਇੱਥੇ 200 ਮੀਟਰ ਲੰਮੀ ਛੱਤ ਬਣਾਈ ਜਾ ਰਹੀ ਹੈ ।

ਛੱਤ ਬਣਾਉਣ ਦੇ ਲ਼ਈ ਲੋਹੇ ਦੇ ਗਾਰਡਰ ਲਗਾਏ ਗਏ ਹਨ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ । ਗਾਰਡਰ ਦੀ ਵਜ੍ਹਾ ਕਰਕੇ ਤਾਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਿਸ ਦੀ ਵਜ੍ਹਾ ਕਰਕੇ ਟ੍ਰੇਨਾਂ ਦਾ ਰੂਟ ਬਦਲਿਆ ਗਿਆ ਹੈ ।

ਜਾਣਕਾਰੀ ਦੇ ਮੁਤਾਬਿਕ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਟ੍ਰੇਨਾਂ ਦਾ ਰੂਟ 9 ਅਕਤੂਬਰ ਤੱਕ ਬਦਲ ਦਿੱਤਾ ਗਿਆ ਹੈ । ਸ਼ਤਾਬਦੀ ਐਕਸਪ੍ਰੈਸ ਫਗਵਾੜਾ ਅਤੇ ਸ਼ਾਨ-ਏ-ਪੰਜਾਬ ਲੁਧਿਆਣਾ ਤੱਕ ਹੀ ਜਾਵੇਗੀ ।

ਉਧਰ ਅੰਮ੍ਰਿਤਸਰ-ਕਾਨਪੁਰ ਸੈਂਟਰਲ, ਦਰਬੰਗਾ-ਜਲੰਧਰ ਸਿੱਟੀ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੱਕ ਹੀ ਜਾਣ ਦੀ ਇਜਾਜ਼ਤ ਹੈ । ਕਾਨਪੁਰ ਸੈਂਟਰਲ 7 ਅਕਤੂਬਰ ਅਤੇ ਦਰਭੰਗਾ ਐਕਸਪ੍ਰੈਸ 5 ਅਕਤੂਬਰ ਤੱਕ ਇਸੇ ਤਰ੍ਹਾਂ ਚੱਲੇਗੀ ।

ਅੰਮ੍ਰਿਤਸਰ ਨੰਗਲ ਡੈਮ,ਸਪੈਸ਼ਲ ਟ੍ਰੇਨ ਲੁਧਿਆਣਾ ਛੇਹਾਂ,ਜਲੰਧਰ ਸਿੱਟੀ ਨਕੋਦਰ,ਲੋਹਿਆ ਖਾਸ ਲੁਧਿਆਣਾ ਨੂੰ 9 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ । ਨਵੀਂ ਦਿੱਲੀ-ਲੋਹੀਆ ਖਾਸ ਨੂੰ ਲੁਧਿਆਣਾ ਤੋਂ ਡਾਇਵਰਟ ਕਰਕੇ ਨਦੋਦਰ ਰੂਟ ਤੱਕ ਕਰ ਦਿੱਤਾ ਗਿਆ ਹੈ ।

Exit mobile version