The Khalas Tv Blog India ਮਨੂੰ ਬਾਕਰ ਨੇ ਤਗਮਾ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ, ਇਸ ਕਾਰਨ ਛੱਡਣਾ ਚਾਹੁੰਦੀ ਸੀ ਸ਼ੂਟਿੰਗ
India

ਮਨੂੰ ਬਾਕਰ ਨੇ ਤਗਮਾ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ, ਇਸ ਕਾਰਨ ਛੱਡਣਾ ਚਾਹੁੰਦੀ ਸੀ ਸ਼ੂਟਿੰਗ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਨੇ ਪਹਿਲਾ ਤਗਮਾ ਜਿੱਤ ਲਿਆ ਹੈ, ਇਹ ਤਗਮਾ ਮਨੂੰ ਬਾਕਰ (Manu Bhakar) ਨੇ 10 ਮੀਟਰ ਮਹਿਲਾ ਏਅਰ ਪਿਸਟਲ ’ਚ ਜਿੱਤਿਆ ਹੈ। ਮਨੂੰ ਭਾਕਰ ਨੂੰ ਲੈ ਕੇ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ 2021 ਵਿੱਚ ਜਦੋਂ ਮਨੂੰ ਭਾਕਰ ਟੋਕੀਓ ਓਲਿੰਪਕ ਲਈ ਕੁਆਲੀਫਾਇੰਗ ਰਾਊਂਡ ਵਿਚ ਸੀ ਤਾਂ ਭਾਕਰ ਨੂੰ 55 ਮਿੰਟ ਵਿੱਟ 44 ਸ਼ਾਟ ਲਗਾਉਣੇ ਪਏ, ਜਿਸ ਤੋਂ ਬਾਅਦ ਉਸ ਦੀ ਪਿਸਤੌਲ ਖਰਾਬ ਹੋ ਗਈ, ਜਿਸ ਕਾਰਨ ਉਹ 20 ਮਿੰਟ ਤੱਕ ਨਿਸ਼ਾਨਾਂ ਲਈ ਲਗਾ ਸਕੀ ਸੀ। ਪਿਸਤੌਲ ਸਹੀ ਹੋਣ ਤੋਂ ਬਾਅਦ ਮਨੂੰ ਭਾਕਰ ਸਿਰਫ 14 ਸ਼ਾਟ ਹੀ ਲਗਾ ਸਕੀ ਸੀ ਤੇ ਫਾਇਨਲ ਦੀ ਦੌੜ ਵਿੱਚੋਂ ਬਾਹਰ ਹੋ ਗਈ ਸੀ।

ਜਦੋਂ ਮਨੂੰ ਭਾਰਤ ਵਾਪਸ ਪਰਤੀ ਤਾਂ ਉਹ ਬਹੁਤ ਉਦਾਸ ਸੀ ਅਤੇ ਉਸ ਦੀ ਮਾਂ ਕਾਫੀ ਚਿੰਤਾ ਵਿਚ ਰਹਿਣ ਲੱਗੀ। ਉਸ ਦੀ ਮਾਂ ਇੰਨੀ ਉਦਾਸ ਸੀ ਕਿ ਉਸ ਨੇ ਮਨੂੰ ਦੀ ਪਿਸਤੌਲ ਲੁਕਾ ਦਿੱਤੀ ਕਿ ਮਨੂੰ ਇਸ ਨੂੰ ਦੇਖ ਕੇ ਉਦਾਸ ਨਾ ਹੋ ਜਾਵੇ। ਉਸ ਦੀ ਮਾਂ ਸੁਮੇਧਾ ਨੇ ਕਿਹਾ ਕਿ ਉਹ ਆਪਣੀ ਲੜਕੀ ਦਾ ਮੈਚ ਨਹੀਂ ਦੇਖ ਸਕੀ। ਬਾਅਦ ਵਿੱਚ ਜਦੋਂ ਮੈਂ ਉਸਦਾ ਵੀਡੀਓ ਦੇਖਿਆ ਤਾਂ ਮੈਨੂੰ ਬਹੁਤ ਦੁੱਖ ਹੋਇਆ।  ਅੱਜ ਉਹੀ ਮਨੂੰ ਭਾਕਰ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮਨੂੰ ਭਾਕਰ ਹਰਿਆਣਾ ਦਾ ਝੱਜਰ ਦੀ ਰਹਿਣ ਵਾਲੀ ਹੈ। ਉਸ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਮਨੂੰ ਭਾਕਰ ਨੇ 10 ਮੀਟਰ ਏਅਰ ਪਿਸਟਲ ਦੇ ਮਹਿਲਾ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਹ ਫਾਈਨਲ ਈਵੈਂਟ ਵਿੱਚ 221.7 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਰਹੀ ਹੈ।

ਇਹ ਵੀ ਪੜ੍ਹੋ –   ਮੁੱਖ ਮੰਤਰੀ ਦੇ ਸ਼ਹਿਰ ਪਹੁੰਚੇ ਰੇਲਵੇ ਰਾਜ ਮੰਤਰੀ ਬਿੱਟੂ, ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼

 

Exit mobile version