The Khalas Tv Blog India ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ
India Sports

ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ

ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris olympic) ਵਿੱਚ ਇਤਿਹਾਸ ਰਚਦਿਆ ਇਕੋਂ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਦੋਵਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਨੂੰ 16-10 ਦੇ ਫਰਕ ਨਾਲ ਹਰਾਇਆ ਹੈ।

ਦੱਸ ਦੇਈਏ ਕਿ ਪੈਰਿਸ ਓਲਿੰਪਕ ਵਿੱਚ ਭਾਰਤ ਨੇ ਇਹ ਦੂਜਾ ਤਗਮਾ ਜਿੱਤਿਆ ਹੈ। ਮਨੂੰ ਵੱਲੋਂ ਦੋ ਦਿਨ ਪਹਿਲਾਂ 10 ਮੀਟਰ ਮਹਿਲਾ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ਤੇ ਰਹਿ ਕੇ ਕਾਂਸੇ ਦਾ ਤਗਮਾ ਜਿੱਤਿਆ ਸੀ।

ਇਹ ਵੀ ਪੜ੍ਹੋ –    ਕੁੱਲੂ ‘ਚ ਬੱਦਲ ਫਟਿਆ, ਪੁਲ ਤੇ ਦੁਕਾਨਾਂ ਰੁੜ੍ਹੀਆਂ: ਹੋਟਲਾਂ ‘ਚ ਵੜਿਆ ਪਾਣੀ ਤੇ ਮਲਬਾ, ਸੇਬਾਂ ਦੇ ਬਾਗ ਵੀ ਤਬਾਹ

 

Exit mobile version