The Khalas Tv Blog Others ਮੈਂਬਰਾਂ ਦੀਆਂ ਮਰ ਗਈਆਂ ਜਮੀਰਾਂ! ਏਜੰਸੀਆਂ ਮੇਰੇ ਨਾਲ ਨਹੀਂ ਇੰਨਾ ਨਾਲ ਰਲੀਆਂ!
Others

ਮੈਂਬਰਾਂ ਦੀਆਂ ਮਰ ਗਈਆਂ ਜਮੀਰਾਂ! ਏਜੰਸੀਆਂ ਮੇਰੇ ਨਾਲ ਨਹੀਂ ਇੰਨਾ ਨਾਲ ਰਲੀਆਂ!

Bibi Jagir Kaur

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਪ੍ਰਧਾਨ ਦੀ ਚੋਣ ਤੋੋਂ ਬਾਅਦ ਬੀਬੀ ਜਗੀਰ ਕੌਰ (Bibi Jagir kaur) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਕਈ ਮੈਂਬਰਾਂ ਦੀਆਂ ਜਮੀਰਾਂ ਮਰ ਗਈਆਂ ਹਨ ਅਤੇ ਉਹ ਸਾਰੀਆਂ ਲਾਸ਼ਾਂ ਹਨ, ਇਹਨਾਂ ਦੇ ਅੰਦਰ ਜਮੀਰ ਨਹੀਂ ਹੈ। ਇਹ ਧਨ ਖਾ-ਖਾ ਕੇ ਮਰ ਗਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ “ਇਹ ਕਹਿੰਦੇ ਸਨ ਕਿ ਬੀਬੀ ਸਾਡੇ ਮੈਂਬਰਾਂ ਨੂੰ ਖਰੀਦ ਰਹੀ ਹੈ ਅਤੇ ਏਜੰਸੀਆਂ ਬੀਬੀ ਦੇ ਨਾਲ ਲੱਗੀਆਂ ਹੋਈਆਂ ਨੇ ਅਤੇ ਹੁਣ ਨਤੀਜੇ ਤੋਂ ਬਾਅਦ ਲੱਗਦਾ ਕਿ ਏਜੰਸੀਆਂ ਸਾਡੇ ਨਹੀਂ ਸਗੋਂ ਇਹਨਾਂ ਦੇ ਨਾਲ ਸੀ ਅਤੇ ਖਰੀਦੋ-ਫਰੋਖਤ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਮੈਨੂੰ ਤਾਂ ਇਹਨਾਂ ਗੱਲਾਂ ਦਾ ਬਿਲਕੁਲ ਵੀ ਪਤਾ ਨਹੀਂ ਸੀ।

ਇਸ ਤੋਂ ਬਿਨਾਂ ਜੋ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ ਉਸ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ “ਮੈਂ ਉਹ ਵਾਇਰਲ ਨਹੀਂ ਕੀਤਾ ਸਗੋਂ ਸਾਡੇ ਕੋਲ  ਸੋਸ਼ਲ ਮੀਡੀਆ ਦੇ ਰਾਹੀਂ ਆਇਆ ਸੀ। ਅੱਜ ਦਾ ਫਤਵਾ ਮਨਜ਼ੂਰ ਹੋਣ ਦੇ ਸਵਾਲ ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਫਤਵਾ ਤਾਂ ਮੈਨੂੰ ਮੰਜੂਰ ਹੈ ਪਰ ਨਾਲ ਮੈਨੂੰ ਅਫਸੋਸ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈ ਰਹੇ ਹਨ।

ਇਹ ਵੀ ਪੜ੍ਹੋ – ਸੈਣੀ ਮਾਮਲੇ ‘ਚ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ!

 

Exit mobile version